ਰਚਨਾ

ਰਚਨਾ

ਡਾਹਢਾ ਸੱਜਣ ਸਾਡੇ ਤੇ ਇਕ ਅਹਿਸਾਨ ਕਰਗੇ
ਜਿਸਦਾ ਕਰਜ਼ ਕਦੇ ਵੀ ਨਹੀਂਓ ਉਤਾਰ ਸਕਦੇ

ਸੋਹਣੇ ਸੱਜਣ ਕਿੱਥੇ ਕੇ ਛੁੱਪ ਬੈਠ ਗਏ ਨੇ ਰੱਬਾ
ਸਾਨੂੰ ਇਕ ਪਲ ਨੀ ਸੀ ਕਦੇ ਜੋ ਵਿਸਾਰ ਸਕਦੇ

ਕੀ ਸਨ ਮਜਬੂਰੀਆਂ ਜੋ ਦੂਰੀਆਂ ਪਾ ਤੁਰਗੇ
ਜੋ ਬਾਜ਼ੀ ਇਸ਼ਕ ਨਹੀਂ ਸੀ ਕਦੇ ਹਾਰ ਸਕਦੇ

ਦੀਪ ਦਰਾਂ ਤੇ ਬਾਲਕੇ ਉਸਦੀ ਉਡੀਕ ਕਰਸਾਂ
ਖਾਬ ਸਧਰਾਂ ਦੇ ਅਸੀਂ ਨਹੀਂ ਕਦੇ ਮਾਰ ਸਕਦੇ

ਜਿਸ ਦਿਨ ਤੇਰੀ ਦੀਦ ਹੋਸੀ ਸਾਡੀ ਈਦ ਹੋਸੀ
ਥਾਂ-ਥਾਂ ਦਰਗਾਹਾਂ ਤੇ ਦੀਵੇ ਨਹੀਂ ਬਾਲ ਸਕਦੇ

ਤੇਰੀ ਤੜਫ ਚ ਤੜਫ ਕੇ ਨਾਂ ਤੇਜੀ ਮੁੱਕ ਜਾਵੇ
ਤੇਰੇ ਗ਼ਮ ਚੰਦਰੇ ਹੋਰ ਨਹੀਂ ਹੁਣ ਪਾਲ ਸਕਦੇ

” ਤੇਜੀ 34 ਵਾਲਾ “

Share Button

Leave a Reply

Your email address will not be published. Required fields are marked *

%d bloggers like this: