ਯੂ.ਕੇ-ਇੰਡੀਆ ਬਾਈਲੇਟਰ ਟ੍ਰੇਡ ਨੂੰ ਹੋਰ ਅੱਗੇ ਵਧਾਉਣ ਲਈ ਢੇਸੀ ਵੱਲੋਂ ਫਿਕੋ ਦੇ ਵਫਦ ਨੂੰ ਯੂ.ਕੇ ਆਉਣ ਦਾ ਸੱਦਾ : ਕੁਲਾਰ

ss1

ਯੂ.ਕੇ-ਇੰਡੀਆ ਬਾਈਲੇਟਰ ਟ੍ਰੇਡ ਨੂੰ ਹੋਰ ਅੱਗੇ ਵਧਾਉਣ ਲਈ ਢੇਸੀ ਵੱਲੋਂ ਫਿਕੋ ਦੇ ਵਫਦ ਨੂੰ ਯੂ.ਕੇ ਆਉਣ ਦਾ ਸੱਦਾ : ਕੁਲਾਰ

22......ਲੁਧਿਆਣਾ : ਫੈਡਰੇਸ਼ਨ ਆਫ਼ ਇੰਡਸਟਰੀਆ ਐਡ ਕਮਰਸੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ  ਮੁੱਖ ਸਰਪ੍ਰਸਤ ਸ.ਉਂਕਾਰ ਸਿੰਘ ਪਾਹਵਾ ਦੀ ਅਗਵਾਈ ਵਿੱਚ ਇਕ ਵਫਦ ਨੇ ਯੂ.ਕੇ ਦੇ ਪਹਿਲੇ ਸਿੱਖ ਮੈਬਰ ਪਾਰਲੀਮੈਂਟ ਤਨਮਨਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ.ਕੁਲਾਰ ਨੇ ਕਿਹਾ ਕਿ ਜਿਸ ਢੰਗ ਨਾਲ ਤਨਮਨਜੀਤ ਸਿੰਘ ਢੇਸੀ ਨੇ ਯੂ.ਕੇ ਦੀ ਲੇਬਰ ਪਾਰਟੀ ਦਾ ਐਮ.ਪੀ ਬਣਕੇ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਦਾ ਨਾਮ ਸਮੁੱਚੇ ਸੰਸਾਰ ਵਿੱਚ ਰੌਸ਼ਨ ਕੀਤਾ ਹੈ ਇਹ ਉਨ੍ਹਾਂ ਦੀ ਹੀ ਨਹੀ ਸਗੋਂ ਸਮੁੱਚੇ ਪੰਜਾਬੀਆਂ ਦੀ ਬਹੁਤ ਵੱਡੀ ਜਿੱਤ ਹੈ। ਇਸ ਮੌਕੇ ਡੈਲੀਗੇਸ਼ਨ ਵੱਲੋਂ ਸ.ਢੇਸੀ ਦਾ ਸਨਮਾਨ ਵੀ ਕੀਤਾ ਗਿਆ। ਯੂ.ਕੇ ਦੀ ਪਾਰਲੀਮੈਂਟ ਵਿੱਚ ਬਤੌਰ ਪਹਿਲੇ ਪਗੜੀਧਾਰੀ ਸਿੱਖ ਐਮ.ਪੀ ਦੇ ਰੂਪ ਵਜੋਂ ਚੁਣੇ ਗਏ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬਰਤਾਨੀਆਂ ਦੀ ਧਰਤੀ ਤੇ ਰਹਿਕੇ, ਵੱਸਦੇ ਹੋਇਆ ਵੀ ਮੇਰਾ ਮੋਹ ਪੰਜਾਬ ਦੀ ਮਿੱਟੀ ਨਾਲ ਜੁੜਿਆਂ ਹੋਇਆ ਹੈ ਅਤੇ ਮੈਂ ਚਾਹੁੰਂਦਾ ਹਾਂ ਕਿ ਦੂਜੇ ਮੁਲਕਾਂ ਵਾਂਗ ਭਾਰਤ ਖਾਸ ਕਰਕੇ ਪੰਜਾਬ ਤਰੱਕੀ ਤੇ ਖੁਸ਼ਹਾਲੀ ਦੀਆਂ ਬੁਲੰਦ ਉਚਾਈਆਂ ਨੂੰ ਹੋਰ ਛੂਹੇਂ।  ਇਸ ਮੌਕੇ ਸ.ਢੇਸੀ ਨੇ ਯੂ.ਕੇ-ਇੰਡੀਆਂ ਬਾਈਲੇਟਰ ਟ੍ਰੈਡ ਨੂੰ ਹੋਰ ਅੱਗੇ ਵਧਾਉਣ ਲਈ ਫਿਕੋ ਦੇ ਵਫਦ ਨੂੰ ਯੂ.ਕੇ ਆਉਣ ਦਾ ਸੱਦਾ ਦਿੰਦੇ ਹੋਏ ਗੁਰਮੀਤ ਸਿੰਘ ਕੁਲਾਰ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜੋ ਮਾਣ-ਸਨਮਾਨ ਉਨ੍ਹਾਂ ਵੱਲੋਂ ਮੈਨੂੰ ਬਖਸ਼ਿਆਂ ਗਿਆ ਹੈ ਮੈਂ ਉਸ ਲਈ ਹਮੇਸ਼ਾਂ ਧੰਨਵਾਦੀ ਰਹਾਗਾ।  ਅੰਤ ਵਿੱਚ ਸ.ਕੁਲਰ ਨੇ ਕਿਹਾ ਕਿ ਸਾਨੂੰ ਪੁਰਨ ਆਸ ਹੈ ਕਿ ਸ.ਤਨਮਨਜੀਤ ਸਿੰਘ ਢੇਸੀ ਭਾਰਤ ਤੇ ਪੰਜਾਬ ਦੀਆਂ ਸਨਅਤੀ ਇਕਾਈਆਂ ਨੂੰ ਹੋਰ ਮਜਬੂਤ ਕਰਨ ਵਿੱਚ ਅਪਣਾ ਅਹਿਮ ਯੋਗਦਾਨ ਪਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਗੜ੍ਹੀਆ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੋਹਣ ਸਿੰਘ ਗੋਗਾ, ਗੁਰਜੀਤ ਸਿੰਘ ਗੱਗੀ, ਬਲਵੀਰ ਸਿੰਘ ਮਣਕੂ, ਜੀਵਨ ਸੇਖਾਂ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *