ਰਣਨੀਤੀ ਉਲੀਕਣ ਲਈ ਬਰਨਾਲਾ ਪਰਿਵਾਰ ਨੇ 25 ਦਸੰਬਰ ਨੂੰ ਮੀਟਿੰਗ ਸੱਦੀ

ss1

ਰਣਨੀਤੀ ਉਲੀਕਣ ਲਈ ਬਰਨਾਲਾ ਪਰਿਵਾਰ ਨੇ 25 ਦਸੰਬਰ ਨੂੰ ਮੀਟਿੰਗ ਸੱਦੀ

ਧੂਰੀ, 23 ਦਸੰਬਰ (ਰਾਜੇਸ਼ਵਰ ਪਿੰਟੂ/ਬਿੰਨੀ ਗਰਗ) ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸਿਮਰਪ੍ਰਤਾਪ ਸਿੰਘ ਬਰਨਾਲਾ ਦੀ ਕਾਂਗਰਸ ਵਿੱਚ ਹਲਕਾ ਧੂਰੀ ਤੋ ਟਿਕਟ ਕੱਟਣ ਤੋ ਬਾਅਦ ਬਰਨਾਲਾ ਪਰਿਵਾਰ ਨੇ 25 ਦਸੰਬਰ ਨੂੰ ਆਪਣੇ ਸਮੱਰਥਕਾਂ ਦੀ ਮੀਟਿੰਗ ਸੱਦ ਲਈ ਹੈ। ਮਿਲੀ ਜਾਣਕਾਰੀ ਮੁਤਾਬਿਕ ਬਰਨਾਲਾ ਪਰਿਵਾਰ 25 ਦਸੰਬਰ ਨੂੰ ਇਸ ਮੌਕੇ ਅਗਲੀ ਰਣਨੀਤੀ ਅਖਤਿਆਰ ਕਰ ਸਕਦਾ ਹੈ। ਭਾਵੇ ਬਰਨਾਲਾ ਪਰਿਵਾਰ ਦੇ ਅਕਾਲੀ ਦਲ ਵਿੱਚ ਮੁੜ ਵਾਪਸੀ ਦੀਆਂ ਕਨਸੋਆਂ ਚੱਲ ਰਹੀਆਂ ਹਨ, ਪਰ ਬਰਨਾਲਾ ਪਰਿਵਾਰ ਨੇ ਇਸ ਬਾਰੇ ਅੱਜ ਤੱਕ ਆਪਣੇ ਪੱਤੇ ਨਹੀ ਖੋਲੇ।ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਹਿਸਾਬ ਦੀ ਗੁਪਤ ਜਮਾਂ ਤਕਸੀਮ ਕਰਨ ਵਾਲੇ ਬਰਨਾਲਾ ਪਰਿਵਾਰ ਕੀ ਕਾਂਗਰਸ ਨੂੰ ਅਲਵਿਦਾ ਆਖ ਕੇ ਮੁੜ ਸ਼ੋਮਣੀ ਅਕਾਲੀ ਦਲ ਲੌਗੋਵਾਲ ਸੁਰਜੀਤ ਕਰਦਾ ਹੈ ਜਾਂ ਮੁੜ ਅਕਾਲੀ ਦਲ ਵਿੱਚ ਵਾਪਸੀ ਕਰਦਾ ਹੈ, ਇਹ ਤਾਂ 25 ਦਸੰਬਰ ਦਾ ਸਮਾਂ ਹੀ ਦੱਸੇਗਾ।

Share Button

Leave a Reply

Your email address will not be published. Required fields are marked *