ਰਣਬ ਮੁਖਰਜੀ ਨੂੰ ਆਰਐਸਐਸ ਬਣਾ ਸਕਦੀ ਹੈ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ

ss1

ਰਣਬ ਮੁਖਰਜੀ ਨੂੰ ਆਰਐਸਐਸ ਬਣਾ ਸਕਦੀ ਹੈ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ

 2019 ਦੀਆਂ ਆਮ ਚੋਣਾਂ ਵਿੱਚ ਜੇਕਰ ਭਾਜਪਾ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ ਅਤੇ ਹੋਰ ਪਾਰਟੀਆਂ ਨਰਿੰਦਰ ਮੋਦੀ ਦੀ ਹਮਾਇਤ ਲਈ ਰਾਜ਼ੀ ਨਹੀਂ ਹੁੰਦੀਆਂ ਤਾਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਵੱਲੋਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁੱਖ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਇਹ ਦਾਅਵਾ ਸ਼ਿਵ ਸੈਨਾ ਆਗੂ ਸੰਜੈ ਰੌਤ ਨੇ ਅੱਜ ਇਥੇ ਕੀਤਾ ਹੈ। ਉਧਰ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੇ ਇਨ੍ਹਾਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਦੀ ਸਰਗਰਮ ਰਾਜਨੀਤੀ ਵਿੱਚ ਵਾਪਸ ਆਉਣ ਦੀ ਕੋਈ ਯੋਜਨਾ ਨਹੀਂ ਹੈ। ਸ਼ਿਵ ਸੈਨਾ ਆਗੂ ਰੌਤ ਨੇ ਕਿਹਾ ਕਿ ਆਰਐਸਐਸ ਵੱਲੋਂ ਪਿਛਲੇ ਦਿਨੀਂ ਸ੍ਰੀ ਮੁਖਰਜੀ ਨੂੰ ਆਪਣੇ ਇਕ ਸਮਾਗਮ ਲਈ ਨਾਗਪੁਰ ਸਥਿਤ ਸਦਰਮੁਕਾਮ ਦਾ ਸੱਦਾ ਦੇਣ ਦਾ ਅਸਲ ਮੰਤਵ 2019 ਦੀਆਂ ਆਮ ਚੋਣਾਂ ਮਗਰੋਂ ਸਾਹਮਣੇ ਆਏਗਾ। ਰੌਤ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਮੁਲਕ ਦੇ ਮੌਜੂਦਾ ਹਾਲਾਤ ਤੋਂ ਸਾਫ਼ ਹੈ ਕਿ ਭਾਜਪਾ ਨੂੰ 2019 ਦੀਆਂ ਆਮ ਚੋਣਾਂ ‘ਚ ਬਹੁਮਤ ਨਹੀਂ ਮਿਲਦਾ। ਜੇਕਰ ਪਾਰਟੀ ਨੂੰ ਟੁੱਟਵਾਂ ਬਹੁਮਤ ਮਿਲਿਆ ਅਤੇ ਹੋਰਨਾਂ ਪਾਰਟੀਆਂ ਨੇ ਮੋਦੀ ਦੀ ਹਮਾਇਤ ਨਾ ਕੀਤੀ ਤਾਂ ਮੁਖਰਜੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਮੁਖਰਜੀ ਦਾ ਨਾਂ ਸਭ ਨੂੰ ਸਵੀਕਾਰਯੋਗ ਹੋਵੇਗਾ।

Share Button

Leave a Reply

Your email address will not be published. Required fields are marked *