ਯੂਨੀਵਰਸਿਟੀ ਦੇ ਆਰਟਿਸਟ ਕਲੱਬ ਵਲੋਂ ਗਾਇਕ ਗੁਰਜੀਤ ਜੀਤੀ ਦਾ ਸਨਮਾਨ

ss1

ਯੂਨੀਵਰਸਿਟੀ ਦੇ ਆਰਟਿਸਟ ਕਲੱਬ ਵਲੋਂ ਗਾਇਕ ਗੁਰਜੀਤ ਜੀਤੀ ਦਾ ਸਨਮਾਨ

3-14
ਪਟਿਆਲਾ, 2 ਜੂਨ (ਪ੍ਰਿੰਸ): ਬੀਤੀ ਸ਼ਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲ ਹੋਮੀ ਭਾਬਾ ਵਿਖੇ ਆਰਟਿਸਟ ਕਲੱਬ ਆਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਧਾਨ ਜਤਿੰਦਰ ਪਰਵਾਜ਼ ਤੇ ਸਕੱਤਰ ਜਗਜੀਤ ਸਿੰਘ ਪੰਜੋਲੀ ਦੀ ਅਗਵਾਈ ਹੇਠ ਇੱਕ ਸਮਾਗਮ ਕੀਤਾ ਗਿਆ।ਇਸ ਸਮਾਗਮ ਵਿਚ ਸ਼ੋਸ਼ਮ ਮੀਡੀਆ ਤੇ ਚਰਚਾ ਵਿਚ ਰਹਿਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਲੋਕ ਗਾਇਕ ਗੁਰਜੀਤ ਜੀਤੀ ਦਾ ਸਨਮਾਨ ਪ੍ਰਮਾਣ ਪੱਤਰ ਤੇ ਛਾਲ ਭੇਂਟ ਕਰਕੇ ਕੀਤਾ ਗਿਆ।ਇਸ ਸਮਾਗਮ ਵਿਚ ਪੰਜਾਬੀ ਸਾਹਿਤ ਦੇ ਮਸ਼ਹੂਰ ਸ਼ਾਇਰ ਪ੍ਰੋਫੈਸਰ ਕੁਲਵੰਤ ਗਰੇਵਾਲ ਜੀ ਨੇ ਮੁਖ ਮਹਿਮਾਨ ਵਜ਼ੋ ਸ਼ਿਰਕਤ ਕੀਤੀ ਅਤੇ ਹੋਮੀ ਭਾਬਾ ਹੋਸਟਲ ਦੇ ਵਾਰਡਨ ਡਾ. ਕਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜ਼ੋ ਹਾਜ਼ਰ ਹੋਏ।ਮੁਖ ਮਹਿਮਾਨ ਕੁਲਵੰਤ ਗਰੇਵਾਲ ਨੇ ਪੰਜਾਬੀ ਸੱਭਿਆਚਾਰ ਦੇ ਮਾਹੀਏ ਤਰੁੰਨਮ ਵਿਚ ਪੇਸ਼ ਕੀਤੇ ਅਤੇ ਉਹਨਾਂ ਨੇ ਪੰਜਾਬੀਆਂ ਸਹਿਤ ਦੇ ਮਹਾਨ ਵਿਰਸੇ ਦੇ ਮਾਣਮਤੇ ਪਹਿਲੂਆਂ ਤੋਂ ਜਾਣੁੂੰ ਕਰਵਾਇਆ।ਹੋਸਟਲ ਦੇ ਵਾਰਡਨ ਡਾ.ਕਰਮਜੀਤ ਸਿੰਘ ਨੇ ਆਰਟਿਸਟ ਕਲੱਬ ਦੀ ਭਰਪੂਰ ਸ਼ਬਦਾਂ ਵਿਚ ਪ੍ਰਸ਼ੰਸ਼ਾ ਕੀਤੀ ਅਤੇ ਭਵਿੱਖ ਵਿਚ ਹਰ ਮਦਦ ਕਰਨ ਦਾ ਭਰੋਸਾ ਦਿਤਾ।ਕਲੱਬ ਪ੍ਰਧਾਨ ਜਤਿੰਦਰ ਪਰਵਾਜ਼ ਨੇ ਆਏ ਮਹਿਮਾਨ ਤੇ ਸਰੋਤਿਆਂ ਲਈ ਸਵਾਗਤੀ ਸ਼ਬਦ ਕਹੇ ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਹਰ ਕਲਾ-ਕ੍ਰਿਤੀ ਨਾਲ ਜੁੜੇ ਨੋਜਵਾਨਾਂ ਦਾ ਸਨਮਾਨ ਕਲੱਬ ਵਲੋਂ ਸਮਂੇ-ਸਮਂੇ ਤੇ ਕੀਤਾ ਜਾਇਆ ਕਰੇਗਾ।
ਜਗਜੀਤ ਸਿੰਘ ਪੰਜੋਲੀ ਨੇ ਕਿਹਾ ਕਿ ਕਲਾਕਾਰਾਂ ਨੂੰ ਆਪਣੀ ਕਲਾ ਦਾ ਜ਼ੌਹਰ ਵਖਾਉਣ ਲਈ ਆਰਟਿਸਟ ਕਲੱਬ ਇਕ ਸੁਨਹਿਰੀ ਪਲੇਟਫਾਰਮ ਪ੍ਰਦਾਨ ਕਰਨ ਦਾ ਉਪਰਾਲਾ ਕਰਦਾ ਰਹੇਗਾ।ਇਸ ਮੌਕੇ ਸਨਮਾਨਿਤ ਗਾਇਕ ਗੁਰਜੀਤ ਜੀਤੀ ਨੇ ਕਿਹਾ ਕਿ ਮੈਂ ਆਰਟਿਸਟ ਕਲੱਬ ਦਾ ਰਿਣੀ ਹਾਂ ਕਿ ਜਿਸ ਵਲੋਂ ਮੈਨੂੰ ਐਨਾ ਮਾਣ ਸਤਿਕਾਰ ਦਿੱਤਾ ਗਿਆ ਭਵਿੱਖ ਵਿਚ ਮੈਂ ਮਾਂ ਬੋਲੀ ਪੰਜਾਬੀ ਦੀ ਸੇਵਾ ਸਾਫ-ਸੁਥਰੀ ਗਾਇਕੀ ਰਾਂਹੀ ਕਰਦਾ ਰਹਾਂਗਾ।ਜ਼ਿਕਰਯੋਗ ਹੈ ਕਿ ਗੁਰਜੀਤ ਜੀਤੀ ਦੇ ਲੋਕ ਤੱਥ ਗੀਤ ਪਿਛਲੇ ਦਿਨੀ ਸ਼ੋਸ਼ਲ ਮੀਡੀਆਂ ਤੇ ਚਰਚਾ ਦਾ ਵਿਸ਼ਾ ਬਣੇ ਰਹੇ ਅਤੇ ਹਾਲਹੀ ਵਿਚ ਰੀਲੀਜ਼ ਹੋਈ ਪੰਜਾਬੀ ਫਿਲਮ ਸਾਡੇ ਸੀ.ਐਮ ਸਾਹਿਬ ਦੀ ਪ੍ਰਮੋਸ਼ਨ ਮੌਕੇ ਸਾਰੇ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਇਸ ਗਾਇਕ ਦੀ ਅਵਾਜ਼ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਹੈ।ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਵਿਚ ਖੇਡੇ ਜਾਂਦੇ ਜਿਆਦਾਤਰ ਨਾਟਕਾਂ ਵਿਚ ਵੀ ਬੈਕਸਿੰਗੀਗ ਵਜ਼ੋ ਆਪਣੀ ਸ਼ੁਰੀਲੀ ਆਵਾਜ਼ ਦਰਸ਼ਕਾਂ ਦੇ ਰੂਬਰੂ ਕਰ ਰਿਹਾ ਹੈ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾਕਾਰ ਸੱਜਣ ਅਦੀਬ, ਪਲਵਿੰਦਰ ਪੈਵੀਂ, ਕਵੀ ਪਰਮ ਪਰਵਿੰਦਰ ਮਸ਼ਹੂਰ ਊਰਦੂੂ ਸ਼ਾਇਰ ਜਤਿੰਦਰ ਪਰਵਾਜ਼ ਤੇ ਜਗਜੀਤ ਸਿੰਘ ਪੰਜੋਲੀ ਨੇ ਕਾਮੇਡੀ ਤੇ ਮਮੇਕਰੀ ਆਦਿ ਨੇ ਬਾਕਮਾਲ ਪੇਸ਼ਕਾਰੀਆਂ ਰਾਂਹੀ ਸਰੋਤਿਆਂ ਨੂੰ ਸਰਸਾਰ ਕੀਤਾ।ਇਸ ਮੌਕੇ ਡਾ. ਪਰਮਜੀਤ ਕੱਟੂ, ਸ੍ਰੀ ਰਾਜਪਾਲ ਜੀ, ਗੁਰਪ੍ਰੀਤ ਸਿੰਘ ਸੋਢੀ, ਸਿਮਰਨਜੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਵਿਦਿਆਰਥੀ,ਖੋਜਾਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *