Wed. Aug 21st, 2019

ਯੋਧਿਆਂ ਦੀਆਂ ਨਿਸ਼ਾਨੀਆਂ ਸੰਭਾਲੀ ਬੈਠਾ ਅਜਾਇਬ ਘਰ

ਯੋਧਿਆਂ ਦੀਆਂ ਨਿਸ਼ਾਨੀਆਂ ਸੰਭਾਲੀ ਬੈਠਾ ਅਜਾਇਬ ਘਰ

ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬਘਰ, ਲੁਧਿਆਣਾ ਆਪਣੇ ਆਪ ‘ਚ ਇਕ ਅਜਿਹਾ ਵਿਲੱਖਣ ਸਥਾਨ ਹੈ ਜਿੱਥੇ ਆਪਣੇ ਵਤਨ ਤੋਂ ਕੁਰਬਾਨ ਹੋਣ ਵਾਲੇ ਸੈਂਕੜੇ ਜੰਗੀ ਯੋਧਿਆਂ ਦੀਆਂ ਨਿਸ਼ਾਨੀਆਂ ਨੂੰ ਪੰਜਾਬ ਸਰਕਾਰ ਵੱਲੋਂ ਸੰਭਾਲਣ ਦਾ ਯਤਨ ਕੀਤਾ ਗਿਆ ਹੈ। ਇਸ ਜੰਗੀ ਅਜਾਇਬਘਰ ਨੂੰ ਵੇਖਣ ਆਏ ਦਰਸ਼ਕਾਂ ਦੇ ਗਿਆਨ ‘ਚ ਜਿੱਥੇ ਵਾਧਾ ਹੁੰਦਾ ਹੈ ਉੱਥੇ ਉਨ੍ਹਾਂ ਦਾ ਦੇਸ਼ ਭਗਤੀ ਦਾ ਜਜ਼ਬਾ ਵੀ ਹੁਲਾਰੇ ਮਾਰਨ ਲਗਦਾ ਹੈ। 13 ਨਵੰਬਰ 1780 ਦਿਨ ਮੰਗਲਵਾਰ ਨੂੰ ਜਨਮੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ‘ਤੇ ਇਸ ਮਿਊਜ਼ੀਅਮ ਦਾ ਨਾਮ ਰੱਖਿਆ ਗਿਆ ਹੈ। ਬਚਪਨ ‘ਚ ਹੋਈ ਚੇਚਕ ਦੀ ਨਾਮੁਰਾਦ ਬਿਮਾਰੀ ਕਾਰਨ ਉਨ੍ਹਾਂ ਦੀ ਖੱਬੀ ਅੱਖ ਦੀ ਜੋਤ ਚਲੀ ਗਈ ਪਰ ਫਿਰ ਵੀ ਉਹ ਅਜਿਹੇ ਸ਼ਕਤੀਸ਼ਾਲੀ ਰਾਜੇ ਬਣੇ ਜਿਨ੍ਹਾਂ ਤੋਂ ਪੂਰੀ ਬ੍ਰਿਟਿਸ਼ ਹਕੂਮਤ ਕੰਬਦੀ ਸੀ।

ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਦੇਸ਼ ਦੀ ਉੱਤਰੀ-ਪੱਛਮੀ ਸੀਮਾ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾਇਆ ਉੱਥੇ ਆਪਣੀ ਦਇਆ ਤੇ ਧਾਰਮਿਕ ਸਹਿਣਸ਼ੀਲਤਾ ਰਾਹੀਂ ਪੰਜਾਬ ਦੇ ਲੋਕਾਂ ਦਾ ਏਕੀਕਰਣ ਕਰ ਕੇ ਇਕ ਸ਼ਕਤੀਸ਼ਾਲੀ ਰਾਜ ਕਾਇਮ ਕੀਤਾ। ਇਸ ਮਿਊਜ਼ੀਅਮ ‘ਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਨਾਲ ਸਬੰਧਤ ਵੱਡਮੁੱਲੀ ਜਾਣਕਾਰੀ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈਆਂ ਜੰਗਾਂ ‘ਚ ਸ਼ਹੀਦ ਹੋਏ ਦੇਸ਼ਭਗਤਾਂ ਦੀਆਂ ਅਹਿਮ ਨਿਸ਼ਾਨੀਆਂ ਤੇ ਜੰਗ ‘ਚ ਕੰਮ ਆਉਣ ਵਾਲੇ ਜੰਗੀ ਹਥਿਆਰਾਂ ਦੇ ਪ੍ਰਤੱਖ ਦਰਸ਼ਨ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *

%d bloggers like this: