ਰਵੀ ਸ਼ਰਮਾ ਵਲੋਂ ਸਰਦਾਰ ਪਟੇਲ ਜੀ ਦੇ ਜੀਵਨ ਬਾਰੇ ਸਕੂਲ ਵਿਦਿਆਰਥਣਾਂ ਨੂੰ ਕਰਵਾਇਆ ਜਾਣੂ

ss1

ਰਵੀ ਸ਼ਰਮਾ ਵਲੋਂ ਸਰਦਾਰ ਪਟੇਲ ਜੀ ਦੇ ਜੀਵਨ ਬਾਰੇ ਸਕੂਲ ਵਿਦਿਆਰਥਣਾਂ ਨੂੰ ਕਰਵਾਇਆ ਜਾਣੂ

5-patti-news-ravi-sir-walabh-ptelਪੱਟੀ,05 ਨਵੰਬਰ(ਅਵਤਾਰ ਸਿੰਘ ਢਿੱਲੋ )ਡਾਇਰੈਕਟਰ ਜਨਰਲ ਸਕੂਲ ਪੰਜਾਬ ਅਤੇ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ:)ਤਰਨ ਤਾਰਨ ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਸਟੇਟ ਅਵਾਰਡੀ ਪ੍ਰਿੰਸੀਪਲ ਮੁਕੇਸ਼ ਚੰਦਰ ਜ਼ਜੋਸ਼ੀ ਦੀ ਅਗਵਾਈ ਹੇਠ ਰਵੀ ਪ੍ਰਕਾਸ ਸ਼ਰਮਾ ਵਲੋਂ ਸਕੂਲ ਵਿਦਿਆਰਥੀਆਂ ਨੂੰ ਸਰਦਾਰ ਵਲੱਭ ਬਾਈ ਪਟੇਲ ਜੀ ਦੇ ਜੀਵਨ ਬਾਰੇ ਜਾਣੂ ਕਰਵਾਇਆ ਗਿਆ ।ਇਸ ਮੋਕੇ ਸਕੂਲ ਪ੍ਰਿੰਸੀਪਲ ਮੁਕੇਸ਼ ਚੰਦਰ ਜ਼ਜੋਸ਼ੀ ਨੇ ਕਿਹਾ ਕਿ ਸਰਦਾਰ ਵਲੱਭ ਬਾਈ ਜੀ ਦੀ ਯਾਦ ਵਿਚ 31 ਅਕਤੂਬਰ ਤੋ 06 ਨਵੰਬਰ ਤੱਕ ਸਕੂਲ ਵਿਚ ਰਾਸ਼ਟਰੀ ਸਪਤਾਹ ਮਨਾਇਆ ਗਿਆ ਹੈ ।ਜਿਸ ਵਿਚ ਸz. ਵੱਲਭ ਭਾਈ ਪਟੇਲ ਜੀ ਦੇ ਜੀਵਨ ਅਤੇ ਉਨ੍ਹਾਂ ਵਲੋਂ ਕੀਤੇ ਗਏ ਦੇਸ਼ ਨੂੰ ਸਮਰਪਿਤ ਕਾਰਜ਼ਾ ਬਾਰੇ ਰਵੀ ਪ੍ਰਕਾਸ ਸ਼ਰਮਾ ਵਲੋਂ ਸਕੂਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ।ਸਟੇਟ ਅਵਾਰਡੀ ਸਕੂਲ ਪ੍ਰਿੰਸੀਪਲ ਮੁਕੇਸ ਚੰਦਰ ਜੋਸ਼ੀ,ਹਿੰਦੀ ਅਧਿਆਪਕਾ ਮੈਡਮ ਚੰਚਲ ਸ਼ਰਮਾ,ਸੁਰਿੰਦਰ ਕੋਰ,ਰਾਜਬੀਰ ਕੋਰ,ਜਸਪ੍ਰੀਤ ਕੋਰ ਵਲੋਂ ਸਰਦਾਰ. ਵਲੱਭ ਭਾਈ ਪਟੇਲ ਜੀ ਦੇ ਜੀਵਨ ਨਾਲ ਸਬੰਧਤ ਵਿਦਿਆਰਥੀਆਂ ਨੂੰ ਜਾਣਕਾਰੀ ਸਾਂਝੀ ਕਰਨ ਤੇ ਰਵੀ ਪ੍ਰਕਾਸ ਸ਼ਰਮਾ ਦੀ ਸਲਾਂਘਾ ਕੀਤੀ ਕਿ ਉਨ੍ਹਾਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਵਿਦਿਆਰਥੀਆਂ ਨੂੰ ਸਰਦਾਰ ਵਲੱਭ ਜੀ ਦੇ ਜੀਵਨ ਬਾਰੇ ਵਿਸ਼ਤਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ ।ਤੇ ਭਾਸ਼ਣ ਕੁਇਜ਼ ਮੁਕਾਬਲਿਆਂ ਵਿਚ ਆਪਣੇ ਕੋਲੋ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਹਨ ।ਜੋ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸਾਹਿਤ ਕਰਨਾ ਬਹੁਤ ਹੀ ਵਧੀਆ ਉਪਰਾਲਾ ਹੈ ।ਉਨ੍ਹਾ ਕਿਹਾ ਕਿ ਰਵੀ ਪ੍ਰਕਾਸ ਸ਼ਰਮਾ ਵਲੋਂ ਆਪਣੀ ਦਫਤਰੀ ਡਿਊਟੀ ਦੇ ਨਾਲ ਨਾਲ ਸਮੇ ਸਮੇ ਤੇ ਵਿਦਿਆਰਥੀ ਹਿੱਤ ਵਿਚ ਵਿਦਿਆਰਥੀਆਂ ਨਾਲ ਆਪਣੇ ਬਹੁਮੱਲੇ ਵਿਚਾਰ ਸਾਂਝੇ ਕਰਦੇ ਹੋਇਆਂ ਨੈਤਿਕ ਸਿੱਖਿਆ,ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ,ਸਕੂਲ ਦੀ ਸੁੰਦਰਤਾ ਲਈ ਕਾਰਜ਼ ਕਰਨਾ,ਅਤੇ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਬਾਰੇ ਜਾਣਕਾਰ ਦੇਣਾ ਬਹੁਤ ਹੀ ਸਲਾਂਘਾਯੋਗ ਕਾਰਜ਼ ਹਨ ।

Share Button

Leave a Reply

Your email address will not be published. Required fields are marked *