ਰਚਨਾ ਖਹਿਰਾ ਖਿਲਾਫ ਐਫ.ਆਈ.ਆਰ ਰਦ ਕਰਨ ਲਈ ਪ੍ਰਧਾਨ ਮੰਤਰੀ ਦੇ ਨਾ ਮੰਗ ਪੱਤਰ ਦਿੱਤਾ

ss1

ਰਚਨਾ ਖਹਿਰਾ ਖਿਲਾਫ ਐਫ.ਆਈ.ਆਰ ਰਦ ਕਰਨ ਲਈ ਪ੍ਰਧਾਨ ਮੰਤਰੀ ਦੇ ਨਾ ਮੰਗ ਪੱਤਰ ਦਿੱਤਾ

ਫਗਵਾੜ, 11 ਜਨਵਰੀ (ਪਰਵਿੰਰਦ ਜੀਤ ਸਿੰਘ): ਪੰਜਾਬੀ ਕਾਲਮ ਨਵੀਜ਼ ਪੱਤਰਕਾਰ ਮੰਚ ਅਤੇ ਜਰਨਲਿਸਟ ਪ੍ਰੈਸ ਕੱਲਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਗੁਰਮੀਤ ਪਲਾਹੀ ਅਤੇ ਡਾ ਰਮਨ ਸ਼ਰਮਾ ਦੀ ਅਗਵਾਈ ਹੇਠ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਵਲੋਂ ਪ੍ਰਧਾਨ ਮੰਤਰੀ ਦੇ ਨਾਂਅ ਇੱਕ ਮੰਗ ਪੱਤਰ ਐਸ.ਡੀ.ਐਮ ਫਗਵਾੜਾ ਸ਼੍ਰੀਮਤੀ ਜੋਤੀ ਬਾਲਾ ਮੱਟੂ ਨੂੰ ਦਿਤਾ ਗਿਆ ਜਿਸ ਵਿੱਚ ਸੈਂਟਰਲ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਟ੍ਰਿਬਿਊਨ ਅਖ਼ਬਾਰ ਦੀ ਪੱਤਰਕਾਰ ਰਚਨਾ ਖਹਿਰਾ ਅਤੇ ਅਖ਼ਬਾਰ ਤੇ ਜਿਸਨੇ ਬੜੇ ਸੁੱਚਜੇ ਢੰਗ ਨਾਲ ਪੱਤਰਕਾਰੀ ਤੇ ਨਿਯਮਾਂ ਤੇ ਪਹਿਰਾ ਦਿੰਦੇ ਹੇ ਅਧਾਰ ਡਾਟਾ ਬਾਰੇ ਕੀਤੇ ਗਏ ਵੱਡੇ ਖੁਲਾਸੇ ਕਰਕੇ ਦੇਸ਼ ਤੇ ਦੇਸ਼ ਵਾਸੀਆਂ ਦੀ ਰੱਖਿਆ ਕਰਨ ਲਈ ਵੱਡਾ ਉਪਰਾਲਾ ਕੀਤਾ ਗਿਆ ਸੀ ਪਰ ਯੂ.ਆਈ.ਡੀ.ਏ. ਆਈ. ਵਲੋਂ ਬੜੀਆ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕਰਕੇ ਜਿੱਥੇ ਮੀਡੀਏ ਦੀ ਅਜ਼ਾਦੀ ਤੇ ਹਮਲਾ ਕੀਤਾ ਗਿਆ ਉਥੇ ਸੱਚ ਦੀ ਵਾਜ਼ ਨੂੰ ਵੀ ਦਬਾਉਣ ਦਾ ਯਤਨ ਕੀਤਾ ਗਿਆ ਹੈ ਆਪਣੇ ਸੰਬੋਧਨ ‘ਚ ਪ੍ਰਧਾਨ ਗੁਰਮੀਤ ਪਲਾਹੀ ਅਤੇ ਡਾ. ਰਮਨ ਨੇ ਆਖਿਆ ਕਿ ਅਧਾਰ ਅਥਾਰਟੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਪੱਤਰਕਾਰ ਵਲੋਂ ਅਧਾਰ ਡਾਟਾ ਨੂੰ ਸੰਨ ਲੱਗਣ ਦਾ ਮਾਮਲਾ ਉਜਾਗਰ ਕਰਨ ਤੋਂ ਬਾਅਦ ਸਾਰੇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਕੇ ਡਾਟਾ ਨੂੰ ਸੰਨ ਲਗਾਉਣ ਦੇ ਮਾਮਲੇ ‘ਚ ਕਥਿਤ ਮਿਲੀਭੁਗਤ ਕਰਨ ਵਾਲਿਆ ਖਿਲਾਫ਼ ਕਾਰਵਾਈ ਕਰਦੇ ਪਰ ਅਧਾਰ ਅਥਾਰਟੀ ਨੇ ਆਪਣੀਆਂ ਅਣਗਹਿਲੀਆਂ ਨੂੰ ਛੁਪਾਉਣ ਦੇ ਲਈ ਸਗੋਂ ਉਲਟਾ ਪੱਤਰਕਾਰ ਅਤੇ ਅਖ਼ਬਾਰ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਪ੍ਰੈਸ ਦੀ ਅਜ਼ਾਦੀ ਵੰਗਾਰਿਆਂ ਹੈ ਅਤੇ ਨਿਰਪੱਖ ਤੇ ਨਿੱਡਰ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਡਰਾਉਣ ਅਤੇ ਧਮਕਾਉਣ ਵਾਲਾ ਰਾਹ ਅਪਣਾਇਆ ਹੈ ਜਿਸ ਦੇ ਸਬੰਧ ‘ਚ ਸਮੂਹ ਪੱਤਰਕਾਰ ਭਾਈਚਾਰਾ (ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ) ਇਸ ਦੀ ਕਰੜੀ ਨਿੰਦਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਅਧਾਰ ਡਾਟਾ ਲੀਕੇਜ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਮਾਮਲੇ ‘ਚ ਦੋਸ਼ੀ ਅਧਿਕਾਰੀਆਂ ਖਿਲਾਫ਼ ਤੁੰਰਤ ਬਣਦੀ ਕਾਰਵਾਈ ਕੀਤੀ ਜਾਵੇ ਜਿਸ ਪੱਤਰਕਾਰ ਖਿਲਾਫ਼ ਐਫ.ਆਈ.ਆਰ. ਦਰਜ਼ ਕੀਤੀ ਗਈ ਹੈ ਉਹ ਤੁੰਰਤ ਰੱਦ ਕੀਤੀ ਜਾਵੇ। ਇਸ ਮੌਕੇ ਐਸ.ਐਲ. ਵਿਰਦੀ, ਸੁਖਵਿੰਦਰ ਸਿੰਘ, ਕਿਰਪਾਲ ਸਿੰਘ ਮਾਈਓਪਟੀ, ਪਰਵਿੰਦਰ ਜੀਤ ਸਿੰਘ, ਹਰਵਿੰਦਰ ਸਿੰਘ ਸੈਣੀ, ਵਿਜੈ ਸੋਨੀ, ਅਸ਼ੋਕ ਸ਼ਰਮਾ, ਰਾਮ ਲੁਭਾਇਆ, ਓਕਾਂਰ ਸਿੰਘ ਜਗਦੇਵ, ਮਨਦੀਪ ਸਿੰਘ ਸੰਧੂ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *