ਰਾਜਪੁਰਾ ਤੋਂ ਰਣਜੀਤ ਰਾਣਾ ਮਜੀਠੀਆ ਦੇ ਸਵਾਗਤ ਲਈ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਸਣੇ ਰਵਾਨਾ

ss1

ਰਾਜਪੁਰਾ ਤੋਂ ਰਣਜੀਤ ਰਾਣਾ ਮਜੀਠੀਆ ਦੇ ਸਵਾਗਤ ਲਈ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਸਣੇ ਰਵਾਨਾ

5-oct-saini-photo-2ਰਾਜਪੁਰਾ, 5 ਅਕਤੂਬਰ (ਐਚ.ਐਸ.ਸੈਣੀ)-ਰਾਜਪੁਰਾ ਤੋਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਕੋਂਸਲਰ ਰਣਜੀਤ ਸਿੰਘ ਰਾਣਾ ਸੈਕੜੇ ਮੋਟਰਸਾਇਕਲਾਂ ਦੇ ਵੱਡੇ ਕਾਫਲਾ ਨਾਲ ਮਧੋਪੁਰ ਚੌਂਕ ਵਿਖੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਫੋਜ਼ ਦਾ ਮਨੋਬਲ ਉੱਚਾ ਚੁੱਕਣ ਲਈ ਮੁਹਾਲੀ ਤੋਂ ਪਟਿਆਲਾ ਤੱਕ ਕੱਢੀ ਜਾ ਰਹੀ ਬੁਲੰਦ ਤਿਰੰਗਾ ਯਾਤਰਾ ਦੇ ਸਵਾਗਤ ਲਈ ਅਤੇ ਮੋਟਰਸਾਈਕਲ ਰੈਲੀ ਵਿੱਚ ਸਾਮਲ ਹੋਣ ਲਈ ਰਵਾਨਾ ਹੋਇਆ।
ਮੋਟਰਸਾਇਕਲ ਰੈਲੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਣਜੀਤ ਰਾਣਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸੂਬੇ ਦੇ ਨੋਜਵਾਨਾਂ ਦੇ ਦਮ ‘ਤੇ 2017 ਵਿੱਚ ਤੀਜੀ ਵਾਰ ਸਰਕਾਰ ਬਣਾਏਗਾ। ਉਨਾਂ ਕਿਹਾ ਕਿ ਅਕਾਲੀ ਦਲ ਦੀ ਹਰ ਰੈਲੀ ਵਿੱਚ ਯੂਥ ਦਾ ਰਿਕਾਰਡ ਤੋੜ ਇਕੱਠ ਇਹੀ ਦਰਸਾਉਂਦਾ ਹੈ ਕਿ ਪੰਜਾਬ ਵਿੱਚ ਨੋਜਵਾਨ ਵਰਗ ਸ੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਉਨਾਂ ਕਿਹਾ ਕਿ ਉਪ ਮੁਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਅਤੇ ਕੇਬੈਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨੋਜਵਾਨਾਂ ਨੂੰ ਹਮੇਸ਼ਾ ਅੱਗੇ ਲਿਆਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਹਨ ਅਤੇ ਹਮੇਸ਼ਾਂ ਯੂਥ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਹੈ ਜਿਸ ਕਰਕੇ ਅੱਜ ਇਕ ਹੀ ਆਵਾਜ ‘ਤੇ ਰੈਲੀਆਂ ਵਿੱਚ ਨੋਜਵਾਨਾਂ ਦਾ ਸੈਲਾਬ ਆ ਜਾਂਦਾ ਹੈ। ਇਸ ਮੋਕੇ ਕੋਂਸਲਰ ਅਰਵਿੰਦਰਪਾਲ ਸਿੰਘ ਰਾਜੂ, ਹੈਪੀ ਹਸ਼ਨਪੁਰ, ਲਾਲੀ ਢੀਡਸਾ, ਗੁਰਪ੍ਰੀਤ ਸਿੰਘ ਮਹਿਮੂਦਪੁਰ, ਨਿਤਿਨ ਰੇਖੀ ਪ੍ਰਧਾਨ ਆਈਟੀ ਵਿੱਗ ਰਾਜਪੁਰਾ, ਬਹਾਦਰ ਸਿੰਘ ਭੰਗੂ ਸਾਬਕਾ ਸਰਪੰਚ, ਸੁਰਿੰਦਰ ਵਰਮਾ, ਰੋਮੀ ਸਿੰਘ, ਮੁਨੀਸ਼ ਸੈਣੀ, ਅਸੋਕ ਆਲੂਣਾ, ਮਨਿੰਦਰ ਸਿੰਘ, ਦਰਸ਼ਨ ਸਿੰਘ ਬਨਵਾੜੀ, ਮਨਦੀਪ ਸਿੰਘ, ਜਸਪਾਲ ਸਿੰਘ, ਲਖਮੀਰ ਸਿੰਘ ਸਮੇਤ ਵੱਡੀ ਗਿੱਣਤੀ ਵਿੱਚ ਯੂਥ ਵਰਕਰ ਹਾਜਰ ਸਨ ।

Share Button

Leave a Reply

Your email address will not be published. Required fields are marked *