Mon. Aug 19th, 2019

ਰਚਨਾਤਮਕ ਕੰਮਾਂ ਵਿੱਚ ਇਸਤੇਮਾਲ ਹੋਵੇ ਨੌਜੁਆਨਾਂ ਦੀ ਸ਼ਕਤੀ

ਰਚਨਾਤਮਕ ਕੰਮਾਂ ਵਿੱਚ ਇਸਤੇਮਾਲ ਹੋਵੇ ਨੌਜੁਆਨਾਂ ਦੀ ਸ਼ਕਤੀ

ਇਹ ਦੇਖਣ ਵਿਚ ਆ ਰਿਹਾ ਹੈ ਕਿ ਨੌਜੁਆਨਾ ਵਿੱਚ ਸਕਰਾਤਮਕਤਾ ਖਤਮ ਹੋ ਰਹੀ ਹੈ। ਉਨ੍ਹਾਂ ਵਿੱਚ ਸਹਿਣਸ਼ੀਲਤਾ ਦੀ ਕਾਫੀ ਕਮੀ ਹੈ। ਉਹ ਹਰ ਚੀਜ ਬਹੁਤ ਜਲਦ ਹਾਸਲ ਕਰ ਲੈਣਾ ਚੁਾਹੁੰਦੇ ਹਨ। ਮੌਜੂਦਾ ਸਮੇਂ ਵਿੱਚ ਉਹ ਮਿਹਨਤ ਦੀ ਥਾਂ ਸੌਖੇ ਤਰੀਕੇ ਅਤੇ ਸ਼ਾਰਟਕੱਟ ਲੱਭਦੇ ਹਨ। ਮੌਜੂਦਾ ਸਮੇਂ ਅਤੇ ਦੁਨੀਆਂ ਦੀ ਆਧੁਨਿਕਤਾ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ।ਉੱਚਾ ਅਹੁਦਾ, ਧਨ ਦੌਲਤ ਅਤੇ ਐਸ਼ੋਅਰਾਮ ਦੀ ਜਿੰਦਗੀ ਉਨ੍ਹਾਂ ਲਈ ਆਦਰਸ਼ ਬਣ ਗਏ ਹਨ। ਆਪਣੀ ਇਸ ਖੁਆਇਸ਼ ਨੂੰ ਪੂਰਾ ਕਰਨ ਵਿੱਚ ਜਦੋਂ ਉਹ ਅਸਫਲ ਹੋ ਜਾਂਦੇ ਹਨ, ਤਾਂ ਉਨ੍ਹਾਂ ਵਿੱਚ ਚਿੜਚਿੜਾਪਨ ਆ ਜਾਂਦਾ ਹੈ। ਕਈ ਵਾਰ ਉਹ ਮਾਨਸਕ ਤਣਾਅ ਦੇ ਵੀ ਸ਼ਿਕਾਰ ਹੋ ਜਾਂਦੇ ਹਨ। ਨੌਜੁਆਨਾਂ ਦੀ ਇਸ ਨਕਰਾਤਮਕਤਾ ਨੂੰ ਸਕਰਾਤਮਕਤਾ ਵਿੱਚ ਤਬਦੀਲ ਕਰਨਾ ਹੀ ਹੋਵੇਗਾ। ਨੌਜੁਆਨਾ ਦੇ ਸਹੀ ਅਤੇ ਲੋੜੀਂਦੇ ਮਾਰਗਦਰਸ਼ਨ ਲਈ ਉਨ੍ਹਾਂ ਦੀ ਸਮਰੱਥਾ ਦਾ ਸਹੀ ਇਸਤੇਮਾਲ ਹੋਣਾ ਬਹੁਤ ਜਰੂਰੀ ਹੈ।

ਉਨ੍ਹਾਂ ਦੀਆਂ ਸੇਵਾਵਾਂ ਨੂੰ ਬਾਲਗ ਸਿੱਖਿਆ ਅਤੇ ਹੋਰ ਸਰਕਾਰੀ ਯੋਜਨਾਵਾਂ ਦੇ ਤਹਿਤ ਚਲਾਏ ਜਾ ਰਹੇ ਪ੍ਰੋਗਰਾਮ ਅਤੇ ਸਕੀਮਾਂ ਦੇ ਲਈ ਵੀ ਇਸਤੇਮਾਲ ਕਰ ਕੀਤਾ ਜਾ ਸਕਦਾ ਹੈ।ਉਹ ਸਰਕਾਰ ਵੱਲੋਂ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਨਿਭਾ ਸਕਦੇ ਹਨ। ਤਸਕਰੀ, ਕਾਲਾਬਜਾਰੀ, ਜਮਾਖੋਰੀ ਜਿਹੇ ਅਪਰਾਧਾਂ ‘ਤੇ ਲਗਾਮ ਲਾਉਣ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।ਨੌਜੁਆਨਾ ਨੂੰ ਦੇਸ਼ ਨਿਰਮਾਣ ਦੇ ਕੰਮਾ ਵਿੱਚ ਲਾਇਆ ਜਾਵੇ। ਹਾਲਾਂਕਿ ਦੇਸ਼ ਦੀ ਤਰੱਕੀ ਦੇ ਲਈ ਕੰਮ ਕਰਨੇ ਸੌਖੇ ਨਹੀਂ ਹਨ। ਇਹ ਬਹੁਤ ਸੂਝਬੂਝ, ਠਰੱਮੇ ਅਤੇ ਸ਼ਿੱਦਤ ਨਾਲ ਕਰਨ ਵਾਲੇ ਕਾਰਜ ਹੈ। ਇਸ ਨੂੰ ਇਕੋ ਵਾਰ ਅਤੇ ਥੋੜੇ ਸਮੇਂ ਵਿੱਚ ਪੂਰਾ ਨਹੀਂ ਕੀਤਾ ਜਾ ਸਕਦਾ। ਇਹ ਤਰਤੀਬਵਾਰ ਕਰਨ ਵਾਲੇ ਕੰਮ ਹਨ। ਇਨ੍ਹਾਂ ਨੂੰ ਵੱਖ ਵੱਖ ਵਕਫਿਆਂ ਵਿੱਚ ਵੰਡਿਆ ਜਾ ਸਕਦਾ ਹੈ।ਨੌਜੁਆਨ ਇਨ੍ਹਾਂ ਕੰਮਾਂ ਵਿਚ ਆਪਣੀ ਸਮਰੱਥਾ ਅਤੇ ਯੋਗਤਾ ਮੁਤਾਬਿਕ ਹਿੱਸਾ ਲੈ ਸਕਦੇ ਹਨ।

ਅਜਿਹੀਆਂ ਅਣਗਿਣਤ ਯੋਜਨਾਵਾਂ, ਸਕੀਮਾਂ ਅਤੇ ਕੰਮ ਹਨ, ਜਿਨ੍ਹਾਂ ਵਿਚ ਨੋਜੂਆਨਾ ਦੀ ਹਿੱਸੇਦਾਰੀ ਯਕੀਨੀ ਬਣਾਈ ਜਾ ਸਕਦੀ ਹੈ। ਨੌਜੁਆਨ ਸਮਾਜਕ, ਆਰਥਕ ਅਤੇ ਨਵੀਂ ਸਿਰਜਣਾ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਸਕਦੇ ਹਨ। ਸਾਡੇ ਇਹ ਨੌਜੁਆਨ ਸਮਾਜ ਵਿੱਚ ਫੈਲੀਆਂ ਮਾੜੀਆਂ ਪ੍ਰਥਾਵਾਂ, ਕੁਰੀਤੀਆਂ ਅਤੇ ਅੰਧਵਿਸ਼ਵਾਸ ਨੂੰ ਖਤਮ ਕਰਨ ਵਿੱਚ ਸਹਾਈ ਸਾਬਤ ਹੋ ਸਕਦੇ ਹਨ। ਦੇਸ਼ ਵਿਚ ਦਹੇਜ਼ ਕਾਰਨ, ਨਾ ਜਾਣੇ ਕਿੰਨੀਆਂ ਹੀ ਔਰਤਾਂ ‘ਤੇ ਅੱਤਿਆਚਾਰ ਕੀਤੇ ਜਾਂਦੇ ਹਨ, ਇਥੋਂ ਤੱਕ ਕਿ ਉਨ੍ਹਾਂ ਨੂੰ ਆਪਣੀ ਕੀਮਤੀ ਜਾਨ ਵੀ ਗਵਾਉਣੀ ਪੈਂਦੀ ਹੈ। ਔਰਤਾਂ ਪ੍ਰਤੀ ਯੌਨਹਿੰਸਾ ਨਾਲ ਤਾਂ ਸਾਡਾ ਦੇਸ਼ ਗ੍ਰਸਤ ਹੈ ।ਬੱਚੀਆਂ ਤੋਂ ਲੈਕੇ ਬਜੁਰਗ ਔਰਤਾਂ ਤੱਕ ਵੀ ਇਸ ਹੈਵਾਨੀਅਤ ਤੋਂ ਮਹਿਫੂਜ਼ ਨਹੀਂ ਹਨ। ਸਤੀ ਪ੍ਰਥਾ ਅਤੇ ਭੂਤਪ੍ਰੇਤ ਦੇ ਨਾਂਅ ‘ਤੇ ਔਰਤਾਂ ਵਿੱਚ ਛੂਆਛਾਤ, ਜਾਤਪਾਤ ਦੀ ਖੱਡ ਹਜੇ ਵੀ ਬਹੁਤ ਡੂੰਘੀ ਹੈ। ਦਲਿਤਾਂ, ਖਾਸ ਕਰਕੇ ਔਰਤਾ ਦੇ ਨਾਲ ਗੈਰ ਮਨੁੱਖੀ ਸਲੂਕ ਆਦਿ ਦੀਆਂ ਘਟਨਾਵਾਂ ਵੀ ਆਏ ਦਿਨ ਸੁਣਨ ਅਤੇ ਦੇਖਣ ਨੂੰ ਮਿਲਦੀਆਂ ਹਨ, ਜੋ ਇਕ ਸਿਹਤਮੰਦ ਸਮਾਜ ਦੇ ਮੱਥੇ ‘ਤੇ ਕਲੰਕ ਹੈ। ਅੱਤਵਾਦ ਦੇ ਪ੍ਰਤੀ ਵੀ ਨੌਜੁਆਨਾਂ ਦਰਮਿਆਨ ਜਾਗ੍ਰਤੀ ਪੈਦਾ ਕਰਨ ਦੀ ਲੋੜ ਹੈ।ਭਵਿੱਖ ਵਿੱਚ ਦੇਸ਼ ਦੀ ਲਗਾਤਾਰ ਵਧ ਦੀ ਜਨਸੰਖਿਆ ਦਾ ਢਿੱਡ ਭਰਨ ਲਈ ਜਿਆਦੇ ਪੈਦਾਵਾਰ ਦੀ ਲੋੜ ਹੋਵੇਗੀ। ਸਾਡੀ ਕਿਸਾਨੀ ਨੂੰ ਖੁਸ਼ਹਾਲ ਕਰਨ ਸਬੰਧੀ ਯੌਜਨਾਵਾਂ ਵਿੱਚ ਨੌਜੁਆਨਾਂ ਨੂੰ ਲਾਇਆ ਜਾ ਸਕਦਾ ਹੈ। ਇਸ ਨਾਲ ਜਿੱਥੇ ਨੌਜੁਆਨਾ ਨੁੰ ਰੋਜਗਾਰ ਮਿਲੇਗਾ, ਉਥੇ ਹੀ ਦੇਸ਼ ਅਤੇ ਸਮਾਜ ਹਿੱਤ ਲਈ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਨਾਂਅ ਵੀ ਚਮਕੇਗਾ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: