ਰਾਇਲ ਸਿਟੀ ਪਟਿਆਲਾ ਪਹੁੰਚੀ ਫਿਲਮ ‘ਚੰਨਾ ਮੇਰਿਆ’ ਦੀ ਸਟਾਰ ਕਾਸਟ

ss1

ਰਾਇਲ ਸਿਟੀ ਪਟਿਆਲਾ ਪਹੁੰਚੀ ਫਿਲਮ ‘ਚੰਨਾ ਮੇਰਿਆ’ ਦੀ ਸਟਾਰ ਕਾਸਟ

ਲੀਡ ਰੋਲ ਵਿਚ ਨਜ਼ਰ ਆਉਣਗੇ ਨਿੰਜਾ, ਪਾਇਲ ਰਾਜਪੂਤ ਅਤੇ ਅੰਮ੍ਰਿਤ ਮਾਨ, ਫਿਲਮ 14 ਜੁਲਾਈ ਨੂੰ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮਾ ਵਿੱਚ ਸਫਲਤਾ ਦਾ ਪੱਧਰ ਕਾਇਮ ਰੱਖਦੇ ਹੋਏ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੱਧੂ ਤਿਆਰ ਹਨ ਆਪਣੀ ਰੋਮਾਂਟਿਕ ਏਪੀਕ ਲਵ ਸਟੋਰੀ ‘ਚੰਨਾ ਮੇਰਿਆ’ ਦੇ ਨਾਲ। ਫਿਲਮ ਪੇਸ਼ਕਸ਼ ਹੈ ਵਾਈਟ ਹਿੱਲ ਸਟੂਡੀਓ ਅਤੇ ਜੀ ਸਟੂਡੀਓ ਦੀ ਅਤੇ ਇਸਦਾ ਨਿਰਦੇਸ਼ਨ ਕੀਤਾ ਹੈ ਪੰਕਜ ਬੱਤਰਾ ਨੇ। ਫਿਲਮ ਵਿੱਚ ਨਿੰਜਾ, ਪਾਇਲ ਰਾਜਪੂਤ ਅਤੇ ਅੰਮ੍ਰਿਤ ਮਾਨ ਲੀਡ ਕਿਰਦਾਰ ਵਿੱਚ ਹਨ, ਫਿਲਮ ਵਿੱਚ ਯੋਗਰਾਜ ਸਿੰਘ, ਕਰਮਜੀਤ ਅਨਮੋਲ ਅਤੇ ਬੀ. ਐਨ. ਸ਼ਰਮਾ ਵੀ ਨਜ਼ਰ ਆਉਣਗੇ। ਫਿਲਮ ਦੀ ਕਾਸਟ ਰਾਇਲ ਸਿਟੀ ਪਟਿਆਲਾ ਦੇ ਮਹਾਰਾਣੀ ਕਲੱਬ ਵਿੱਚ ਪ੍ਰੋਮੋਸ਼ਨ ਲਈ ਪਹੁੰਚੀ, ਚੰਨਾ ਮੇਰਿਆ 14 ਜੁਲਾਈ ਨੂੰ ਰਿਲੀਜ਼ ਹੋਵੇਗੀ।ਨਿੰਜਾ ਜੋ ਕਿ ਇਸ ਫਿਲਮ ਵਿੱਚ ਆਪਣਾ ਡੇਬਿਊ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ, “ਮੈਂ ਆਪਣੀ ਨਵੀਂ ਪਾਰੀ ਨੂੰ ਲੈ ਕੇ ਬਹੁਤ ਖੁਸ਼ ਹਾਂ। ‘ਚੰਨਾ ਮੇਰਿਆ’ ਫਿਲਮ ਇੰਡਸਟਰੀ ਵਿੱਚ ਮੇਰੀ ਇੱਕ ਨਵੀਂ ਪਹਿਚਾਣ ਬਣਾਵੇਗੀ ਅਤੇ ਮੈਂ ਆਪਣੇ ਇਸ ਫੈਂਸਲੇ ਨੂੰ ਲੈ ਕੇ ਬਹੁਤ ਸੰਤੁਸ਼ਟ ਹਾਂ। ਮੇਰਾ ਕੰਮ ਹੈ ਲੋਕਾਂ ਦਾ ਮਨੋਰੰਜਨ ਕਰਨਾ ਅਤੇ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਇੱਕ ਬੈਸਟ ਉਦਾਹਰਣ ਸਾਬਿਤ ਹੋਵੇਗੀ।

ਸੈੱਟ ਤੇ ਮੇਰਾ ਨਿਰਦੇਸ਼ਕ ਮੇਰੇ ਲਈ ਰੱਬ ਹੈ ਮੈਂ ਹਮੇਸ਼ਾ ਆਪਣਾ ਬੈਸਟ ਦੇ ਕੇ ਉਨ੍ਹਾਂ ਨੂੰ ਖੁਸ਼ ਕਰਾਂਗਾ।”ਹਲੀਮੀ ਨਾਲ ਗੱਲ ਕਰਦੇ ਹੋਏ ਐਕਟਰਸ ਪਾਇਲ ਰਾਜਪੂਤ ਨੇ ਕਿਹਾ ਕਿ, “ਮੈਨੂੰ ਇਸ ਫਿਲਮ ਦਾ ਹਿੱਸਾ ਬਣ ਕੇ ਬੇਹੱਦ ਚੰਗਾ ਲੱਗ ਰਿਹਾ ਹੈ। ਫਿਲਮ ਸੈੱਟ ਤੇ ਸੱਭ ਨੇ ਸਿਨੇਮਾ ਦੇ ਨਵੇਂ ਮਾਪਦੰਡ ਸਿੱਖਣ ਵਿੱਚ ਮੇਰੀ ਮਦਦ ਕੀਤੀ। ਮੈਂ ਫਿਲਮ ਵਿੱਚ ਆਪਣਾ ਬੈਸਟ ਦਿੱਤਾ ਹੈ ਅਤੇ ਮੈਂ ‘ਚੰਨਾ ਮੇਰਿਆ’ ਦੇ ਲਈ ਮੈਂ ਦਿਲ ਤੋਂ ਨਿਰਮਾਤਾਵਾਂ ਦਾ ਅਤੇ ਨਿਰਦੇਸ਼ਕ ਦਾ ਧੰਨਵਾਦ ਕਰਦੀ ਹਾਂ।”ਅੰਮ੍ਰਿਤ ਮਾਨ ਨੇ ਕਿਹਾ ਕਿ, “ਸਰਲ ਸ਼ਬਦਾਂ ਵਿੱਚ ਕਹਾਂ ਤਾਂ ਇਹ ਫਿਲਮ ਸ਼ਾਨਦਾਰ ਹੈ, ਇਸ ਵਿੱਚ ਕੰਮ ਕਰਨ ਵਾਲਿਆਂ ਦੇ ਲਈ, ਅਤੇ ਦੇਖਣ ਵਾਲਿਆਂ, ਦੋਨਾਂ ਦੇ ਲਈ। ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਮੈਂ ਨਾ ਨਹੀਂ ਕਰ ਸਕਿਆ ਕਿਉਂਕਿ ਇਹ ਕੁਝ ਨਵਾਂ ਸੀ ਅਤੇ ਮੈਨੂੰ ਪਤਾ ਸੀ ਕਿ ਪੰਕਜ ਬੱਤਰਾ ਆਪਣੀ ਕ੍ਰੀਏਟਿਵਿਟੀ ਨਾਲ ਜ਼ਰੂਰ ਕੁਝ ਨਵਾਂ ਕਰਨਗੇ। ਉਨ੍ਹਾਂ ਦੇ ਨਾਲ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ ਅਤੇ ਮੈਂ ਬੇਹੱਦ ਖੁਸ਼ ਹਾਂ।”ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ ਕਿ, ‘ਇਸ ਫਿਲਮ ਦਾ ਨਿਰਦੇਸ਼ਨ ਕਰਨਾ ਮੇਰੇ ਲਈ ਬੇਹੱਦ ਚੰਗਾ ਅਨੁਭਵ ਰਿਹਾ। ਫਿਲਮ ਦੀ ਕਾਸਟ ਅਤੇ ਕਰੁ ਕਾਫੀ ਮਦਦਗਾਰ ਰਹੀ।

ਮੈਂ ਇਹ ਕਹਿਣਾ ਚਾਹਾਂਗਾ ਕਿ ਕਿਸੇ ਵੀ ਕੰਮ ਨੂੰ ਪੂਰਾ ਕਰਨ ਅਤੇ ਸਫਲ ਬਣਾਉਣ ਦੇ ਲਈ ਟੀਮ ਵਰਕ ਬਹੁਤ ਜ਼ਰੂਰੀ ਹੈ। ਅਸੀਂ ਸੱਭ ਨੇ ਫਿਲਮ ਵਿੱਚ ਆਪਣਾ ਬੈਸਟ ਦਿੱਤਾ ਹੈ ਅਤੇ ਸਾਨੂੰ ਇਸ ਫਿਲਮ ਤੋਂ ਬੇਹੱਦ ਉਮੀਦਾਂ ਹਨ।”ਨਿਰਮਾਤਾ ਮਨਮੋਰਦ ਸਿੱਧੂ ਨੇ ਦੱਸਿਆ ਕਿ, “ਸਾਡੀ ਪਹਿਲੀ ਸਾਰੀ ਫ਼ਿਲਮਾਂ ਨੂੰ ਲੋਕਾਂ ਨੇ ਬੇਹੱਦ ਪਿਆਰ ਦਿੱਤਾ ਹੈ। ਅਸੀਂ ਜੋ ਵੀ ਫ਼ਿਲਮਾਂ ਲਿਆਉਂਦੇ ਹਾਂ ਉਹ ਅਲੱਗ ਤਰ੍ਹਾਂ ਦੇ ਕਾਨਸੈਪਟ ਅਤੇ ਕੰਟੇੰਟ ਤੇ ਆਧਾਰਿਤ ਹੁੰਦੀਆਂ ਹਨ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਲੈ ਕੇ ਆਈਏ ਜੋ ਸਾਨੂੰ ਆਮ ਮਨੋਰੰਜਨ ਇੰਡਸਟਰੀ ਤੋਂ ਅਲੱਗ ਬਣਾਏ।”ਫਿਲਮ ਦੀ ਕਹਾਣੀ ਦੋ ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਇੱਕ ਦੂਸਰੇ ਨੇ ਪਿਆਰ ਕਰਦੇ ਹਨ, ਲੇਕਿਨ ਉਹ ਪਰਿਵਾਰ ਅਤੇ ਸਮਾਜ ਦੀਆਂ ਬੰਦਿਸ਼ਾਂ ਨਾਲ ਘਿਰੇ ਹੋਏ ਹਨ। ਇਹ ਕਹਾਣੀ ਉਨ੍ਹਾਂ ਦੀ ਕੋਸ਼ਿਸ਼ਾਂ ਅਤੇ ਅਟੁੱਟ ਵਿਸ਼ਵਾਸ ਤੇ ਅਧਾਰਿਤ ਹੈ। ਤਾਂ 14 ਜੁਲਾਈ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਪਹੁੰਚੋ ‘ਚੰਨਾ ਮੇਰਿਆ’ ਦੇ ਲਈ।

Share Button

Leave a Reply

Your email address will not be published. Required fields are marked *