ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

ਯੂ.ਕੇ ਦੇ ਸ਼ਹਿਰ ਲੈਸਟਰ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਲੈ ਕੇ ਵਿਰੋਧ

ਯੂ.ਕੇ ਦੇ ਸ਼ਹਿਰ ਲੈਸਟਰ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਲੈ ਕੇ ਵਿਰੋਧ

ਲੰਡਨ -ਰਾਜਵੀਰ ਸਮਰਾ: ਯੂ.ਕੇ ਦੇ ਇਕ ਸਾਬਕਾ ਬ੍ਰਿਟਿਸ਼ ਭਾਰਤੀ ਸਾਂਸਦ ਮੈਂਬਰ ਨੇ ਲੈਸਟਰ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਹਟਾਏ ਜਾਣ ਦੀ ਮੰਗ ਸਬੰਧੀ ਇਕ ਅਰਜ਼ੀ ‘ਤੇ 4000 ਤੋਂ ਜ਼ਿਆਦਾ ਲੋਕਾਂ ਨੇ ਹਸਤਾਖਰ ਹੋ ਜਾਣ ਤੋਂ ਬਾਅਦ ਉਸ ਨੂੰ ਬਚਾਏ ਰੱਖਣ ਲਈ ਵੀਰਵਾਰ ਨੂੰ ਇਕ ਭਾਵਪੂਰਣ ਅਭਿਆਨ ਸ਼ੁਰੂ ਕੀਤਾ। ਲੈਸਟਰ ਤੋਂ ਸਭ ਤੋਂ ਲੰਬੇ ਸਮੇਂ ਤੱਕ ਸਾਂਸਦ ਰਹੇ ਕੀਥ ਵਾਜ਼ ਨੇ ਇਸ ਅਰਜ਼ੀ ਨੂੰ ਵਾਪਸ ਲਏ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ‘ਤੇ ਆਯੋਜਕਾਂ ਨੂੰ ਨਸਲੀ ਭੇਦਭਾਵ ਫੈਲਾਉਣ ਨੂੰ ਲੈ ਕੇ ਪੁਲਸ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਨੇ ਬੁੱਤ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦਾ ਨਿੱਜੀ ਰੂਪ ਤੋਂ ਬਚਾਅ ਕਰਨਗੇ। ਵਾਜ਼ ਇਸ ਸੀਟ ਤੋਂ ਪਿਛਲੇ ਸਾਲ ਤੱਕ ਸਾਂਸਦ ਸਨ ਵਾਜ਼ ਨੇ ਕਿਹਾ ਕਿ ਲੈਸਟਰ ਅਤੇ ਲੰਡਨ ਵਿਚ ਗਾਂਧੀ ਦੇ ਬੁੱਤ ਸ਼ਾਂਤੀ, ਸਦਭਾਵ ਅਤੇ ਅਹਿੰਸਾ ਦੇ ਪ੍ਰਤੀਕ ਹਨ। ਉਹ ਇਤਿਹਾਸ ਵਿਚ ਸ਼ਾਂਤੀ ਕਾਇਮ ਕਰਨ ਵਾਲੇ ਮਹਾਨ ਲੋਕਾਂ ਵਿਚੋਂ ਇਕ ਸਨ। 11 ਸਾਲ ਪਹਿਲਾਂ ਗਾਂਧੀ ਦੇ ਬੁੱਤ ਦਾ ਤੱਤਕਾਲੀ ਗ੍ਰਹਿ ਮੰਤਰੀ ਅਲਾਨ ਜਾਨਸਨ ਨੇ ਕੀਤਾ ਸੀ ਉਦੋਂ ਉਸ ਵੇਲੇ ਵਾਜ਼ ਵੀ ਮੌਜੂਦ ਸਨ। ਲੈਸਟਰ ਤੋਂ ਗਾਂਧੀ ਦਾ ਬੁੱਤ ਹਟਾਉਣ ਨਾਂ ਦੀ ਅਰਜ਼ੀ ਵਿਚ ਗਾਂਧੀ ‘ਤੇ ਤਮਾਮ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੇ ਬੁੱਤ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: