ਰਮਨਦੀਪ ਸਿੰਘ ਸੰਨੀ ਹੋਏ ਅਸਲੇ ਮਾਮਲੇ ਵਿਚ ਅਦਾਲਤ ਅੰਦਰ ਪੇਸ਼

ss1

ਰਮਨਦੀਪ ਸਿੰਘ ਸੰਨੀ ਹੋਏ ਅਸਲੇ ਮਾਮਲੇ ਵਿਚ ਅਦਾਲਤ ਅੰਦਰ ਪੇਸ਼
ਸੰਨੀ ਨੂੰ ਕੀਤਾ ਜਾ ਰਿਹਾ ਹੈ ਜੇਲ੍ਹ ਅੰਦਰ ਪਰੇਸ਼ਾਨ

ਨਵੀਂ ਦਿੱਲੀ 15 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਨਾਭਾ ਜੇਲ੍ਹ ਅੰਦਰ ਬੰਦ ਖਾਲਿਸਤਾਨ ਟਾਈਗਰ ਫੋਰਸ ਦੇ ਖਾੜਕੂ ਰਮਨਦੀਪ ਸਿੰਘ ਸੰਨੀ ਅਤੇ ਹੋਰਾਂ ਨੂੰ ਪੰਜਾਬ ਪੁਲਿਸ ਦੀ ਸਖਤ ਸੁਰਖਿਆ ਹੇਠ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਚਲੇ ਮਾਮਲੇ ਅੰਦਰ ਅਦਾਲਤ ਵਲੋਂ ਮਾਮਲੇ ਦਾ ਚਲਾਣ ਪੇਸ਼ ਕਰਨ ਲਈ ਕਿਹਾ ਗਿਆ ਹੈ । ਮਾਮਲੇ ਦੀ ਅਗਲੀ ਸੁਣਵਾਈ ੯ ਫਰਵਰੀ ਨੂੰ ਹੋਵੇਗੀ । ਸੰਨੀ ਅਤੇ ਹੈਰੀ ਵਲੋਂ ਵਕੀਲ ਜਸਨਦੀਪ ਹਾਜਿਰ ਹੋਏ ਸਨ ।
ਸੰਨੀ ਦੇ ਪਰਿਵਾਰਿਕ ਮੈਂਬਰ ਨੇ ਫੋਨ ਤੇ ਗਲਬਾਤ ਕਰਦਿਆ ਦਸਿਆ ਕਿ ਸੰਨੀ ਨੂੰ ਜੇਲ੍ਹ ਅੰਦਰ ਗੋਲਡੀ ਵਲੋਂ ਤੰਗ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਉਹ ਮਾਨਸਿਕ ਤੋਰ ਤੇ ਬਹੁਤ ਜਿਆਦਾ ਪਰੇਸ਼ਾਨ ਰਹਿੰਦਾ ਹੈ । ਜੇਲ੍ਹ ਅਧਿਕਾਰੀਆਂ ਨੂੰ ਬਾਰ ਬਾਰ ਸ਼ਿਕਾਇਤ ਕਰਨ ਤੇ ਵੀ ਉਹ ਕਿਸੇ ਕਿਸਮ ਦੀ ਕਾਰਵਾਈ ਨਹੀ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਸੰਨੀ ਜੋ ਕਿ ਪਹਿਲਾਂ ਹੀ ਇਕ ਮਾਮਲੇ ਅੰਦਰ ਜਮਾਨਤ ਤੇ ਚਲ ਰਿਹਾ ਸੀ ਰੂਟੀਨ ਹਾਜਿਰੀ ਲਈ ਬਠਿੰਡਾ ਥਾਣੇ ਗਿਆ ਸੀ ਜਿਥੋਂ ਉਸਨੂੰ ਮੋਹਾਲੀ ਪੁਲਿਸ ਹਵਾਲੇ ਕਰ ਦਿਤਾ ਗਿਆ ਤੇ ਇਹ ਅਸਲੇ ਦਾ ਫਰਜੀ ਕੇਸ ਪਾ ਦਿਤਾ । ਉਨ੍ਹਾਂ ਦਸਿਆ ਕਿ ਸੰਨੀ ਦਾ ਪਕੜੇ ਜਾਣ ਤੋ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਪਰਿਵਾਰਿਕ ਮੈਂਬਰ ਨੇ ਤਲਖ ਲਹਿਜ਼ੇ ਵਿਚ ਕਿਹਾ ਕਿ ਫੜੇ ਗਏ ਖਾੜਕੂਆਂ ਪ੍ਰਤੀ ਪੰਜਾਬ ਪੁਲਿਸ ਵੱਲੋਂ ਤਕਰੀਬਨ ਇਕੋ ਜਿਹੇ ਦਾਅਵੇ ਹੀ ਕੀਤੇ ਜਾਦੇਂ ਰਹੇ ਹਨ ਕਿ ਇਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਬਦਲਾ ਲੈਣਾ ਚਾਹੁੰਦੇ ਸਨ ਅਤੇ ਨਵੰਬਰ ਚੌਰਾਸੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ ਟਾਇਟਲਰ ਅਤੇ ਸੱਜਣ ਕੁਮਾਰ ਵਰਗਿਆਂ ਨੂੰ ਮਾਰਨਾ ਚਾਹੁੰਦੇ ਸੀ। ਪੁਲਿਸ ਦੇ ਇਹਨਾਂ ਦਾਅਵਿਆਂ ‘ਤੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਸੌ ਤੋਂ ਵੱਧ ਹੋਈਆਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਮੌਕੇ ਬੇਅਦਬੀ ਕਰਨ ਦੀ ਤਿਆਰੀ ਕਰਦਾ ਇੱਕ ਵਿਅਕਤੀ ਪੰਜਾਬ ਪੁਲਸ ਦੇ ਹੱਥ ਕਿਉਂ ਨਹੀਂ ਆਇਆ, ਹੋਰ ਤਾਂ ਹੋਰ ਬੇਅਦਬੀਆਂ ਘਟਨਾਵਾਂ ਹੋਣ ਤੋਂ ਬਾਅਦ ਵੀ ਜੇਹੜੀ ਪੰਜਾਬ ਪੁਲਿਸ ਇੱਕ ਵੀ ਦੋਸ਼ੀ ਨੂੰ ਫੜ ਨਹੀਂ ਸਕੀ, ਉਹੀ ਪੁਲਿਸ ਹੁਣ ਬੇਅਦਬੀਆਂ ਦਾ ਬਦਲਾ ਲੈਣ ਵਾਲੇ ਬੇਗੁਨਾਹ ਸਿੱਖਾਂ ਨੂੰ ਫੜਨ ਲਈ ਬੜੀ ਮੁਸਤੈਦ ਹੋ ਜਾਂਦੀ ਹੈ।

Share Button

Leave a Reply

Your email address will not be published. Required fields are marked *