ਰਾਜਪੁਰਾ ਦੇ ਐਸ ਡੀ ਐਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਵੱਖ ਵੱਖ ਬਣੇ ਹੋਏ ਰੈਣ ਬਸੇਰਿਆਂ ਦੀ ਅਚਾਨਕ ਕੀਤੀ ਚੈਕਿੰਗ

ss1

ਰਾਜਪੁਰਾ ਦੇ ਐਸ ਡੀ ਐਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਵੱਖ ਵੱਖ ਬਣੇ ਹੋਏ ਰੈਣ ਬਸੇਰਿਆਂ ਦੀ ਅਚਾਨਕ ਕੀਤੀ ਚੈਕਿੰਗ

 

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਐਸ ਡੀ ਐਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਪੰਜਾਬ ਸਰਕਾਰ ਵਲੋਂ ਵੱਖ ਵੱਖ ਥਾਵਾਂ ਤੇ ਜੋ ਰੈਣ ਬਸੇਰੇ ਬਣਾਏ ਗਏ ਹਨ ਤਾਂ ਕਿ ਗਰੀਬ ਲੋਕ ਜਾ ਮੁਸਾਫਿਰ ਇਹਨਾਂ ਰੈਣ ਬਸੇਰਿਆਂ ਦੀ ਵਰਤੋ ਕਰ ਸਕਣ। ਉਹਨਾਂ ਵਲੋਂ ਪੁਰਾਣੇ ਬਸ ਸਟੈਂਡ ਰਾਜਪੁਰਾ ਵਿੱਖੇ ਬਣੇ ਰੈਣ ਬਸੇਰੇ ਦੇ ਕਮਰਿਆਂ ਤੇ ਬਾਥ ਰੂਮ ਦੀ ਚੈਕਿੰਗ ਕੀਤੀ ਤੇ ਲੋਕਾ ਵਲੋਂ ਵੀ ਉਹਨਾਂ ਇਸਦੀ ਸਹੂਲਤ ਸਬੰਧੀ ਪੂਛਗਿਛ ਵੀ ਕੀਤੀ। ਇਹਨਾਂ ਰੈਣ ਬਸੇਰਿਆਂ ਦੀ ਦੇਖ ਰੇਖ ਕਰਨ ਵਾਲੇ ਮੁਲਾਜਮਾ ਦੀ ਅਣਗਹਿਲੀ ਕਾਰਨ ਮਿਲ ਰਹੀਆਂ ਸ਼ਿਕਾਇਤਾ ਕਾਰਨ ਅੱਜ ਐਸ ਡੀ ਐਮ ਰਾਜਪੁਰਾ ਵਲੋਂ ਇਹ ਅਚਾਨਕ ਚੈਕਿੰਗ ਕੀਤੀ ਗਈ। ਸਾਡੇ ਪੱਤਰਕਾਰ ਨਾਲ ਗਲਬਾਤ ਕਰਦਿਆ ਐਸ ਡੀ ਐਮ ਸਾਹਿਬ ਸ੍ਰੀ ਸ਼ੇਰਗਿਲ ਨੇ ਕਿਹਾ ਕਿ ਕੋਈ ਅਜਿਹੀ ਸ਼ਿਕਾਇਤ ਭਾਵੇ ਸਾਡੇ ਕੋਲ ਨਹੀ ਆਈ ਹੈ ਪਰ ਸਾਡੀ ਡਿਊਟੀ ਬਣਦੀ ਹੈ ਕਿ ਲੋਕਾ ਦੀ ਸਹੂਲਤ ਲਈ ਜੋ ਪੰਜਾਬ ਸਰਕਾਰ ਵਲੋਂ ਰੈਣ ਬਸੇਰੇ ਬਣਾਏ ਗਏ ਹਨ ਕੀ ਲੋਕਾ ਨੂੰ ਸਹੀ ਸਹੂਲਤਾ ਮਿਲ ਰਹੀਆਂ ਹਨ ਜਾ ਨਹੀਂ ਕਿਤੇ ਰੈਣ ਬਸੇਰਿਆਂ ਦਾ ਦੁਰਉਪਯੋਗ ਤਾਂ ਨਹੀ ਕੀਤਾ ਜਾ ਰਿਹਾ?

Share Button

Leave a Reply

Your email address will not be published. Required fields are marked *