ਰਾਜਧਾਨੀ ਦਿੱਲੀ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ

ss1

ਰਾਜਧਾਨੀ ਦਿੱਲੀ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ

5 copy

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਂ ਦਿੱਲੀ ਵਿਚ ਦੁਸ਼ਟ ਦਮਨ ਸੇਵਕ ਜਥੇ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਸ਼ੁਦਰਸ਼ਨ ਪਾਰਕ ਪੁੱਲ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਮੁਖ ਮਾਰਗਾਂ ਤੋਂ ਹੁੰਦਾ ਹੋਇਆ ਮਾਰਚ ਫਨ ਸ਼ਿਨੇਮਾ ਮੋਤੀ ਨਗਰ ਦੀ ਸ਼ਰਾਬ ਦੁਕਾਨਾਂ ਦੇ ਸਾਹਮਣੇ ਸਮਾਪਤ ਹੋਇਆ।
ਮਾਰਚ ਦੌਰਾਨ ਵਿਖਾਵਾਕਾਰੀਆਂ ਨੇ ਹੱਥ ‘ਚ ਨਾਰੇ ਲਿਖਿਆਂ ਹੋਈਆਂ ਤਖ਼ਤੀਆਂ ਫੜੀਆ ਹੋਇਆ ਸਨ। ਜਿਨ੍ਹਾਂ ‘ਤੇ ”ਸ਼ਰਾਬ, ਸਿਗਰਟ ਅਤੇ ਹੁੱਕਾ, ਇਹਨਾਂ ਨੂੰ ਮਾਰੋ ਮੁੱਕਾ” ਵਰਗੇ ਨਾਰੇ ਲਿਖੇ ਹੋਏ ਸਨ। ਮਾਰਚ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ, ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ, ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਅਕਾਲੀ ਆਗੂ ਬੀਬੀ ਅਵਨੀਤ ਕੌਰ ਭਾਟੀਆ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ। ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਨਸ਼ਿਆਂ ਦੇ ਖਿਲਾਫ਼ ਜੰਗੀ ਪੱਧਰ ‘ਤੇ ਲੜਾਈ ਲੜ ਰਹੀ ਹੈ। ਖਾਸ ਕਰਕੇ ਹੁੱਕਾ ਬਾਰ ਬੰਦ ਕਰਾਉਣ ਦੀ ਉਨ੍ਹਾਂ ਵੱਲੋਂ ਛੇੜੀ ਗਈ ਮੁਹਿੰਮ ਦਾ ਜਿਕਰ ਕਰਦੇ ਹੋਏ ਸਿਰਸਾ ਨੇ ਨੌਜਵਾਨਾਂ ਨੂੰ ਨਸ਼ੇ ਛੱਡਣ ਦੀ ਭਾਵੁਕ ਅਪੀਲ ਵੀ ਕੀਤੀ। ਸਿਰਸਾ ਨੇ ਕਿਹਾ ਕਿ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਰਾਜ ਦੇ ਨਸ਼ੇ ‘ਚ ਚੂਰ ਕਾਤਲ ਨੇ ਕਤਲ ਕਰਕੇ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਨਸ਼ੇ ਦੀ ਤਲਬ ‘ਚ ਕਾਤਲ ਬਣਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਦਿੱਲੀ ਕਮੇਟੀ ਵੱਲੋਂ ਇਸ ਮਸਲੇ ‘ਤੇ ਲੜੀ ਜਾ ਰਹੀ ਕਾਨੂੰਨੀ ਲੜਾਈ ਦਾ ਵੀ ਸਿਰਸਾ ਨੇ ਜਿਕਰ ਕੀਤਾ। ਕੁਲਮੋਹਨ ਸਿੰਘ ਨੇ ਕਿਹਾ ਕਿ ਗੁਰਬਾਣੀ ਸਾਨੂੰ ਗੁਰੂ ਦੀ ਬੰਦਗੀ ਦਾ ਨਸ਼ਾ ਕਰਨ ਦੀ ਪ੍ਰੇਰਣਾ ਕਰਦੀ ਹੈ। ਗੁਰੂ ਸਾਹਿਬ ਦਾ ਘੋੜਾ ਵੀ ਇਕ ਸਮੇਂ ‘ਤੇ ਤੰਬਾਕੂ ਦੇ ਖੇਤ ‘ਚੋਂ ਲੰਘਣ ਤੇ ਇਨਕਾਰੀ ਹੋ ਗਿਆ ਸੀ। ਪਰ ਅੱਜ ਦਾ ਨੌਜਵਾਨ ਸ਼ਰਾਬ ਅਤੇ ਤੰਬਾਕੂ ਦੀ ਸ਼ਰੀਰ ਮਾਰੂ ਬੀਮਾਰੀ ਨੂੰ ਜਾਣਦੇ ਹੋਏ ਵੀ ਉਸਦਾ ਸੇਵਨ ਕਰਨ ‘ਚ ਝਿੱਝਕ ਮਹਿਸੂਸ ਨਹੀਂ ਕਰਦਾ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਗੁਰੂ ਦੇ ਲੜ ਲੱਗਣ ਦੀ ਵੀ ਅਪੀਲ ਕੀਤੀ। ਜੌਲੀ ਨੇ ਕਿਹਾ ਕਿ ਗੁਰਪ੍ਰੀਤ ਦੇ ਕਤਲ ਨੂੰ ਦਿੱਲੀ ਪੁਲਿਸ ਨੇ ਰੋਡਰੇਜ਼ ਦੱਸਣ ਦੀ ਗੁਸਤਾਖ਼ੀ ਕੀਤੀ ਸੀ ਪਰ ਜਾਗਰੂਕ ਦਿੱਲੀ ਕਮੇਟੀ ਨੇ ਇਸ ਮਸਲੇ ‘ਤੇ ਪੁਲਿਸ ਦੀ ਕਾਰਵਾਈ ਦਾ ਨਾ ਕੇਵਲ ਵਿਰੋਧ ਕੀਤਾ ਸਗੋਂ ਆਰੋਪੀ ਦੇ ਖਿਲਾਫ਼ ਧਾਰਾ 302, 307 ਅਤੇ 295ਏ ਦੇ ਤਹਿਤ ਨਵੀਂ ਐਫ.ਆਈ.ਆਰ. ਵੀ ਦਰਜ਼ ਕਰਵਾਈ। ਜਿਸ ਕਰਕੇ ਆਰੋਪੀ ਹੁਣ ਜੇਲ੍ਹ ‘ਚ ਹੈ। ਜੌਲੀ ਨੇ ਗੁਰਪ੍ਰੀਤ ਨੂੰ ਮਾਰਨ ਵਾਸਤੇ ਕਾਤਲ ਵੱਲੋਂ ਇਸਤੇਮਾਲ ਕੀਤੀ ਗਈ ਕਾਰ ਨੂੰ ਹੱਥਿਆਰ ਵੱਜੋਂ ਪਰਿਭਾਸ਼ਿਤ ਕੀਤਾ। ਪਰਮਿੰਦਰ ਨੇ ਕਿਹਾ ਕਿ ਨਸ਼ੇ ਦੇ ਭਰਮ ਜਾਲ ‘ਚੋਂ ਨੋਜਵਾਨਾਂ ਨੂੰ ਬਾਹਰ ਕੱਢਣ ਅਤੇ ਗੁਰਪ੍ਰੀਤ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਅਜਿਹੇ ਜਾਗਰੂਕਤਾ ਮਾਰਚ ਦਿੱਲੀ ਦੇ ਹਰ ਕਾਲੌਨੀ ‘ਚ ਕੱਢੇ ਜਾਣੇ ਚਾਹੀਦੇ ਹਨ। ਕਿਉਂਕਿ ਸਮਾਜ ਦਾ ਇੱਕ ਤਬਕਾ ਮੀਡੀਆ ‘ਚ ਸੁਰੱਖਿਆ ਬਟੋਰਣ ਵਾਲੀ ਖ਼ਬਰਾਂ ਤੋਂ ਵੀ ਵਾਂਝਾ ਰਹਿੰਦਾ ਹੋਇਆ ਆਪਣੇ ਚੰਗੇ ਅਤੇ ਬੁਰੇ ਦਾ ਭੇਦ ਜਾਣਨ ਪ੍ਰਤੀ ਸੁਰਜੀਤ ਨਹੀਂ ਹੈ। ਅਵਨੀਤ ਨੇ ਦਿੱਲੀ ਕਮੇਟੀ ਵੱਲੋਂ ਇਸ ਮਸਲੇ ‘ਤੇ ਚੁੱਕੀ ਜਾ ਰਹੀ ਆਵਾਜ਼ ਨੂੰ ਪੰਥ ਦੀ ਆਵਾਜ਼ ਦੱਸਿਆ। ਜਥੇ ਦੇ ਮੁਖ ਸੇਵਾਦਾਰ ਰਵਿੰਦਰ ਸਿੰਘ ਬਿੱਟੂ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਥਾਨਕ ਗੁਰਦੁਆਰਾ ਸਾਹਿਬਾਨਾਂ ਵੱਲੋਂ ਮਾਰਚ ਦੇ ਰੂਟ ‘ਚ ਥਾਂ-ਥਾਂ ‘ਤੇ ਪ੍ਰਸ਼ਾਦਿ ਅਤੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਸਨ।

Share Button

Leave a Reply

Your email address will not be published. Required fields are marked *