ਯੂ ਪੀ ਏ ਜ਼ੇਲਾਂ ਵਿੱਚ ਬੰਦ ਕੈਦੀਆਂ ਨੂੰ ਪੈਰੋਲ ਰਿਹਾਈ ਜਲਦ-ਰਾਮੂਵਾਲੀਆ

ss1

ਯੂ ਪੀ ਏ ਜ਼ੇਲਾਂ ਵਿੱਚ ਬੰਦ ਕੈਦੀਆਂ ਨੂੰ ਪੈਰੋਲ ਰਿਹਾਈ ਜਲਦ-ਰਾਮੂਵਾਲੀਆ

ਤਪਾ ਮੰਡੀ, 20 ਮਈ (ਨਰੇਸ਼ ਗਰਗ) ਪੰਜਾਬ ਦੀ ਸਿਆਸਤ ਨੂੰ ਅਲਵਿਦਾ ਕਿਹਕੇ ਯੂ ਪੀ ਸਰਕਾਰ ਵਿੱਚ ਨਿਯੁਕਤ ਹੋਏ ਕਾਨੂੰਨ ਮੰਤਰੀ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਬਰਨਾਲਾ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਢਿੱਲਵਾਂ ਵਿਖੇ ਆਪਣੇ ਪਰਮ ਮਿੱਤਰ ਸ੍ਰ ਅਰਸ਼ਪ੍ਰੀਤ ਲਾਡੀ ਦੇ ਗ੍ਰਹਿ ਵਿਖੇ ਇੱਕ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਉਹ ਯੂ ਪੀ ਦੀਆਂ ਜ਼ੇਲਾਂ ਵਿੱਚ ਸਜਾ ਜਾਬਤਾ ਕੈਦੀਆਂ ਦੀ ਪੈਰੋਲ ਤੇ ਰਿਹਾਈ ਲਈ ਜਲਦ ਉਪਰਾਲਾ ਕਰਨਗੇ ਤਾਂ ਜੋ ਉਹ ਆਪਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਣ। ਸ੍ਰ ਰਾਮੂਵਾਲੀਆ ਨੇ ਅੱਗੇ ਕਿਹਾ ਕਿ ਉਹ ਸਿੱਖ ਕੌਮ ਅਤੇ ਪੰਜਾਬੀਆਂ ਦੇ ਅਹਿਮ ਅਤੇ ਜਰੂਰੀ ਮਸਲੇ ਯੂ ਪੀ ਸਰਕਾਰ ਕੋਲ ਰੱਖਕੇ ਉਨਾਂ ਨੂੰ ਹੱਲ ਕਰਵਾਉਣ ਦੀ ਦਿਲੋਂ ਕੋਸ਼ਿਸ਼ ਕਰਨਗੇ ਅਤੇ ਪੰਜਾਬ ਦੇ ਹਰ ਨਾਗਰਿਕ ਦੀ ਯੂ ਪੀ ਵਿੱਚ ਰਹਿੰਦਿਆਂ ਹਰ ਸੰਭਵ ਮੱਦਦ ਕਰਨ ਦੇ ਨਾਲ-ਨਾਲ ਉਸ ਦੇ ਹਰ ਮਸਲੇ ਨੂੰ ਹੱਲ ਕਰਨ ਨੂੰ ਵੀ ਯਕੀਨੀ ਬਣਾਉਣਗੇ। ਇਸ ਮੌਕੇ ਉਨਾਂ ਨਾਲ ਸ੍ਰ ਰੂਪ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ ਤੋਂ ਇਲਾਵਾ ਉਨਾਂ ਦੇ ਵੱਡੀ ਗਿਣਤੀ ਵਿੱਚ ਸੁਭ ਚਿੰਤਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *