ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਬਰਤਾਨਵੀ ਲੋਕਾਂ ਦਿੱਤਾ ਫਤਵਾ ਸਟਾਕ ਮਾਰਕੀਟਾਂ ਤੇ ਛਾਏ ਅਨਿਸਚਿਤਤਾ ਦੇ ਬੱਦਲ

ss1

ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਲਈ ਬਰਤਾਨਵੀ ਲੋਕਾਂ ਦਿੱਤਾ ਫਤਵਾ ਸਟਾਕ ਮਾਰਕੀਟਾਂ ਤੇ ਛਾਏ ਅਨਿਸਚਿਤਤਾ ਦੇ ਬੱਦਲ

26-1

ਚੈਸਪੀਕ ਵਿਰਜੀਨੀਆ 25 ਜੂਨ(ਸੁਰਿੰਦਰ ਢਿਲੋਂ)ਬਰਤਾਨੀਆ ਦੇ ਲੋਕਾਂ ਨੇ ਵੀਰਵਾਰ ਨੂੰ ਹੋਈ ਰਾਇ ਸ਼ੁਮਾਰੀ ਵਿਚ 28 ਮੁਲਕਾਂ ਦੇ ਸੰਗਠਨ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਹੱਕ ਵਿਚ 52-48 ਵੋਟਾਂ ਪਾ ਕੇ ਦਿੱਤਾ ਆਪਣਾ ਫਤਵਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਲੋਕਾਂ ਦੇ ਫੈਸਲੇ ਨੂੰ ਸਵੀਕਾਰਦੇ ਹੋਏ ਅਕਤੂਬਰ ਤੋ ਪਹਿਲਾਂ ਅਸਤੀਫਾ ਦੇਣ ਦਾ ਕੀਤਾ ਐਲਾਨ| ਉਨ੍ਹਾਂ ਨੇ ਰਾਇ ਸ਼ੁਮਾਰੀ ਦਾ ਨਤੀਜਾ ਆਉਣ ਦੇ ਤੁਰੰਤ ਬਾਦ ਇਹ ਐਲਾਨ ਕੀਤਾ ਤੇ ਕਿਹਾ ਕੇ ਦੇਸ਼ ਨੂੰ ਨਵੀਂ ਲੀਡਰਸ਼ਿਪ ਦੀ ਲੋੜ ਹੈ |
ਆਰਥਿਕ ਅਨਿਸ਼ਚਿਤਤਾ ਕਾਰਨ ਸਟਾਕ ਮਾਰਕੀਟਾਂ ਤੇ ਛਾਏ ਅਨਿਸਚਿਤਤਾ ਦੇ ਬੱਦਲ ਸਟਾਕ ਮਾਰਕੀਟਾਂ ਨੂੰ ਬੁਰੀ ਤਰ੍ਹਾਂ ਕੀਤਾ ਪ੍ਰਭਾਵਿਤ |ਵਿਸ਼ਵ ਪੱਧਰ ਤੇ ਸਾਰੀਆਂ ਵੱਡੀਆਂ ਸਟਾਕ ਐਕਸਚੈਜਾਂ ਅੱਜ ਮੰਦੇ ਦੀ ਮਾਰ ਝਲਦੀਆ ਰਹੀਆ਼ਂ ਉਧਰ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕੇ ਅਜੇ ਕੁਝ ਵੀ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕੇ ਇਸ ਦਾ ਪ੍ਰਭਾਵ ਕਿੰਨਾ ਚਿਰ ਰਹੇਗਾ |
ਉਧਰ ਸਕਾਟਲੈਂਡ ਜਿਸ ਦੇ ਲੋਕਾਂ ਨੇ 2014 ਵਿਚ ਹੋਈ ਰਾਇ ਸ਼ੁਮਾਰੀ ਵਿਚ ਬਰਤਾਨੀਆ ਦੇ ਨਾਲ ਰਹਿਣ ਦੇ ਹੱਕ ਵਿਚ ਫਤਵਾ ਦਿੱਤਾ ਸੀ ਇਸ ਰਾਇ ਸ਼ੁਮਾਰੀ ਵਿਚ ਉਨ੍ਹਾਂ ਨੇ ਯੂਰਪੀਅਨ ਯੂਨੀਅਨ ਨਾਲ ਰਹਿਣ ਦੇ ਹੱਕ ਵਿਚ ਫਤਵਾ ਦਿੱਤਾ ਹੈ |ਸਕਾਟਲੈਂਡ ਵਿਚ ਇਕ ਹੋਰ ਰਾਇ ਸ਼ੁਮਾਰੀ ਦੀ ਚਰਚਾ ਹੋ ਰਹੀ ਹੈ ਜਿਸ ਰਾਂਹੀ ਉਹ ਬਰਤਾਨੀਆ ਤੋਂ ਵੱਖ ਹੋਣ ਦੀ ਲੋਕ ਰਾਏ ਚਾਹੁੰਦੇ ਹਨ |ਆਉਦੇ ਦਿੰਨਾਂ ਵਿਚ ਯੂਰਪੀਅਨ ਯੂਨੀਅਨ ਸੰਗਠਨ ਦੇ ਕੁਝ ਹੋਰ ਦੇਸ਼ਾਂ ਵਿਚ ਅਜਿਹੀ ਹੀ ਲੋਕ ਮੰਗ ਉਠਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਕਿਹਾ ਕੇ ਉਹ ਬਰਤਾਨੀਆ ਦੇ ਲੋਕਾਂ ਵਲੋਂ ਦਿਤੇ ਫਤਵੇ ਦੀ ਕਦਰ ਕਰਦੇ ਹਨ ਤੇ ਅਮਰੀਕਾ ਦੇ ਬਰਤਾਨੀਆ ਨਾਲ ਸਬੰਧਾਂ ਤੇ ਇਸ ਦਾ ਪ੍ਰਭਾਵ ਨਹੀਂ ਪਵੇਗਾ ਇਹ ਪ੍ਰਗਟਾਵਾ ਉਨ੍ਹਾਂ ਨੇ ਕੈਲੀਫੋਰਨੀਆ ਵਿਖੇ 2016 ਗਲੋਬਲ ਆਨਟ੍ਰਪੇਨੋਰ ਸਮਿਟ ਸਿਲੀਕੋਨ ਵੈਲੀ ਵਿਖੇ ਆਪਣੇ ਭਾਸ਼ਨ ਵਿਚ ਕੀਤਾ |
ਯੂਰਪੀਅਨ ਯੂਨੀਅਨ ਵਿਚ ਬਰਤਾਨੀਆ 40 ਵਰ੍ਹੇ ਪਹਿਲਾਂ ਸ਼ਾਮਿਲ ਹੋਇਆ ਸੀ ਤੇ ਇੰਝ ਵੱਖ ਹੋ ਜਾਣ ਤੇ ਉਹ ਇਕ ਵੱਡੇ ਵਪਾਰਿਕ ਸੰਗਠਨ ਤੋਂ ਬਾਹਿਰ ਹੋ ਗਿਆ ਹੈ ਜਿਥੇ ਵਪਾਰ ਸੀਮਾਵਾਂ ਮੁਕਤ ਸੀ ਹੁਣ ਉਸ ਨੂੰ ਹਰ ਮੁਲਕ ਨਾਲ ਵਪਾਰ ਸਮਝੋਤੇ ਕਰਨੇ ਪੈਣਗੇ |ਇਥੇ ਵਰਨਣਯੋਗ ਹੈ ਕੇ ਬਰਤਾਨੀਆ ਵਿਸ਼ਵ ਦੀ ਪੰਜਵੀਂ ਵੱਡੀ ਆਰਥਿਕਤਾ ਹੈ |
ਫਰਾਂਸ ਦੇ ਪ੍ਰਧਾਨ ਮੰਤਰੀ ਮੈਨੁਅਲ ਵਾਲਸ ਨੇ ਇਸ ਰਾਏ ਸ਼ੁਮਾਰੀ ਦੇ ਨਤੀਜੇ ਬਾਦ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਕਿਹਾ ਕੇ ਹੁਣ ਇਕ ਹੋਰ ਯੂਰਪ ਦੇ ਅਵਿਸ਼ਕਾਰ ਦਾ ਸਮਾਂ ਆ ਗਿਆ ਹੈ |
ਯੂਰਪੀਅਨ ਯੂਨੀਅਨ ਦੋ ਵਿਸ਼ਵ ਯੁੱਧਾਂ ਦੇ ਬਾਦ ਖਿੱਤੇ ਦੀਆਂ ਜਮਹੂਰੀਅਤਾਂ ਨੂੰ ਇਕਠੇ ਕਰਨ ਦੇ ਰੂਪ ਵਿਚ ਹੋਂਦ ਵਿਚ ਆਇਆ ਸੀ |ਜਿਸ ਦੇ ਮੈਂਬਰ ਸਰਹੱਦ ਮੁਕਤ ਵਪਾਰ ਕਰ ਸਕਦੇ ਹਨ ਤੇ ਇਸ ਦੇ ਨਾਗਰਿਕ ਵੀ ਬਿਨ੍ਹਾਂ ਰੋਕ ਟੋਕ ਘੁੰਮ ਫਿਰ ਸਕਦੇ ਹਨ |ਬਰਤਾਨੀਆ ਦੀ ਗੈਰ-ਮਜੂਦਗੀ ਦਾ ਘਾਟਾ ਯੂਨੀਅਨ ਨੂੰ ਸਿਆਸੀ ਤੇ ਆਰਥਿਕ ਖੇਤਰ ਵਿਚ ਹੋਵੇਗਾ |
ਪ੍ਰਵਾਸੀਆ ਸ਼ਰਨਾਰਥੀਆਂ ਦੀਂ ਵੱਧ ਰਹੀ ਸਮੱਸਿਆ ਹੀ ਮੁੱਖ ਰੂਪ ਵਿਚ ਇਸ ਰਾਏ ਸ਼ੁਮਾਰੀ ਦੇ ਹੱਕ ਵਿਚ ਜਾਣ ਦਾ ਕਾਰਨ ਸੀ |ਪਹਿਲਾਂ ਪੂਰਬੀ ਯੂਰਪ ਤੋ ਸ਼ਰਨਾਰਥੀਆਂ ਦੇ ਰੂਪ ਵਿਚ ਲੋਕ ਆਏ ਜਿਸ ਨਾਲ ਆਰਥਿਕਤਾ ਪ੍ਰਭਾਵਿਤ ਹੋਈ ਪਰ ਹੁਣ ਤਾ ਕਾਨੂੰਨ ਵਿਵਸਥਾ ਵੀ ਇਕ ਵੱਡਾ ਕਾਰਨ ਬਣ ਗਈ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ |

Share Button

Leave a Reply

Your email address will not be published. Required fields are marked *