ਰਣਬੀਰ-ਰਿਧਿਮਾ ਨੇ ਮਨਾਇਆ ਨੀਤੂ ਦਾ ਜਨਮ ਦਿਨ

ss1

ਰਣਬੀਰ-ਰਿਧਿਮਾ ਨੇ ਮਨਾਇਆ ਨੀਤੂ ਦਾ ਜਨਮ ਦਿਨ

Ranbir-Ridhima celebrate Neetu's 60th birthday

ਮੁੰਬਈ: ਐਤਵਾਰ ਨੂੰ ਨੀਤੂ ਨੇ ਆਪਣਾ 60ਵਾਂ ਜਨਮ ਦਿਨ ਮਨਾਇਆ ਹੈ। ਨੀਤੂ ਲਈ ਇਸ ਦਿਨ ਨੂੰ ਖਾਸ ਬਣਾਇਆ ਹੈ ਪੂਰੀ ਕਪੂਰ ਫੈਮਿਲੀ ਨੇ। ਨੀਤੂ ਦੇ ਜਨਮ ਦਿਨ ਨੂੰ ਖਾਸ ਬਣਾਉਣ ਲਈ ਰਣਬੀਰ-ਰਿਧਿਮਾ ਨੇ ਵੀ ਕੋਈ ਕਮੀ ਨਹੀਂ ਛੱਡੀ। ਨੀਤੂ ਲਈ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਹਰ ਤਿਆਰੀ ਖਾਸ ਕੀਤੀ ਗਈ ਸੀ।

ਨੀਤੂ ਦੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਹੀਆਂ ਹਨ। ਵੀਡੀਓ ‘ਚ ਰਿਧਿਮਾ ਕਪੂਰ ਕੇਕ ਲੈ ਕੇ ਰੈਸਤਰਾਂ ‘ਚ ਐਂਟਰ ਹੋ ਰਹੀ ਹੈ। ਜਦੋਂਕਿ ਬਾਕੀ ਲੋਕ ਬਰਥਡੇ ਸੌਂਗ ਗਾ ਰਹੇ ਹਨ। ਇੱਕ ਹੋਰ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਪੂਰੀ ਕਪੂਰ ਫੈਮਿਲੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਰਣਬੀਰ ਕਪੂਰ ਆਪਣੀ ਫ਼ਿਲਮ ‘ਸੰਜੂ’ ਦੇ ਹੈਕਟਿਕ ਸ਼ੈਡਿਊਲ ਤੋਂ ਬਾਅਦ ਹੁਣ ਫੈਮਿਲੀ ਨਾਲ ਕੁਆਲਟੀ ਟਾਈਮ ਸਪੈਂਡ ਕਰ ਰਹੇ ਹਨ। ਇਸ ਫੈਮਿਲੀ ‘ਚ ਰਣਬੀਰ ਦੀ ਖਾਸ ਮਹਿਮਾਨ ਆਲਿਆ ਭੱਟ ਨਹੀਂ ਆ ਪਾਈ। ਜਦੋਂਕਿ ਆਲਿਆ ਨੇ ਨੀਤੂ ਨੂੰ ਬਰਥਡੇ ਵਿਸ਼ ਜ਼ਰੂਰ ਕੀਤਾ ਹੈ। ਆਲਿਆ ਨੂੰ ਐਤਵਾਰ ਸਵੇਰ ਏਅਰਪੋਰਟ ‘ਤੇ ਦੇਖਿਆ ਗਿਆ ਸੀ। ਆਲਿਆ-ਰਣਬੀਰ ਜਲਦੀ ਹੀ ‘ਬ੍ਰਹਮਾਸਤ੍ਰ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ।

Share Button

Leave a Reply

Your email address will not be published. Required fields are marked *