ਯੂਨੀਵਰਸਿਟੀ ਦਰਜੇ ਬਿਨਾਂ ਅਦਾਰਾ ਨਹੀਂ ਵੰਡ ਸਕੇਗਾ ਡਿਗਰੀ, ਡਿਪਲੋਮਾ

ss1

ਯੂਨੀਵਰਸਿਟੀ ਦਰਜੇ ਬਿਨਾਂ ਅਦਾਰਾ ਨਹੀਂ ਵੰਡ ਸਕੇਗਾ ਡਿਗਰੀ, ਡਿਪਲੋਮਾ

ਯੂਨੀਵਰਸਿਟੀ ਜਾਂ ਉਸ ਦੇ ਬਰਾਬਰ ਦਰਜੇ ਦੇ ਬਗੈਰ ਹੁਣ ਕੋਈ ਵੀ ਅਦਾਰਾ ਡਿਗਰੀ, ਡਿਪਲੋਮਾ ਅਤੇ ਉਪਾਧੀਆਂ ਨਹੀਂ ਵੰਡ ਸਕੇਗਾ। ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਡਿਸਟੈਂਸ ਅਤੇ ਮੁਕਤ ਸਿੱਖਿਆ ਤਹਿਤ ਸੰਚਾਲਿਤ ਦੇਸ਼ ਦੇ 12 ਅਜਿਹੇ ਅਦਾਰਿਆਂ ਨੂੰ ਤੁਰੰਤ ਯੂਨੀਵਰਸਿਟੀ ‘ਚ ਤਬਦੀਲ ਹੋਣ ਦਾ ਅਲਟੀਮੇਟਮ ਦਿੱਤਾ ਹੈ। ਨਾਲ ਹੀ ਕਿਹਾ ਹੈ ਕਿ ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਸਾਲ 2018 ਦੇ ਬਾਅਦ ਤੋਂ ਉਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਡਿਗਰੀ, ਡਿਪਲੋਮਾ ਅਤੇ ਉਪਾਧੀਆਂ ਨਾਜਾਇਜ਼ ਹੋਣਗੀਆਂ।

ਯੂਜੀਸੀ ਨੇ ਇਨ੍ਹਾਂ ਸਾਰੇ ਅਦਾਰਿਆਂ ਨੂੰ ਇਹ ਅਲਟੀਮੇਟਮ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਰੈਗੂਲੇਸ਼ਨ 2017 ‘ਚ ਕੀਤੇ ਗਏ ਬਦਲਾਵਾਂ ਦੇ ਬਾਅਦ ਦਿੱਤੇ ਹਨ। ਕਮਿਸ਼ਨ ਨੇ ਇਸ ਦੌਰਾਨ ਦੇਸ਼ ਦੇ 12 ਅਜਿਹੇ ਅਦਾਰਿਆਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ ਜਿਹੜੇ ਮੌਜੂਦਾ ਸਮੇਂ ‘ਚ ਆਪਣੀ ਖ਼ੁਦ ਦੀ ਸਮਰੱਥਾ ਅਤੇ ਵਸੀਲਿਆਂ ਦੇ ਆਧਾਰ ‘ਤੇ ਸੰਚਾਲਿਤ ਹੋ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ‘ਚ ਦੋ ਸਰਕਾਰੀ ਅਦਾਰੇ ਵੀ ਹਨ। ਇਨ੍ਹਾਂ ‘ਚ ਇਕ ਹੈਦਰਾਬਾਦ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਹੈ ਅਤੇ ਦੂਜਾ ਦਿੱਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਹੈ।

Share Button

Leave a Reply

Your email address will not be published. Required fields are marked *