ਯੋਗਾ ਹੀ ਇੱਕ ਅਜਿਹੀ ਵਿਧੀ ਹੈ ਜਿਸ ਨਾਲ ਬੰਦਾ ਹਮੇਸ਼ਾ ਨਿਰੋਗ ਰਹਿੰਦਾ ਹੈ: ਜ਼ੇਲ੍ਹ ਸੁਪਰਡੈਂਟ

ss1

ਯੋਗਾ ਹੀ ਇੱਕ ਅਜਿਹੀ ਵਿਧੀ ਹੈ ਜਿਸ ਨਾਲ ਬੰਦਾ ਹਮੇਸ਼ਾ ਨਿਰੋਗ ਰਹਿੰਦਾ ਹੈ: ਜ਼ੇਲ੍ਹ ਸੁਪਰਡੈਂਟ

photo file 24 tapa 01
ਬਰਨਾਲਾ, 24 ਜੁਲਾਈ (ਨਰੇਸ਼ ਗਰਗ) ਜ਼ਿਲ੍ਹਾ ਜ਼ੇਲ੍ਹ ਬਰਨਾਲਾ ਅੰਦਰ ਜ਼ੇਲ੍ਹ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਅਤੇ ਜ਼ੇਲ੍ਹ ਸਟਾਫ ਵੱਲੋਂ ਜ਼ੇਲ੍ਹ ਦੇ ਸਮੂਹ ਬੰਦੀਆਂ ਦੇ ਮਾਨਸਿਕ, ਸਰੀਰਕ ਤੇ ਆਤਮਿਕ ਵਿਕਾਸ ਨੂੰ ਹੋਰ ਬਲਵਾਨ ਬਣਾਉਣ ਲਈ ਸਵੇਰ ਦੇ ਸਮੇਂ 6 ਵਜੇ ਤੋਂ 7.30 ਵਜੇ ਤੱਕ ਰੋਜ਼ਾਨਾ ਯੋਗ ਕਰਵਾਇਆ ਜਾਂਦਾ ਹੈ। ਜਿਸ ਨਾਲ ਸਰੀਰਕ ਬਿਮਾਰੀਆਂ ਤੋਂ ਮੁਕਤੀ ਪਾਕੇ ਇਨਸਾਨ ਆਪਣੇ ਆਪਨੂੰ ਨਿਰੋਗ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਮਾਨਸਿਕ ਤੇ ਆਤਮਿਕ ਵਿਕਾਸ ਲਈ ਈਸਵਰੀਆ ਆਸ਼ਰਮ ਵੱਲੋਂ ਬ੍ਰਹਮਾ ਕੁਮਾਰੀ ਭੈਣ ਸੁਰਦਰਸ਼ਨ ਵੱਲੋਂ ਅੱਧੇ ਘੰਟੇ ਦਾ ਰੁਹਾਨੀ ਸਤਿਸੰਗ ਰਾਹੀਂ ਉਨ੍ਹਾਂ ਨੂੰ ਕੁਦਰਤ ਅਤੇ ਸ਼ਿ੍ਰਸਟੀ ਨਾਲ ਜੋੜ ਕੇ ਅੱਗੇ ਤੋਂ ਚੰਗੇ ਇਨਸਾਨ ਬਣਨ ਲਈ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਜ਼ੇਲ੍ਹ ਦੇ ਅੰਦਰ ਬੰਦੀਆਂ ਨੇ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ੇਲ੍ਹ ਸੁਪਰਡੈਂਟ ਸਾਹਿਬ ਵੱਲੋਂ ਮਾਨਵਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਾਰਜਾਂ ਦੀ ਜਿੰਨੀ ਸਲਾਂਘਾ ਕੀਤੀ ਜਾਵੇ, ਉਨੀ ਹੀ ਥੋੜੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਕੈਦੀ ਛੋਟੀਆਂ ਤੋਂ ਲੈਕੇ ਵੱਡੀਆਂ ਬਿਮਾਰੀਆਂ ਤੱਕ ਪੀੜਤ ਸਨ, ਪਰ ਯੋਗਾ ਕਰਨ ਕਰਕੇ ਬਿਲਕੁਲ ਸਿਹਤਮੰਦ ਹੋ ਚੁੱਕੇ ਹਨ। ਇੱਕ ਜ਼ੇਲ੍ਹ ਬੰਦੀ ਨੇ ਦੱਸਿਆ ਕਿ ਜਦੋਂ ਰਾਤ ਨੂੰ ਉਸਨੂੰ ਨੀਂਦ ਆ ਜਾਂਦੀ ਸੀ ਤਾਂ ਘੁਰਾੜਿਆਂ ਦੀ ਆਵਾਜ਼ ਕਾਰਨ ਨੇੜੇ ਪਏ ਬੰਦੀ ਬਹੁਤ ਪ੍ਰੇਸ਼ਾਨੀ ਵਿੱਚ ਰਹਿੰਦੇ ਸਨ, ਪਰ ਯੋਗਾ ਨਾਲ ਉਸ ਨੂੰ ਘੁਰਾੜੇ ਆਉਣੇ ਬਿਲਕੁਲ ਹੀ ਬੰਦ ਹੋ ਗਏ ਅਤੇ ਉਹ ਅੱਜ ਸਰੀਰਕ ਪੱਖੋਂ ਵੀ ਪੂਰਾ ਤੰਦਰੁਸ਼ਤ ਹੈ। ਇੱਕ ਹੋਰ ਬੰਦੀ ਨੇ ਦੱਸਿਆ ਕਿ ਉਹ ਜ਼ੇਲ੍ਹ ਵਿੱਚ ਕੁਝ ਦਿਨ ਪਹਿਲਾਂ ਹੀ ਇੱਕ ਮਾਮੂਲੀ ਕੇਸ ਵਿੱਚ ਆਇਆ ਹੈ, ਉਹ ਜ਼ੇਲ੍ਹ ਤੋਂ ਬਾਹਰ ਕਈ ਪ੍ਰਕਾਰ ਦੇ ਨਸ਼ੇ ਕਰਨ ਦਾ ਆਦੀ ਸੀ, ਪਰ ਜ਼ੇਲ੍ਹ ਵਿੱਚ ਯੋਗਾ ਕਾਰਨ ਨਸ਼ੇ ਦੀ ਆਦਤ ਬਿਲਕੁਲ ਪਿਛੇ ਰਹਿ ਗਈ ਹੈ, ਹੁਣ ਮੈਂ ਬਾਹਰ ਜਾਕੇ ਵੀ ਨਸ਼ੇ ਨੂੰ ਹੱਥ ਨਹੀਂ ਲਾਵਾਂਗਾ।

Share Button

Leave a Reply

Your email address will not be published. Required fields are marked *