ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਯੂ.ਕੇ ਨੇ ਆਪਣੇ ਇਥੇ ਫਸੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ 31 ਜੁਲਾਈ ਤੱਕ ਵਧਾਇਆ

ਯੂ.ਕੇ ਨੇ ਆਪਣੇ ਇਥੇ ਫਸੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ 31 ਜੁਲਾਈ ਤੱਕ ਵਧਾਇਆ

ਲੰਡਨ (ਰਾਜਵੀਰ ਸਮਰਾ): ਬਰਤਾਨੀਆ ਨੇ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਆਪਣੇ ਦੇਸ਼ ਵਾਪਸ ਨਾ ਜਾ ਪਾ ਰਹੇ ਭਾਰਤੀਆਂ ਸਮੇਤ ਉਨਾਂ ਸਾਰੇ ਵਿਦੇਸ਼ੀ ਨਾਗਰਿਕਾਂ ਦੀ ਵੀਜ਼ਾ ਮਿਆਦ 31 ਜੁਲਾਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਵੀਜ਼ਾ ਮਿਆਦ ਖਤਮ ਹੋ ਚੁੱਕੀ ਹੈ ਜਾਂ ਖਤਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ 31 ਮਈ ਤੱਕ ਵੀਜ਼ਾ ਵਧਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਸ ਨੂੰ 2 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਉਨਾਂ ਵਿਦੇਸ਼ੀ ਨਾਗਰਿਕਾਂ ਨੂੰ ਰਾਹਤ ਮਿਲੇਗੀ ਜਿਨਾਂ ਦੇ ਵੀਜ਼ੇ ਦੀ ਮਿਆਦ 24 ਜਨਵਰੀ ਤੋਂ ਬਾਅਦ ਖਤਮ ਹੋ ਗਈ ਸੀ ਅਤੇ ਉਹ ਯਾਤਰਾ ਪਾਬੰਦੀਆਂ ਦੇ ਚੱਲਦੇ ਆਪਣੇ ਦੇਸ਼ ਵਾਪਸ ਪਰਤ ਨਹੀਂ ਪਾਏ ਹਨ।

ਬ੍ਰਿਿਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਵੀਜ਼ੇ ਦੀ ਮਿਆਦ ਵਧਾ ਕੇ, ਅਸੀਂ ਉਨ੍ਹਾਂ ਨੂੰ ਮਾਨਸਿਕ ਸਕੂਨ ਪ੍ਰਦਾਨ ਕੀਤਾ ਹੈ ਕਿਉਂਕਿ ਜੇਕਰ ਉਹ ਆਪਣੇ ਦੇਸ਼ ਵਾਪਸ ਨਹੀਂ ਜਾ ਪਾ ਰਹੇ ਹਨ ਤਾਂ ਜੁਲਾਈ ਦੇ ਆਖਿਰ ਤੱਕ ਬ੍ਰਿਿਟੇਨ ਵਿਚ ਰਹਿ ਸਕਦੇ ਹਨ। ਬ੍ਰਿਿਟੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਰਾਹਤ ਉਨਾਂ ਲੋਕਾਂ ਲਈ ਹੈ ਜੋ 31 ਜੁਲਾਈ ਤੋਂ ਪਹਿਲਾਂ ਆਪਣੇ ਘਰ ਜਾਣ ਦੀ ਸਥਿਤੀ ਵਿਚ ਨਹੀਂ ਹਨ। ਇਸ ਤੋਂ ਇਲਾਵਾ ਉਨਾਂ ਲੋਕਾਂ ਨੂੰ ਜਿਹੜੇ ਕਿ ਬ੍ਰਿਿਟੇਨ ਵਿਚ ਅਸਥਾਈ ਵੀਜ਼ਾ ‘ਤੇ ਰਹਿ ਰਹੇ ਹਨ, ਉਨਾਂ ਨੂੰ ਸੁਰੱਖਿਅਤ ਵਾਪਸੀ ਯਕੀਨਨ ਹੁੰਦੇ ਹੀ ਆਪਣੇ ਦੇਸ਼ ਰਵਾਨਾ ਹੋਣਾ ਹੋਵੇਗਾ।

Leave a Reply

Your email address will not be published. Required fields are marked *

%d bloggers like this: