ਰਚਨਾ

ss1

ਰਚਨਾ

ਕਾਹਦੀਆਂ ਹੁਣ ਆਪਾਂ ਕੀਤੀਆਂ ਤਰੱਕੀਆਂ।
ਔਲਾਦਾਂ ਹੀ ਨੇ ਮਾਂ ਬਾਪ ਕੋਲੋ ਅੱਕੀਆਂ।

ਦੂਜਿਆਂ ਦੀ ਗੱਲਾਂ ਸੁਣ ਖਿੜ ਖਿੜ ਹੱਸਦੇ ਓ।
ਆਪਣੀਆਂ ਵੀ ਕਿਹੜਾ ਰਹਿਣੀਆ ਢੱਕੀਆਂ।

ਡੌਲਿਆਂ ਤੇ ਸ਼ੇਰ ਬਣਾਈ ਤੁਸੀਂ ਫਿਰਦੇ ਓ
ਕਾਹਦੇ ਡੌਲੇ ਜੇ ਜਿੰਮੇਵਾਰੀਆਂ ਨਾ ਚੱਕੀਆਂ।

ਦਾਨ ਪੁੰਨ ਕਰਦੇ,ਲੰਗਰ ਵੀ ਲਾਉਦੇ ਹੋ
ਮਾਂ ਪਿਉ ਦੀਆਂ ਦੋ ਰੋਟੀਆਂ ਨਾ ਪੱਕੀਆਂ।

ਪਾਈ ਪਾਈ ਜੋੜ ਮਾਪੇ ਸੁੱਖ ਦੇਣ ਔਲਾਦ ਨੂੰ
ਪਰ ਬਿਨਾਂ ਸੋਚੇ ਇਹਨਾਂ ਉਡਾਈਆ ਫੱਕੀਆਂ।

ਸੁਰਿੰਦਰ ਕੌਰ

Share Button

Leave a Reply

Your email address will not be published. Required fields are marked *