Fri. Aug 23rd, 2019

ਰਮਜ਼ਾਨ ਦਾ ਮਹੀਨਾ ਯੂ .ਏ .ਈ ਦੇ ਰਾਜਦੂਤ ਯੂਸਫ਼ ਅਲ਼ ਔਤਾਇਬਾ ਨੇ ਵਾਸ਼ਿਗਟਨ ਦੇ ਦੂਤਘਰ ਵਿਖੇਂ ਮਨਾਇਆਂ

ਰਮਜ਼ਾਨ ਦਾ ਮਹੀਨਾ ਯੂ .ਏ .ਈ ਦੇ ਰਾਜਦੂਤ ਯੂਸਫ਼ ਅਲ਼ ਔਤਾਇਬਾ ਨੇ ਵਾਸ਼ਿਗਟਨ ਦੇ ਦੂਤਘਰ ਵਿਖੇਂ ਮਨਾਇਆਂ

ਵਾਸ਼ਿੰਗਟਨ ਡੀ.ਸੀ 16 ਮਈ (ਰਾਜ ਗੋਗਨਾ): ਬੀਤੇਂ ਦਿਨ ਹਰ ਸਾਲ ਦੀ ਤਰ੍ਹਾਂ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਹੁੰਦੇ ਸਾਰ ਹੀ ਯੂ .ਏ. ਈ ( ਦੁਬਈ) ਦੇ ਦੂਤਘਰ ਵਿੱਚ ਜਸ਼ਨ ਦਾ ਮਾਹੌਲ ਸ਼ੁਰੂ ਹੋ ਜਾਂਦਾ ਹੈ । ਇਸ ਵਾਰ ਹਰ ਸਾਲ ਦੀ ਤਰਾਂ ਮਾਣਯੋਗ ਯੂ.ਏ ਈ ਦੇ ਰਾਜਦੂਤ ਯੂਸਫ਼ ਅਲ਼ ਔਤਾਇਬਾ ਵੱਲੋਂ ਸਾਰੇ ਧਰਮਾਂ ਅਤੇ ਵਰਗਾਂ ਦੇ ਨਾਲ ਸਿੱਖ ਧਰਮ ਨੂੰ ਵੀ ਹਮੇਸ਼ਾਂ ਦੀ ਤਰਾਂ ਮਾਣ ਦੇਣ ਲਈ ਗਿਆਨੀ ਸੁਰਿੰਦਰ ਸਿੰਘ ਜੰਮੂਵਾਲੇ ਉਹਨਾਂ ਦੇ ਸੱਪੁਤਰ ਗਗਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਫਲੋਰਾ ਨੂੰ ਖ਼ਾਸ ਤੋਰ ਤੇ ਸੱਦੇ ਰਾਹੀਂ ਬੁਲਾਇਆ ਗਿਆ ।


ਇਸ ਮੋਕੇ ਮਹਿਮਾਨ ਨਿਵਾਜੀ ਵਿੱਚ ਅਰਬ ਦੇ ਤੌਰ ਤਰੀਕੇ ਨਾਲ ਬਹੁਤ ਉੱਚੇ ਅਤੇ ਸੁਚਜੇ ਢੰਗ ਨਾਲ ਰੌਜ਼ਾਨਾ ਜ਼ਿੰਦਗੀ ਵਿੱਚ ਢਾਲ਼ੀ ਬੈਠੇ ਰਾਜਦੂਤ ਯੂਸਫ਼ ਅਲ਼ ਔਤਾਇਬਾ ਨੇ ਇਕੱਲੇ ਇਕੱਲੇ ਮਹਿਮਾਨ ਨੂੰ ਆਪਣੇ ਗਲੇ ਨਾਲ ਲਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ।ਅਮਰੀਕਾ ਦੇ ਕੋਨੇ ਕੋਨੇ ਤੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਹਿਣ ਉਪਰੰਤ ਇਮਾਮ ਨੇ ਆਜ਼ਾਨ ਦਿੱਤੀ ਅਤੇ ਸਰਭ ਧਰਮ ਅਤੇ ਕੁਲ ਇਨਸਾਨੀਅਤ ਲਈ ਵੀ ਅਰਦਾਸ ਕੀਤੀ।ਅਤੇ ਸਭ ਧਰਮਾਂ ਦੇ ਮਹਿਮਾਨਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਹਰੇਕ ਕਿਸਮ ਦੇ ਲਾਜ਼ੀਜ਼ ਖਾਣਿਆਂ ਦਾ ਅਰਬ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ । ਮਾਸਾਹਾਰੀ ਮਹਿਮਾਨਾਂ ਲਈ ਮਾਸਾਹਾਰੀ ਅਤੇ ਸ਼ਾਕਾਹਾਰੀ ਮਹਿਮਾਨਾਂ ਲਈ ਸ਼ਾਕਾਹਾਰੀ ਖਾਣੇ ਬੜੀ ਬਾਖੁਬੀ ਨਾਲ ਸਜਾਏ ਗਏ ਸਨ। ਖਾਣੇ ਉਪਰੰਤ ਯੂਸਫ਼ ਅਲ ਔਤਾਇਬਾ ਨੇ ਸੰਯੁਕਤ ਅਰਬ ਰਾਸ਼ਟਰ ਦੇ ਰਾਸ਼ਟਰਪਤੀ ਵੱਲੋਂ ਦੁਨੀਆਂ ਦੇ ਸਾਰੇ ਧਰਮਾਂ ਲਈ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਸਹਿਣਸ਼ੀਲਤਾ ਦੇ ਜਸ਼ਨ ਨਾਮ ਨਾਲ ਮਨਾਉਣ ਲਈ ਸੱਦਾ ਪੱਤਰ ਵੀ ਪੜ੍ਹ ਕੇ ਸੁਣਾਇਆ । ਅਤੇ ਕਿਹਾ ਕਿ ਨਫ਼ਰਤ ਲਈ ਸੰਯੁਕਤ ਅਰਬ ਰਾਜ ( ਯੂ ਏ ਈ ) ਵਿੱਚ ਕੋਈ ਥਾਂ ਨਹੀਂ ਹੈ । ਯੂ.ਏ.ਈ ਮੁਲਕ ਵਿੱਚ ਦੁਨੀਆ ਦੇ ਹਰ ਬਸ਼ਿੰਦੇ ਅਤੇ ਹਰ ਧਰਮ ਨੂੰ ਸੰਪੂਰਨ ਅਜ਼ਾਦੀ ਦਿੱਤੀ ਗਈ ਹੈ ਅਤੇ ਰਾਸ਼ਟਰਪਤੀ ਖ਼ਲੀਫ਼ਾ ਬਿਨ ਜ਼ਏਦ ਅਲ ਨਹਯਾਨ ਆਪ ਜਾਤੀ ਤੋਰ ਤੇ ਇੱਕ ਰੱਬ ਅਤੇ ਸਰਬ ਧਰਮਾਂ ਰਾਹੀਂ ਇਨਸਾਨੀਅਤ ਦੀ ਪ੍ਰੋੜ੍ਹਤਾ ਕਰਦੇ ਹਨ । ਜਿਸ ਦੀ ਮਿਸਾਲ ਆਬੂ ਧਾਬੀ ਵਿੱਚ ਯਾਹੂਦੀ ਟੈਂਪਲ ,ਦੁਬਈ ਵਿੱਚ ਹਿੰਦੂ ਮੰਦਰ ਅਤੇ ਅਨੇਕਾਂ ਚਰਚਾਂ ਸਾਰੇ ਸੰਯੁਕਤ ਅਰਬ ਰਾਸ਼ਟਰ ਦੀ ਸ਼ਾਨ ਵਿੱਚ ਵਾਧਾ ਕਰ ਰਹੀਆਂ ਹਨ ਪ੍ਰੋਗਰਾਮ ਦੇ ਅਖੀਰ ਤੇ ਯੂਸਫ਼ ਅਲ ਔਤਾਇਬਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਮਹਿਮਾਨਾਂ ਨੂੰ ਸੰਯੁਕਤ ਅਰਬ ਰਾਸ਼ਟਰ ਵਿੱਚੋਂ ਲਿਆਂਦੀਆਂ ਖ਼ਾਸ ਖ਼ਜੂਰਾਂ ਦੇ ਡੱਬੇ ਅਤੇ ਯੂ.ਏ.ਈ ਵਿੱਚ ਪਰਫੁਲਤ ਹੋ ਰਹੇ ਸਾਰੇ ਧਰਮਾਂ ਬਾਰੇ ਜਾਣਕਾਰੀ ਭਰਪੂਰ ਕਿਤਾਬ “ਸਹਿਣਸ਼ੀਲਤਾ ਦਾ ਜਸ਼ਨ “ ਨਾਂਮ ਦੀ ਕਿਤਾਬ ਤੋਹਫ਼ੇ ਵਜੋਂ ਵੰਡੀਆਂ।ਸਾਰੇ ਮਹਿਮਾਨਾਂ ਨੂੰ ਗਲੇ ਲਗਾ ਕੇ ਸ਼ੁਭਕਾਮਨਾਵਾ ਨਾਲ ਯੂਸਫ਼ ਅਲ ਔਤਾਇਬਾ ਨੇ ਭਾਵਨਾ ਭਰਪੂਰ ਵਿਦਾਇਗੀ ਦਿੱਤੀ । ਯੂਸਫ਼ ਅਲ ਔਤਾਿੲਬਾ ਨੇ ਗਿਆਨੀ ਸੁਰਿੰਦਰ ਸਿੰਘ ਜੀ ਜੰਮੂ ਵਾਲੇ ਅਤੇ ਗਗਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਫਲੌਰਾ ਨਾਲ ਦੁਬਾਰਾ ਫਿਰ ਮੁਲਾਕਾਤ ਦੇ ਵਾਅਦੇ ਨਾਲ ਧੰਨਵਾਦ ਸਾਹਿਤ ਵਿਦਾਇਗੀ ਦਿੱਤੀ ।

Leave a Reply

Your email address will not be published. Required fields are marked *

%d bloggers like this: