Sun. Apr 21st, 2019

ਰਾਏ ਸਿੱਖ ਆਗੂ ਬਾਕਰ ਸਿੰਘ ਨਹੀਂ ਰਹੇ

ਰਾਏ ਸਿੱਖ ਆਗੂ ਬਾਕਰ ਸਿੰਘ ਨਹੀਂ ਰਹੇ

ਗੁਰੂਹਰਸਹਾਏ, 20 ਦਸੰਬਰ (ਗੁਰਮੀਤ ਕਚੂਰਾ) : ਸਰਹੱਦੀ ਖੇਤਰ ਦੇ ਉਘੇ ਰਾਏ ਸਿੱਖ ਆਗੂ ਬਾਕਰ ਸਿੰਘ ਬੀਤੇ ਦਿਨ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਪਿੰਡ ਮੇਘਾ ਰਾਏ ਉਤਾੜ ਦੇ ਦੋ ਵਾਰ ਸਰਪੰਚ ਬਣੇ ਅਤੇ ਹੋਰ ਅਨੇਕਾਂ ਅਹੁਦਿਆਂ ‘ਤੇ ਵੀ ਉਨਾਂ ਕੰਮ ਕੀਤਾ। ਉਨਾਂ ਦੇ ਪਰਿਵਾਰ ਵਿਚ ਵੱਡਾ ਪੁੱਤਰ ਪਿੰਡ ਦਾ ਸਰਪੰਚ, ਦੋ ਪੁੱਤਰ ਪੰਜਾਬ ਪੁਲਿਸ ਵਿਚ ਮੁਲਾਜ਼ਮ ਹਨ ਜਦਕਿ ਛੋਟਾ ਪੁੱਤਰ ਬਗੀਚਾ ਸਿੰਘ ਪੀ.ਸੀ.ਐਸ. ਜੁਡੀਸ਼ੀਅਲ ਹੈ। ਉਨਾਂ ਦੇ ਅੰਤਿਮ ਸੰਸਕਾਰ ਵਿਚ ਭਾਰੀ ਗਿਣਤੀ ਲੋਕ ਸ਼ਾਮਲ ਹੋਏ। ਉਨਾਂ ਦੀ ਮੌਤ ਉਪਰ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ, ਕਾਂਗਰਸ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਅਤੇ ਅਨੇਕਾਂ ਹੋਰ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਨਮਿੱਤ ਰਖਾਏ ਜਾਣ ਵਾਲੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 25 ਦਸੰਬਰ ਐਤਵਾਰ ਨੂੰ ਅਨਾਜ ਮੰਡੀ ਮੇਘਾ ਰਾਏ ਉਤਾੜ ਵਿਖੇ 12 ਤੋਂ 1 ਵਜੇ ਦੌਰਾਨ ਪਾਏ ਜਾ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: