ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

ਰਾਜਪੁਰਾ ਤੋਂ ਪ੍ਰੋ. ਚੰਦੂਮਾਜ਼ਰਾ ਤੇ ਸਿਕੰਦਰ ਸਿੰਘ ਮਲੂਕਾ ਵੱਲੋਂ ਲੰਗਰਾਂ ਦੇ ਲਈ ਕਣਕ ਦੇ 4 ਟਰੱਕਾਂ ਨੂੰ ਕੀਤਾ ਰਵਾਨਾ

ਰਾਜਪੁਰਾ ਤੋਂ ਪ੍ਰੋ. ਚੰਦੂਮਾਜ਼ਰਾ ਤੇ ਸਿਕੰਦਰ ਸਿੰਘ ਮਲੂਕਾ ਵੱਲੋਂ ਲੰਗਰਾਂ ਦੇ ਲਈ ਕਣਕ ਦੇ 4 ਟਰੱਕਾਂ ਨੂੰ ਕੀਤਾ ਰਵਾਨਾ

-ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੜੀ ਵੱਲੋਂ ਹਲਕਾ ਰਾਜਪੁਰਾ ਤੇ ਘਨੋਰ ਦੀਆਂ ਸੰਗਤਾਂ ਦਾ ਕੀਤਾ ਵਿਸ਼ੇਸ਼ ਧੰਨਵਾਦ

ਰਾਜਪੁਰਾ, 1 ਜੂਨ (ਐਚ. ਐਸ. ਸੈਣੀ)- ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਜਿਥੇ ਸਾਰੀ ਦੁਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ ਉਥੇ ਸਿੱਖ ਧਰਮ ਦੇ ਪੈਰੋਕਾਰ ਆਪਣਾ ਕੰਮਕਾਜ਼ ਛੱਡ ਕੇ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਸੇ ਕੜੀ ਤਹਿਤ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਵੱਲੋਂ ਹਲਕਾ ਰਾਜਪੁਰਾ ਅਤੇ ਘਨੋਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕੱਠੀ ਕੀਤੀ ਕਣਕ ਦੇ 4 ਟਰੱਕਾਂ ਨੂੰ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਂ. ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੋ.ਅ.ਦਲ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ, ਵਿਧਾਇਕ ਐਨ.ਕੇ.ਸ਼ਰਮਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਲਈ 150 ਕੁਵਿੰਟਲ ਅਤੇ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੇ ਲੰਗਰਾਂ ਵਾਸਤੇ 200 ਕੁਵਿੰਟਲ ਕਣਕ ਨਵੇਂ ਬੱਸ ਸਟੈਂਡ ਰਾਜਪੁਰਾ ਤੋਂ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਪ੍ਰੋ. ਚੰਦੂਮਾਜ਼ਰਾ ਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅੱਜ ਜਿਥੇ ਕੋਰੋਨਾ ਵਰਗੀ ਮਹਾਂਮਾਰੀ ਕਾਰਣ ਸਾਰੇ ਕੰਮਕਾਜ਼ ਠੱਪ ਹੋ ਕੇ ਰਹਿ ਗਏ ਹਨ ਤੇ ਲੱਖਾਂ ਲੋਕ ਕੋਰੋਨਾ ਵਾਇਰਸ ਤੋਂ ਵੀ ਪ੍ਰਭਾਵਿਤ ਹੋਏ ਹਨ। ਉਨਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੇ ਉਪਰਾਲੇ ਸਦਕਾ ਗੁਰੂ ਘਰਾਂ ਤੋਂ ਕੋਈ ਵੀ ਗਰੀਬ ਤੇ ਜਰੂਰਤਮੰਦ ਪਰਿਵਾਰ ਭੁੱਖਾ ਨਾ ਸੋਵੇ ਤਹਿਤ ਲੋੜਵੰਦਾਂ ਤੱਕ ਲੰਗਰ ਮੁਹੱਈਆ ਕਰਵਾਉਣ ਵਿੱਚ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾ ਹੇਠ ਅਕਾਲੀ ਦਲ ਵੱਲੋਂ ਲੰਗਰਾਂ ਵਾਸਤੇ ਕਣਕ ਇਕੱਠੀ ਕਰਕੇ ਭੇਜ਼ ਰਹੇ ਹਨ। ਅਖੀਰ ਜਥੇਦਾਰ ਗੜੀ ਵੱਲੋਂ ਇਸ ਉਪਰਾਲੇ ਨੂੰ ਸਫਲ ਬਣਾਉਣ ਦੇ ਲਈ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਬਦਲੇ ਧੰਨਵਾਦ ਕੀਤਾ।

ਇਸ ਮੌਕੇ ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਸਾਧੂ ਸਿੰਘ ਖਲੋਰ, ਜ਼ਸਵਿੰਦਰ ਸਿੰਘ ਜੱਸੀ, ਭਾਈ ਅਬਰਿੰਦਰ ਸਿੰਘ ਕੰਗ, ਹਰਪਾਲ ਸਿੰਘ ਸਰਾਓ, ਜਥੇਦਾਰ ਟੋਡਰ ਸਿੰਘ, ਕੌਂਸਲਰ ਅਰਵਿੰਦਰਪਾਲ ਸਿੰਘ, ਕੌਂਸਲਰ ਜ਼ਸਬੀਰ ਸਿੰਘ ਜੱਸੀ, ਬਹਾਦਰ ਸਿੰਘ ਉਪਲਹੇੜੀ, ਹਰਭਜਨ ਸਿੰਘ ਚੱਕ, ਬਲਵਿੰਦਰ ਸਿੰਘ ਨੇਪਰਾਂ, ਨੰਬਰਦਾਰ ਕੁਲਬੀਰ ਸਿੰਘ ਹਾਸ਼ਮਪੁਰ, ਜਗਜੀਤ ਸਿੰਘ ਬੰਟੀ, ਜਗੀਰ ਸਿੰਘ ਪਹਿਰ, ਭੁਪਿੰਦਰ ਸਿੰਘ ਗੋਲੂ, ਕੁਲਵੰਤ ਸਿੰਘ ਸਰਦਾਰਗੜ, ਮਨਜੀਤ ਸਿੰਘ ਥੂਹਾ ਸਮੇਤ ਅਕਾਲੀ ਆਗੂ ਤੇ ਵਰਕਰ ਹਾਜਰ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: