ਰਤਵਾੜਾ ਸਾਹਿਬ ਵਿਖੇ ਚਾਰ ਦਿਨਾ ਗੁਰਮਤਿ ਸਮਾਗਮ 30 ਤੋਂ

ss1

ਰਤਵਾੜਾ ਸਾਹਿਬ ਵਿਖੇ ਚਾਰ ਦਿਨਾ ਗੁਰਮਤਿ ਸਮਾਗਮ 30 ਤੋਂ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ੍ਰੀ ਰਤਵਾੜਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਚਾਰ ਰੋਜ਼ਾ ਮਹਾਨ ਗੁਰਮਤਿ ਸਮਾਗਮ 30 ਅਕਤੂਬਰ ਤੋਂ ਲੈ ਕੇ 02 ਨਵੰਬਰ ਤਕ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਅਤੇ ਮਾਤਾ ਰਣਜੀਤ ਕੌਰ ਜੀ ਦੀ ਨਿੱਘੀ ਯਾਦ ਵਿਚ ਇਹ ਸਮਾਗਮ ਰਤਵਾੜਾ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਜੀ ਦੀ ਰਹਿਨੁਮਾਈ ਹੇਠ 30 ਅਕਤੂਬਰ ਨੂੰ ਸ਼ੁਰੂ ਹੋਵੇਗਾ ਅਤੇ 02 ਨਵੰਬਰ ਤਕ ਦੇਸ਼–ਵਿਦੇਸ਼ ਤੋਂ ਆਈਆਂ ਸਿੱਖ ਸੰਗਤਾਂ ਨੂੰ ਵੱਖ ਵੱਖ ਸੰਤ ਮਹਾਂਪੁਰਸ਼ਾਂ, ਰਾਗੀਆਂ ਅਤੇ ਵਿਦਵਾਨਾਂ ਦੁਆਰਾ ਗੁਰਮਤਿ ਵਿਚਾਰਾਂ ਅਤੇ ਗੁਰੂ ਜਸ ਕੀਰਤਨ ਨਾਲ ਨਿਹਾਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆਂ ਕਿ ਪਹਿਲੇ ਤਿੰਨ ਦਿਨ ਸਮਾਗਮ ਦਾ ਸਮਾਂ ਸਵੇਰੇ 04 ਵਜੇ ਤੋਂ ਰਾਤ 10 ਵਜੇ ਤਕ ਹੋਵੇਗਾ ਅਤੇ ਆਖਰੀ ਦਿਨ 02 ਨਵੰਬਰ ਨੂੰ ਸਮਾਗਮ ਦੀ ਸਮਾਪਤੀ ਸ਼ਾਮੀਂ 04 ਵਜੇ ਕੀਤੀ ਜਾਵੇਗੀ। ਮਿਤੀ 01 ਅਤੇ 02 ਨਵੰਬਰ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਚਾਰ ਦਿਨ ਹੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਮੁਫਤ ਮੈਡੀਕਲ ਚੈਕਅੱਪ ਕੈਂਪ ਅਤੇ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਰਾਤ ਠਹਿਰਨ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਦੂਰੋਂ–ਨੇੜਿਓਂ ਆਉਣ ਵਾਲੇ ਸ਼ਰਧਾਲੂਆਂ ਦੇ ਰਤਵਾੜਾ ਸਾਹਿਬ ਪਹੁੰਚਣ ਵਾਸਤੇ ਟਰਾਂਸਪੋਰਟ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੱਚਖੰਡ ਵਾਸੀ ਸੰਤ ਬਾਬਾ ਵਰਿਆਮ ਸਿੰਘ ਜੀ ਵੱਲੋਂ ਸਥਾਪਤ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਟਰੱਸਟ ਦੇ ਕੇਂਦਰ ਗੁਰਦੁਆਰਾ ਸ੍ਰੀ ਰਤਵਾੜਾ ਸਾਹਿਬ (ਨਿਊ ਚੰਡੀਗੜ੍ਹ) ਦਾ ਸਿੱਖੀ ਦੇ ਪਰਚਾਰ ਤੇ ਪਾਸਾਰ ਚ ਅਹਿਮ ਯੋਗਦਾਨ ਰਿਹਾ ਹੈ ਅਤੇ ਹੁਣ ਇਹ ਕੇਂਦਰ ਸੰਤ ਬਾਬਾ ਲਖਬੀਰ ਸਿੰਘ ਜੀ ਦੀ ਸੁਚੱਜੀ ਅਗਵਾਈ ਵਿਚ ਨਿਸ਼ਕਾਮ ਸੇਵਾ ਕਰ ਰਿਹਾ ਹੈ।

Share Button

Leave a Reply

Your email address will not be published. Required fields are marked *