ਯੋਗਾ ਹੀ ਸਭ ਬਿਮਾਰੀਆਂ ਦਾ ਸਫਲ ਇਲਾਜ-ਕੁਲਵੰਤ ਸਿੰਘ

ss1

ਯੋਗਾ ਹੀ ਸਭ ਬਿਮਾਰੀਆਂ ਦਾ ਸਫਲ ਇਲਾਜ-ਕੁਲਵੰਤ ਸਿੰਘ

10-18

ਤਪਾ ਮੰਡੀ, 9 ਜੁਲਾਈ(ਨਰੇਸ਼ ਗਰਗ) ਮਨੁੱਖੀ ਜਿੰਦਗੀ ਨੂੰ ਨਿਰੋਗ ਬਣਾਏ ਰੱਖਣ ਲਈ ਯੋਗਾ ਦਾ ਬਹੁਤ ਵੱਡਾ ਮਹੱਤਵ ਹੈ, ਜਿਹੜੇ ਲੋਕ ਯੋਗ ਵਿਧੀ ਰਾਹੀਂ ਰੋਜ਼ਾਨਾ ਅਭਿਆਸ ਕਰਦੇ ਹਨ ਉਹ ਕੁਦਰਤੀ, ਸਮਾਜਿਕ ਅਤੇ ਸਰੀਰਕ ਤੌਰ ਤੇ ਹਮੇਸਾਂ ਦੂਸਰਿਆਂ ਨਾਲੋਂ ਨਿਰੋਗ ਰਹਿੰਦੇ ਹਨ। ਇਹ ਵਿਚਾਰ ਜ਼ਿਲ੍ਹਾ ਜ਼ੇਲ੍ਹ ਬਰਨਾਲਾ ਦੇ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਨੇ ਸਵੇਰੇ ਦੀ ਯੋਗਾ ਕਸਰਤ ਕਲਾਸ ਦੌਰਾਨ ਸਮੂਹ ਬੰਦੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਜਿੱਥੇ ਯੋਗਾ ਅਭਿਆਸ ਸਾਨੂੰ ਸਰੀਰਕ ਬਲ ਦਿੰਦਾ ਹੈ, ਉਥੇ ਹੀ ਸਾਡੇ ਨੇਚਰ ਨੂੰ ਵੀ ਕੁਦਰਤ ਨਾਲ ਮਿਲਾਉਣ ਦਾ ਸਭ ਤੋਂ ਉਤਮ ਸਾਧਨ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਵਿਧੀ ਹੋਰਨਾਂ ਵਿਧੀਆਂ ਨਾਲੋਂ ਅਲੱਗ ਤੇ ਸੌਖੀ ਹੈ। ਇਸ ਨਾਲ ਅਣ ਗਿਣਤ ਲੋਕ ਛੋਟੀਆਂ-ਮੋਟੀਆਂ ਬਿਮਾਰੀਆਂ ਤੋਂ ਮੁਕਤੀ ਪਾਕੇ ਨਿਰੋਗ ਜਿੰਦਗੀ ਜਿਉਂ ਰਹੇ ਹਨ। ਉਨ੍ਹਾ ਦੇਸ਼ ਸੇਵਕ ਨਾਲ ਵਿਸ਼ੇਸ ਗੱਲਬਾਤ ਦੌਰਾਨ ਅਹਿਮ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਾਲਤਾਂ ਵੱਸ ਕਈ ਵਾਰ ਮਜ਼ਬੂਰ ਕਿਸਾਨ ਗੁਨਾਹ ਤਾਂ ਕਰ ਬੈਠਦਾ ਹੈ ਪਰ ਉਹ ਫਿਰ ਜ਼ੇਲ੍ਹ ਦੀਆਂ ਸਲਾਖ਼ਾ ਪਿੱਛੇ ਪਛਤਾਵੇ ਦੀ ਅੱਗ ‘ਚ ਸੜਦਾ ਰਹਿੰਦਾ ਸੀ, ਅਹਿਜੇ ਬੰਦੀਆਂ ਲਈ ਈਸਵਰੀਆ ਆਸ਼ਰਮ, ਬ੍ਰਹਮ ਕੁਮਾਰੀ ਭੈਣਾਂ ਵੱਲੋਂ ਪ੍ਰਮਾਤਮਾ ਦੀ ਬੰਦਗੀ ਲਈ ਕੀਤੇ ਜਾ ਰਹੇ ਸਤਿਸੰਗ ਦਾ ਸਮੂਹ ਬੰਦੀ ਪੂਰਾ ਫਾਇਦਾ ਉਠਾਕੇ ਆਪਣੇ ਆਪਨੂੰ ਸੁਧਾਰ ਕੇ ਚੰਗੇ ਇਨਸਾਨ ਵਾਲੀ ਜਿੰਦਗੀ ਜਿਉਣ ਦੇ ਕਾਬਿਲ ਹੋ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਿਆਣੇ ਬੰਦੀ ਯੋਗਾ ਅਤੇ ਬ੍ਰਹਮਾ ਕੁਮਾਰੀ ਭੈਣ ਸੁਦਰਸ਼ਨ ਜੀ ਦੇ ਸਤਿਸੰਗ ਤੋਂ ਲਾਭ ਉਠਾ ਕੇ ਆਪਣੀ ਜਿੰਦਗੀ ‘ਚ ਲਾਗੂ ਕਰਨਗੇ ਤੇ ਮਿਸਾਲੀ ਜਿੰਦਗੀ ਜਿਉਂਦੇ ਸਮਾਜ ਦਾ ਰਾਹ ਦਸੇਰਾ ਬਣਨਗੇ।

Share Button