Tue. Feb 25th, 2020

ਰਤਨ ਸਿੰਘ ਅਜਨਾਲਾ ਤੇ ਬੋਨੀ ਅਜਨਾਲਾ ਦੀ ਮੁੜ ਅਕਾਲੀ ਦਲ ‘ਚ ਹੋਈ ਵਾਪਸੀ

ਰਤਨ ਸਿੰਘ ਅਜਨਾਲਾ ਤੇ ਬੋਨੀ ਅਜਨਾਲਾ ਦੀ ਮੁੜ ਅਕਾਲੀ ਦਲ ‘ਚ ਹੋਈ ਵਾਪਸੀ

ਅਜਨਾਲਾ: ਸੁਖਬੀਰ ਸਿੰਘ ਬਾਦਲ ਡਾ. ਰਤਨ ਸਿੰਘ ਅਜਨਾਲਾ ਨੂੰ ਮਨਾਉਣ ‘ਚ ਸਫਲ ਰਹੇ। ਲਗਭਗ ਇੱਕ ਘੰਟੇ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੂੰ ਰਾਜਾਸਾਂਸੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੱਖੀ ਗਈ ਰੈਲੀ ‘ਚ ਸ਼ਾਮਲ ਹੋਣ ਲਈ ਆਪਣੀ ਗੱਡੀ ‘ਚ ਬਿਠਾ ਕੇ ਨਾਲ ਲੈ ਗਏ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਾਕਟਰ ਅਜਨਾਲਾ ਪਰਿਵਾਰ ‘ਤੇ ਪੂਰਾ ਮਾਣ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੋਨੀ ਅਜਨਾਲਾ ਨੇ ਨਵੰਬਰ 2018 ‘ਚ ਅਕਾਲੀ ਦਲ ਤੋਂ ਨਾਤਾ ਤੋੜ ਕੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮਿਲ ਕੇ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਸੀ।ਪਰ ਹੁਣ ਬੋਨੀ ਅਜਨਾਲਾ ਲੰਬੇ ਸਮੇਂ ਤੋਂ ਟਕਸਾਲੀ ਦਲ ਤੋਂ ਦੂਰੀ ਬਣਾ ਕੇ ਆਪਣੇ ਹਲਕਾ ਅਜਨਾਲਾ ਵਿੱਚ ਕਾਫ਼ੀ ਸਰਗਰਮ ਸਨ ਅਤੇ ਉਹ ਮੀਡੀਆ ਨੂੰ ਆਪਣੇ ਆਪ ਨੂੰ ਟਕਸਾਲੀ ਆਗੂ ਨਹੀਂ, ਸਾਬਕਾ ਵਿਧਾਇਕ ਜਾਂ ਮੁੱਖ ਸੰਸਦੀ ਸਕੱਤਰ ਦੱਸਦੇ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: