Tue. Jan 21st, 2020

‘ਰਾਊਡੀ ਰਾਠੌਰ’ ਦਾ ਬਣੇਗਾ ਸੀਕਵਲ

‘ਰਾਊਡੀ ਰਾਠੌਰ’ ਦਾ ਬਣੇਗਾ ਸੀਕਵਲ

ਹਿੰਦੀ ਸਿਨੇਮਾ ‘ਚ ਇਨ੍ਹੀਂ ਦਿਨੀਂ ਹਿੱਟ ਫਿਲਮਾਂ ਦੇ ਸੀਕਵਲ ਬਣਾਉਣ ਦਾ ਚਲਣ ਜ਼ੋਰਾਂ ‘ਤੇ ਹੈ। ਇਸ ਸਾਲ ‘ਸੜਕ’, ‘ਸ਼ੁਭ ਮੰਗਲ ਸਾਵਧਾਨ’ ਅਤੇ ‘ਗੋ ਗੋਆ ਗੌਨ’ ਦਾ ਸੀਕਵਲ ਬਣਨ ਦੀਆਂ ਖ਼ਬਰਾਂ ਹਨ। ਇਸ ਲਿਸਟ ਵਿਚ ਅਕਸ਼ੈ ਕੁਮਾਰ ਅਤੇ ਸੋਨਾਕਸ਼ੀ ਸਿਨਹਾ ਅਭਿਨੀਤ ‘ਰਾਊਡੀ ਰਾਠੌਰ’ ਦਾ ਨਾਂ ਵੀ ਜੁੜਨ ਜਾ ਰਿਹਾ ਹੈ। ਸਾਲ 2012 ਵਿਚ ਰਿਲੀਜ਼ ਪ੍ਰਭੂਦੇਵਾ ਨਿਰਦੇਸ਼ਿਤ ‘ਰਾਊਡੀ ਰਾਠੌਰ’ ਬਾਕਸ ਆਫਿਸ ‘ਤੇ ਸਫਲ ਰਹੀ ਸੀ। ਫਿਲਮੀ ਗਲਿਆਰਿਆਂ ਦੀਆਂ ਖ਼ਬਰਾਂ ਮੁਤਾਬਕ, ਕਰੀਬ ਸੱਤ ਸਾਲ ਬਾਅਦ ਫਿਲਮ ਦੀ ਸੀਕਵਲ ‘ਤੇ ਕੰਮ ਸ਼ੁਰੂ ਹੋ ਗਿਆ ਹੈ।

ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਫਿਲਮ ਵਿਚ ਅਕਸ਼ੈ ਕੁਮਾਰ ਨੇ ਇੰਸਪੈਕਟਰ ਵਿਕਰਮ ਸਿੰਘ ਰਾਠੌਰ ਅਤੇ ਇਕ ਸਤਾਨਕ ਠੱਗ ਸ਼ਿਵਾ ਦਾ ਡਬਲ ਰੋਲ ਨਿਭਾਇਆ ਸੀ। ਇਹ ਫਿਲਮ ਐੱਸਐੱਸ ਰਾਜਾਮੌਲੀ ਦੀ 2006 ਵਿਚ ਆਈ ਤੇਲਗੂ ਫਿਲਮ ‘ਵਿਕਰਮਾਰਕੁਡੂ’ ਦਾ ਅਧਿਕਾਰਤ ਰੀਮੇਕ ਸੀ। ਅਕਸ਼ੈ ਕੁਮਾਰ ਫਿਲਹਾਲ ਰੋਹਿਤ ਸ਼ੈੱਟੀ ਦੀ ਫਿਲਮ ‘ਸੂਰਿਆਵੰਸ਼ੀ’ ਦੀ ਸ਼ੂਟਿੰਗ ਬੈਂਕਾਕ ‘ਚ ਕਰ ਰਹੇ ਹਨ। ਉਸ ਤੋਂ ਇਲਾਵਾ ਕਰੀਨਾ ਕਪੂਰ ਖ਼ਾਨ ਨਾਲ ‘ਗੁੱਡ ਨਿਊਜ਼’ ਅਤੇ ‘ਹਾਊਸਫੁੱਲ 4’ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਉਹ ਤਮਿਲ ਹਾਰਰ ਕਾਮੇਡੀ ਫਿਲਮ ‘ਮੁਨੀ 2 : ਕੰਚਨਾ’ ਦੇ ਰੀਮੇਕ ‘ਲਕਸ਼ਮੀ ਬੰਬ’ ਵਿਚ ਵੀ ਕੰਮ ਕਰ ਰਹੇ ਹਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: