ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਯੂ.ਬੀ.ਸੀ. ਡਾ. ਬੋਨੀ ਹੈਨਰੀ ਅਤੇ ਗ੍ਰੇਟਾ ਥਨਬਰਗ ਨੂੰ ਪ੍ਰਦਾਨ ਕਰੇਗੀ ਆਨਰੇਰੀ ਡਿਗਰੀ

ਯੂ.ਬੀ.ਸੀ. ਡਾ. ਬੋਨੀ ਹੈਨਰੀ ਅਤੇ ਗ੍ਰੇਟਾ ਥਨਬਰਗ ਨੂੰ ਪ੍ਰਦਾਨ ਕਰੇਗੀ ਆਨਰੇਰੀ ਡਿਗਰੀ

ਹਰਦਮ ਮਾਨ

ਸਰੀ 4 ਅਪ੍ਰੈਲ 2021-ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਬੀਸੀ ਦੀ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੂੰ ਆਨਰੇਰੀ ਸਾਇੰਸ ਡਿਗਰੀ ਅਤੇ ਤਿੰਨ ਵਾਰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋ ਚੁੱਕੀ ਗ੍ਰੇਟਾ ਥਨਬਰਗ ਨੂੰ ਲਾਅ ਡਿਗਰੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ।

ਯੂ. ਬੀ.ਸੀ. ਅਨੁਸਾਰ ਇਹ ਆਨਰੇਰੀ ਡਿਗਰੀਆਂ ਆਉਣ ਵਾਲੇ ਦਿਨਾਂ ਵਿਚ ਪ੍ਰਦਾਨ ਕੀਤੀਆਂ ਜਾਣਗੀਆਂ। ਡਾ. ਬੋਨੀ ਹੈਨਰੀ ਅਤੇ ਗ੍ਰੇਟਾ ਥਨਬਰਗ ਸਮੇਤ 18 ਸ਼ਖ਼ਸੀਅਤਾਂ ਨੂੰ ਇਸ ਸਾਲ ਲਈ ਆਨਰੇਰੀ ਡਿਗਰੀ ਪ੍ਰਾਪਤ ਕਰਨ ਦਾ ਫ਼ਖ਼ਰ ਹਾਸਲ ਹੋਵੇਗਾ।

ਯੂ ਬੀ ਸੀ ਦੇ ਵਾਈਸ ਚਾਂਸਲਰ ਸੈਂਟਾ ਜੇ. ਓਨੋ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਇਹ ਡਿਗਰੀ ਹਾਸਲ ਕਰਨ ਵਾਲਿਆਂ ਵਿਚ ਡਾ. ਹੈਨਰੀ ਅਤੇ ਸ੍ਰੀਮਤੀ ਥਨਬਰਗ ਨੂੰ ਸ਼ਾਮਲ ਕਰਨ ਤੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਡਾ. ਹੈਨਰੀ ਨੂੰ ਬੀ.ਸੀ. ਵਿਚ ਕੋਵਿਡ-19 ਮਹਾਂਮਾਰੀ ਵਿਚ ਸ਼ਾਂਤ ਚਿਤ ਚਿਹਰਾ ਹੋਣ ਲਈ ਡਾਕਟਰੀ ਵਿਗਿਆਨ ਪੁਰਸਕਾਰ ਦਿੱਤਾ ਜਾ ਰਿਹਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: