ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Aug 8th, 2020

ਯੂ. ਕੇ. ਦੇ ਜਾਨਸਨ ਨੇ ਸੰਸਦੀ ਬਹੁਮਤ ਗੁਆਇਆ, ਲਿਬਰਲ ਡੈਮੋਕਰੇਟਸ ’ਚ ਸ਼ਾਮਲ ਹੋਏ ਐਮ. ਪੀ.

ਯੂ. ਕੇ. ਦੇ ਜਾਨਸਨ ਨੇ ਸੰਸਦੀ ਬਹੁਮਤ ਗੁਆਇਆ, ਲਿਬਰਲ ਡੈਮੋਕਰੇਟਸ ’ਚ ਸ਼ਾਮਲ ਹੋਏ ਐਮ. ਪੀ.

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਮੰਗਲਵਾਰ ਨੂੰ ਮਹੱਤਵਪੂਰਣ ਬ੍ਰੇਗਜ਼ਿਟ ’ਤੇ ਵੋਟ ਪਾਉਣ ਤੋਂ ਪਹਿਲਾਂ ਇਕ ਸੰਸਦ ਦੇ ਦਲ ਬਦਲਣ ਕਾਰਨ ਆਪਣਾ ਪਾਰਲੀਮਾਨੀ ਬਹੁਮਤ ਗੁਆ ਬੈਠੇ।

ਦਰਅਸਲ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਫਿਲਿਪ ਲੀ ਨੇ ਪਾਰਟੀ ਬਦਲ ਕੇ ਯੂਰਪੀਅਨ ਪੱਖੀ ਯੂਨੀਅਨ (ਈਯੂ) ਹਮਾਇਤੀ ਲਿਬਰਲ ਡੈਮੋਕਰੇਟਸ ਚ ਸ਼ਾਮਲ ਹੋ ਗਏ ਹਨ। ਬੌਰਿਸ ਜਾਨਸਨ 24 ਜੁਲਾਈ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਨੇ ਥੈਰੇਸਾ ਮਈ ਤੋਂ ਬਾਅਦ ਯੂਕੇ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

ਲਿਬਰਲ ਡੈਮੋਕਰੇਟਸ ਨੇ ਇਕ ਬਿਆਨ ਚ ਕਿਹਾ, “ਲਿਬਰਲ ਡੈਮੋਕ੍ਰੇਟਸ ਇਹ ਐਲਾਨ ਕਰਕੇ ਖੁਸ਼ ਹਨ ਕਿ ਬ੍ਰੈਕਨੇਲ ਦੇ ਸੰਸਦ ਮੈਂਬਰ ਫਿਲਿਪ ਲੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਇਸ ਤੋਂ ਪਹਿਲਾਂ, ਬੋਰਿਸ ਜਾਨਸਨ ਨੇ ਕਿਹਾ ਸੀ ਕਿ ਉਹ ਕਿਸੇ ਵੀ ਸਥਿਤੀ ਵਿੱਚ ਬ੍ਰੈਕਜ਼ਿਟ ਨੂੰ ਦੇਰੀ ਨਹੀਂ ਕਰਨਾ ਚਾਹੁੰਦੇ।

ਉਨ੍ਹਾਂ ਚੇਤਾਵਨੀ ਦਿੱਤੀ, “ਮੈਂ ਚਾਹੁੰਦਾ ਹਾਂ ਕਿ ਹਰੇਕ ਕੋਈ ਇਹ ਜਾਣੇ – ਕਿਸੇ ਵੀ ਸਥਿਤੀ ਵਿੱਚ ਮੈਂ ਬ੍ਰੈਕਜ਼ਿਟ ਚ ਦੇਰ ਨਹੀਂ ਕਰਾਂਗਾ।” ਅਸੀਂ 31 ਅਕਤੂਬਰ ਨੂੰ ਨਿਕਲ ਰਹੇ ਹਾਂ। ਅਸੀਂ ਆਪਣੇ ਵਾਅਦੇ ਜਾਂ ਉਸ ਜਨਮਤ ਨੂੰ ਵਾਪਸ ਲੈਣ ਸਬੰਧੀ ਕਿਸੇ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰਾਂਗੇ।

ਅਜਿਹੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜੇਕਰ ਬ੍ਰਿਟੇਨ ਵਿਚਲੇ ਬ੍ਰੈਕਜ਼ਿਟ ਮੁੱਦੇ ‘ਤੇ ਸੰਸਦ ਚ ਸਮਰਥਨ ਪ੍ਰਾਪਤ ਨਹੀਂ ਕਰ ਸਕਦੇ ਤਾਂ ਮੱਧਕਾਲੀ ਚੋਣਾਂ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਹਨ ਜਿਸ ਦਾ ਸੋਮਵਾਰ ਨੂੰ ਉਨ੍ਹਾਂ ਨੇ ਮੰਤਰੀਆਂ ਦੀ ਮੀਟਿੰਗ ਚ ਸੰਕੇਤ ਦਿੱਤਾ ਸੀ।

ਜੌਹਨਸਨ ਨੇ ਦਾਅਵਾ ਕੀਤਾ ਕਿ ਯੂਰਪੀਅਨ ਯੂਨੀਅਨ ਨਾਲ ਇੱਕ ਨਵਾਂ ਸਮਝੌਤਾ ਸੰਭਾਵਤ ਹੈ ਕਿਉਂਕਿ ਬ੍ਰਿਟੇਨ ਯੂਰਪੀਅਨ ਯੂਨੀਅਨ ਨੂੰ ਛੱਡਣ ਦੀ ਤਿਆਰੀ ਕਰ ਰਿਹਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: