ਰਚਨਾ

ss1

ਰਚਨਾ

18 ਵਾਲੇ ਘਰ ਨੇ ਬੈਠੇ ,” 20″ ਵਾਲੇ ਪਰਦੇਸ
ਵੱਖੋ ਵੱਖਰੇ ਰਾਹ ਨੇ ਸਾਡੇ,ਕੇਸਰੀ ਝੁਲਾਉਗਾ ਕੋਣ?

ਜਿਹਦਾ ਜਨਮ ਹੀ ਹੋਇਆ ਖੰਡੇ ਦੀ ਧਾਰ ਵਿਚੋਂ ,
ਮਰਨਾ ਕੌਮ ਲਈ , ਓਹਨੂੰ ਸਿਖਾਉਗਾ ਕੌਣ ?

ਮਿੱਟੀ ਚਮਕੌਰ ਦੀ, ਤਾਂ ਸੁਰਖ ਹੀ ਰਹਿਣੀ ਏ
ਚਾਂਦਨੀ ਚੌਕ ਦੇ ਛਿੱਟੇ , ਮਿਟਾਉਗਾ ਕੌਣ ?

ਸਤਵੰਤ ਸਿੱਖਿਆ ਨਹੀਂ ਸੀ, ਭਗਤ ਸਿੰਘ ਕੋਲੋਂ
ਸੂਲੀ ਹੱਸ ਕੇ ਕਿਵੇਂ ਚੜ੍ਹਨਾ?ਸਾਨੂੰ ਸਿਖਾਉਗਾ ਕੌਣ?

ਗੈਰਾਂ ਚ ਦਮ ਨਹੀਂ, ਮੇਰੀ ਹਸਤੀ ਮਿਟਾਉਣ ਦਾ
ਪਰ.. ਅੰਦਰ ਬੈਠਿਆਂ ਤੋਂ ਮੈਨੂੰ , ਬਚਾਉਗਾ ਕੌਣ ?

ਫੁੱਟ ਹੋਈ ਤਾਂ ,”ਰਣ -ਜਿੱਤੇ” ਵੀ ਚਲੇ ਗਏ¹
ਪੰਨੇ ਪਲਟ ਕੇ , ਦਵਿੰਦਰਾ ਦਿਖਾਉਗਾ ਕੌਣ ?

ਦਵਿੰਦਰ “ਰਾਜਾ’ ਝਿੱਕਾ

Share Button

Leave a Reply

Your email address will not be published. Required fields are marked *