ਯੋਗ ਦਿਵਸ 21 ਜੂਨ ਨੂੰ ਬਠਿੰਡਾ ਦੇ ਜੋਗਰ ਪਾਰਕ ਵਿੱਚ ਮਨਾਇਆ ਜਾਵੇਗਾ : ਵਧੀਕ ਡਿਪਟੀ ਕਮਿਸ਼ਨਰ

ss1

ਯੋਗ ਦਿਵਸ 21 ਜੂਨ ਨੂੰ ਬਠਿੰਡਾ ਦੇ ਜੋਗਰ ਪਾਰਕ ਵਿੱਚ ਮਨਾਇਆ ਜਾਵੇਗਾ : ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, 16 ਜੂਨ (ਪਰਵਿੰਦਰ ਜੀਤ ਸਿੰਘ) : ਯੋਗ ਕਰਨ ਨਾਲ ਨਾ ਸਿਰਫ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਬਲਕਿ ਕਈ ਸਰੀਰਿਕ ਦੁੱਖ-ਤਕਲੀਫਾਂ ਤੋਂ ਵੀ ਬਚਿਆ ਜਾ ਸਕਦਾ ਹੈ। ਯੋਗ ਸਰੀਰ ਨੂੰ ਲਚਕੀਲਾ ਬਣਾਉਂਦਾ ਹੈ ਅਤੇ ਨਾਲ ਹੀ ਯੋਗ ਕਰਨ ਨਾਲ ਸਰੀਰਿਕ ਤਣਾਅ ਤੋਂ ਵੀ ਛੁਟਕਾਰਾ ਮਿਲਦਾ ਯੋਗ ਇੱਕ ਪੁਰਾਣੀ ਭਾਰਤੀ ਪਰੰਪਰਾ ਹੈ। ਹਰ ਰੋਜ਼ ਜਿੰਦਗੀ ਵਿੱਚ ਯੋਗ ਦੀ ਮਹੱਤਤਾ ਨੂੰ ਸਮਝਦੇ ਹੋਇਆਂ 21 ਜੂਨ ਨੂੰ ਹਰ ਸਾਲ ਅੰਤਰਰਾਸ਼ਟਰੀ ਪੱਧਰ ‘ਤੇ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਪਰਮਪਾਲ ਕੌਰ ਸਿੱਧੂ ਨੇ 21 ਜੂਨ ਨੂੰ ਜੋਗਰ ਪਾਰਕ, ਨਜ਼ਦੀਕ ਰੋਜ਼ ਗਾਰਡਨ, ਬਠਿੰਡਾ ਵਿਖੇ ਮਨਾਏ ਜਾਣ ਵਾਲੇ ਯੋਗ ਦਿਵਸ ਸਬੰਧੀ ਕੀਤਾ।
ਸ਼੍ਰੀਮਤੀ ਸਿੱਧੂ ਨੇ ਦੱਸਿਆ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਬਠਿੰਡਾ ਵਿੱਚ ਆਯੂਸ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪਤੰਜ਼ਲੀ ਯੋਗ ਸਮਿਤੀ ਨਾਲ ਮਿਲ ਕੇ ਮਨਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਕਰਮਚਾਰੀਆਂ ਨੂੰ 21 ਜੂਨ ਯੋਗ ਦਿਵਸ ਵਾਲੇ ਦਿਨ ਸਵੇਰੇ 6:30 ਵਜੇ ਜੋਗਰ ਪਾਰਕ, ਨਜ਼ਦੀਕ ਰੋਜ਼ ਗਾਰਡਨ, ਬਠਿੰਡਾ ਵਿਖੇ ਹਾਜ਼ਰ ਹੋਣ ਲਈ ਯਕੀਨੀ ਬਨਾਉਣ।
ਡਾ. ਰਸਮੀ ਖੰਨਾ, ਨੋਡਲ ਅਧਿਕਾਰੀ ਆਯੂਸ ਵਿਭਾਗ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਸਬੰਧੀ ਜ਼ਿਲ੍ਹੇ ਭਰ ਵਿੱਚ ਯੋਗ ਕੈਂਪ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਜ਼ਿੰਦਗੀ ਵਿੱਚ ਰੋਜ਼ਾਨਾ ਯੋਗ ਕਰਨ ਦੀ ਮਹੱਤਤਾ ਬਾਰੇ ਵੀ ਦੱਸਿਆ ਜਾ ਰਿਹਾ ਹੈ। ਆਯੂਸ ਵਿਭਾਗ ਨੇ ਯੋਗ ਸਬੰਧੀ ਕਈ ਯੋਗ ਸਿਖਿਆਰਥੀਆਂ ਨੂੰ ਸਿੱਖਿਆ ਦੇ ਕੇ ਲੋਕਾਂ ਵਿੱਚ ਯੋਗ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਔਰਤਾਂ ਅਤੇ ਬੱਚਿਆ ਨੂੰ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 21 ਜੂਨ 2016 ਨੂੰ ਯੋਗ ਦਿਵਸ ਮਨਾਉਣ ਸਬੰਧੀ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਦਿਵਸ ਸਵੇਰੇ 7:00 ਵਜੇ ਤੋਂ 8:00 ਵਜੇ ਤੱਕ ਜੋਗਰ ਪਾਰਕ, ਨਜ਼ਦੀਕ ਰੋਜ਼ ਗਾਰਡਨ, ਬਠਿੰਡਾ ਵਿਖੇ ਮਨਾਇਆ ਜਾਵੇਗਾ।

Share Button

Leave a Reply

Your email address will not be published. Required fields are marked *