ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਰਜਨੀ ਵਾਲ਼ੀਆਂ ਦੀ ਕਿਤਾਬ ” ਟੁੱਟਣਾ ਵੀ ਖ਼ੂਬਸੂਰਤ ਹੁੰਦੇ ਸਾਹਿਤ ਸਭਾ ਸਿਰਜਣਾ ਕੇਂਦਰ ਦੇ ਜਨਰਲ ਸਕੱਤਰ  ਅਤੇ ਸਟੇਟ ਐਵਾਰਡੀ  ਉੱਘੇ ਲੇਖਕ ਰੋਸ਼ਨ ਖੈੜਾ ਨੇ  ” ਰਿਲੀਜ ਕੀਤੀ 

ਰਜਨੀ ਵਾਲ਼ੀਆਂ ਦੀ ਕਿਤਾਬ ” ਟੁੱਟਣਾ ਵੀ ਖ਼ੂਬਸੂਰਤ ਹੁੰਦੇ ਸਾਹਿਤ ਸਭਾ ਸਿਰਜਣਾ ਕੇਂਦਰ ਦੇ ਜਨਰਲ ਸਕੱਤਰ  ਅਤੇ ਸਟੇਟ ਐਵਾਰਡੀ  ਉੱਘੇ ਲੇਖਕ ਰੋਸ਼ਨ ਖੈੜਾ ਨੇ  ” ਰਿਲੀਜ ਕੀਤੀ 

ਨਿਊਯਾਰਕ/ ਕਪੂਰਥਲਾ 18 ਜੁਲਾਈ ( ਰਾਜ ਗੋਗਨਾ )-ਬੀਤੇਂ ਦਿਨ  ਸਾਹਿਤ ਸਭਾ ਸਿਰਜਣਾ ਕੇਂਦਰ ( ਰਜਿ) ਕਪੂਰਥਲਾ ਦੀ ਸੁਹਿਰਦ ਕਵਿਤਰੀ ਰਜਨੀ ਵਾਲੀਆ ਦੀ ਪਲੇਠੀ ਪੁਸਤਕ ” ਟੁੱਟਣਾ ਵੀ ਖ਼ੂਬਸੂਰਤ ਹੁੰਦੈ ” ਪਰਕਾਸ਼ਿਤ ਹੋਣ ਉਪਰੰਤ ਉਸ ਦੀ ਰੀਝ ਸੀ ਕਿ ਪੁਸਤਕ ਪੂਰੇ ਸ਼ਗਨਾ ਨਾਲ ਹੀ ਰਿਲੀਜ  ਹੋਵੇ । ਨਾਮਵਰ ਲੇਖਕ ਰੋਸ਼ਨ ਖੈੜਾ ਜੀ ਨੇ ਸਾਹਿਤ ਸਭਾ ਦੇ ਜਨਰਲ ਸਕੱਤਰ ਰੋਸ਼ਨ ਖੈੜਾ ਜੌਂ ਨੇ ਰਜਨੀ ਵਾਲੀਆ ਨੂੰ ਆਖਿਆ ਕਿ ਆ ਜਾਉ ਤੁਸੀ ਸਾਰੇ ਖੈੜਾ ਦੋਨਾ ਸਿਰਜਨਾ ਕੇਂਦਰ ਚ’ ਮੇਰੇ ਗਰੀਬ ਖਾਨੇ ਚ — ਸ਼ਗਨ ਕਰ ਲਵਾਂਗੇ ।
ਮੇਰੀ ਨਿੱਕੀ ਜਿਹੀ ਸਾਹਿਤਕ ਬੈਠਕ ਚ ਪੁਸਤਕ ਰੀਲੀਜ਼ ਸਮਾਗਮ ਰਚਾਇਆ ਗਿਆ।  ਮੇਰੀ ਧਰਮ ਪਤਨੀ ਸੁਨੀਤਾ ਸ਼ਰਮਾ  ਨੇ ਮਿਸ਼ਰੀ ਵੰਡ ਕੋ ਜਿੱਥੇ ਸ਼ਗਨ ਕੀਤਾ ਉਥੇ ਚਾਹ ਪਾਣੀ ਦਾ ਪ੍ਰਬੰਧ ਵੀ ਆਪਣੇ ਸੇਵਾ ਸੁਭਾਅ ਅਨੁਸਾਰ ਕੀਤਾ । ਇਸ ਮੌਕੇ ਲੈਕਚਰਾਰ ਸੁਰਜੀਤ ਥਿੰਦ , ਡਾ:  ਸੁਰਿੰਦਰ ਅਰੌੜਾ , ਮਾਸਟਰ ਪਰਮਜੀਤ ਲਾਲ ਉਰਫ਼ ਵਿਸ਼ਾਲ ਨਾਹਰ , ਧੀਰਜ ਵਾਲੀਆ ਆਦਿ ਤੋਂ ਇਲਾਵਾ ਰਜਨੀ ਵਾਲੀਆ ਦਾ ਹਮਸਫਰ ਵੀ ਪੁਸਤਕ ਦੀ ਘੁੰਡ ਚੁਕਾਈ ਮੌਕੇ ਸਾਰੀਆਂ ਖੁਸ਼ੀਆਂ ਦਾ ਹਮਜੋਲੀ ਬਣਿਆ ਰਿਹਾ । ਇਸ ਮੌਕੇ ਕਵਿਤਾ ਅਤੇ ਜ਼ਿੰਦਗੀ ਬਾਰੇ ਸੰਜੀਦਾ ਬਹਿਸ ਕਰਦਿਆਂ ਹੋਇਆਂ ਕਵਿਤਰੀ ਰਜਨੀ ਵਾਲੀਆਂ ਨੂੰ  ਪੰਜਾਬੀ ਸਾਹਿਤ ਨੂੰ ਪਲੇਠੀ ਪੁਸਤਕ ਦੇਣ ਦੀ ਵਧਾਈ ਦਿੰਦੇ ਹੋਏ ਉਸ ਨੂੰ ਕਵਿਤਾ ਨੂੰ ਹੋਰ ਮਜਬੂਤੀ ਨਾਲ ਲਿਖਣ ਲਈ ਉਤਸਾਹਿਤ ਵੀ ਕੀਤਾ ।
ਇਥੇ ਇਹ ਵੀ ਵਰਨਣਯੋਗ ਹੈ ਕਿ ਲਾਕਡਾਉਨ ਦੇ ਚਲਦੇ ਹੋਏ  ਮਹਿੰਦਰ ਸਿੰਘ ਬਾਜਵਾ ਦੀ ਵਾਰਤਕ ਪੁਸਤਕ ” ਮਖ਼ਮਲੀ ਰਸਤੇ” ਤੋਂ ਬਾਹਦ ਦੂਸਰੀ ਪੁਸਤਕ ਰੀਲੀਜ਼ ਹੋਈ ਹੈ  ਸੋ ਆਓ ਰਜਨੀ ਵਾਲੀਆ ਨੂੰ ਢੇਰ ਸਾਰੀਆਂ ਮੁਸ਼ਾਰਕਾਂ ਦੇਈਏ ।
......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: