ਰਾਜਪੁਰਾ ਦੇ ਇੱਕ ਨਿਜੀ ਹਸਪਤਾਲ ਦੇ ਡਾਕਟਰ ਤੇ ਪੱਥਰੀ ਦੇ ਅਪ੍ਰੇਸ਼ਨ ਤੋਂ ਬਾਅਦ ਕਿਡਨੀ ਕੱਢਣ ਦਾ ਲਾਇਆ ਦੋਸ਼

ss1

ਰਾਜਪੁਰਾ ਦੇ ਇੱਕ ਨਿਜੀ ਹਸਪਤਾਲ ਦੇ ਡਾਕਟਰ ਤੇ ਪੱਥਰੀ ਦੇ ਅਪ੍ਰੇਸ਼ਨ ਤੋਂ ਬਾਅਦ ਕਿਡਨੀ ਕੱਢਣ ਦਾ ਲਾਇਆ ਦੋਸ਼

ਰਾਜਪੁਰਾ 9 ਜੂਨ (ਧਰਮਵੀਰ ਨਾਗਪਾਲ) ਰਾਜਪੁਰਾ ਦੀ ਗੋਬਿੰਦ ਕਲੌਨੀ ਵਿੱਖੇ ਇੱਕ ਨਿਜੀ ਹਸਪਤਾਲ ਦੇ ਇੱਕ ਡਾਕਟਰ ਤੇ ਅੰਬਾਲਾ ਤੋਂ ਆਏ ਇੱਕ ਮਰੀਜ ਦੇ ਵਾਰਸਾ ਨੇ ਪੱਥਰੀ ਦੇ ਅਪ੍ਰੇਸ਼ਨ ਤੋਂ ਬਾਅਦ ਕਿਡਨੀ ਕੱਢ ਲ਼ੈਣ ਦੇ ਆਰੋਪ ਲਾਏ ਤੇ ਜਦਕਿ ਡਾਕਟਰਾ ਨੇ ਕਿਹਾ ਕਿ ਜੇਕਰ ਮਰੀਜ ਦੀ ਕਿਡਨੀ ਨਾ ਕੱਢਦੇ ਤਾਂ ਮਰੀਜ ਦਾ ਬੱਚ ਜਾਣਾ ਮੁਸ਼ਕਲ ਸੀ।ਕਲਕਤਾ ਤੋਂ ਗ੍ਰਿਫਤਾਰ ਕਿਡਨੀ ਰਾਕੇਟ ਦੇ ਸਰਗਨਾ ਰਾਜ ਕੁਮਾਰ ਜਿਸਦੇ ਤਾਰ ਚੇਨਈ,ਬਿਹਾਰ, ਉਤਰ ਪ੍ਰਦੇਸ਼, ਦਿੱਲੀ ਕਲਕਤਾ ਦੇ ਇਲਾਵਾ ਹੋਰਨਾਂ ਰਾਜਾ ਵਿੱਚ ਵੀ ਜੁੜੇ ਹਨ ਕਿਥੇ ਇਸਦੇ ਤਾਰ ਰਾਜਪੁਰਾ ਵਿੱਚ ਤਾਂ ਨਹੀਂ ਜੁੜ ਗਏ? ਅੰਬਾਲਾ ਸ਼ਹਿਰ ਹਰੀ ਪੈਲੇਸ ਦੇ ਨਜਦੀਕ ਰਹਿਣ ਵਾਲੀ ਮਹਿਲਾ ਦੇਵਕੀ ਰਾਣੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਉਸਦੇ ਲੜਕੇ ਦਰਸ਼ਨ ਲਾਲ (35) ਜਿਸਨੂੰ ਪੇਟ ਵਿੱਚ ਪਥਰੀ ਦੀ ਸ਼ਿਕਾਇਤ ਸੀ ਜਿਸ ਕਰਕੇ ਉਹ ਰਾਜਪੁਰਾ ਦੇ ਗੋਬਿੰਦ ਕਲੌਨੀ ਵਿਖੇ ਕਿਸੇ ਨਿਜੀ ਹਸਪਤਾਲ ਵਿੱਚ ਲਿਆਏ ਜਿਥੇ ਡਾਕਟਰ ਨੇ ਸਾਡੇ ਕੋਲ 30 ਹਜਾਰ ਰੁਪਏ ਲਏ ਤੇ ਅਪ੍ਰੇਸ਼ਨ ਕਰਦੇ ਸਮੇਂ ਡਾਕਟਰ ਨੇ ਕਿਹਾ ਕਿ ਦਰਸ਼ਨ ਲਾਲ ਦੀ ਕਿਡਨੀ ਵਿਚੋਂ ਖੁਨ ਚਲ ਰਿਹਾ ਹੈ ਤੇ ਤੁਸੀ ਜਲਦੀ ਦਸੋ ਨਹੀਂ ਤਾਂ ਮਰੀਜ ਨੂੰ ਬਚਾਉਣਾ ਮੁਸ਼ਕਲ ਹੈ ਤੇ ਅਸੀ ਡਾਕਟਰ ਨੂੰ ਕਿਹਾ ਕਿ ਜੀਵੇਂ ਵੀ ਹੋ ਸਕੇ ਤੁਸੀ ਮੇਰੇ ਬੇਟੇ ਦਾ ਇਲਾਜ ਕਰੋ ਪਰ ਡਾਕਟਰ ਨੇ ਮੇਰੇ ਬੇਟੇ ਦੀ ਕਿਡਨੀ ਕੱਢ ਕੇ ਮੇਰੇ ਬੇਟੇ ਦੀ ਜਿੰਦਗੀ ਖਰਾਬ ਕਰ ਦਿਤੀ ਹੈ ਤਾਂ ਮੌਕੇ ਤੇ ਮਰੀਜ ਦੇ ਰਿਸ਼ਤੇਦਾਰਾ ਨੇ ਡਾਕਟਰ ਦੇ ਖਿਲਾਫ ਹਸਪਤਾਲ ਦੇ ਬਾਹਰ ਰੋਸ਼ ਪ੍ਰਦਰਸ਼ਨ ਵੀ ਕੀਤਾ।
ਇਸ ਸਬੰਧੀ ਮੀਡੀਆ ਵਲੋਂ ਜਦੋਂ ਡਾਕਟਰ ਤੋਂ ਜਾਣਕਾਰੀ ਲਈ ਗਈ ਤਾਂ ਉਸਨੇ ਕਿਹਾ ਕਿ ਇਹ ਸਭ ਕੁਝ ਮਰੀਜ ਦੇ ਰਿਸ਼ਤੇਦਾਰਾ ਦੀ ਸਹਿਮਤੀ ਨਾਲ ਹੀ ਕੀਤਾ ਹੈ ਉਹਨਾਂ ਕਿਹਾ ਕਿ ਜੇਕਰ ਕਿਡਨੀ ਬਾਹਰ ਨਾ ਕਢਦੇ ਤਾਂ ਮਰੀਜ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਤੇ ਕਿਡਨੀ ਨੂੰ ਪਟਿਆਲਾ ਦੀ ਲੈਬ ਵਿੱਚ ਚੈਕ ਕਰਨ ਲਈ ਭੇਜ ਦਿੱਤਾ ਗਿਆ ਹੈ ਬਾਕੀ ਹੋਰ ਵੇਰਵੇ ਦੀ ਉਡੀਕ ਬਾਕੀ ਹੈ।

Share Button

Leave a Reply

Your email address will not be published. Required fields are marked *