ਯੂਨੀਵਰਸਲ ਸਕੂਲ ਦੀਆਂ ਦੋ ਲੜਕੀਆਂ ਜਸਦੀਪ ਕੌਰ ਸਪੋਰਟਸ ਕੋਟਾ ਨੇ ਪੰਜਾਬ ਵਿੱਚੋਂ ਤੀਸਰਾ, ਗੁਰਪ੍ਰੀਤ ਕੌਰ ਨਾਨ ਮੈਡੀਕਲ ਨੇ 17 ਵਾ ਰੈਂਕ ਹਾਸਲ ਕੀਤਾ

ss1

ਯੂਨੀਵਰਸਲ ਸਕੂਲ ਦੀਆਂ ਦੋ ਲੜਕੀਆਂ ਜਸਦੀਪ ਕੌਰ ਸਪੋਰਟਸ ਕੋਟਾ ਨੇ ਪੰਜਾਬ ਵਿੱਚੋਂ ਤੀਸਰਾ, ਗੁਰਪ੍ਰੀਤ ਕੌਰ ਨਾਨ ਮੈਡੀਕਲ ਨੇ 17 ਵਾ ਰੈਂਕ ਹਾਸਲ ਕੀਤਾ

ਖਾਲਸਾ ਸਕੂਲ ਦੀ ਵਿਦਿਆਰਥਣ ਰਮਨਪ੍ਰੀਤ ਕੌਰ (ਨਾਨ-ਮੈਡੀਕਲ ) ਨੇ ਪੰਜਾਬ ਵਿੱਚੋਂ 15 ਰੈਂਕ ਹਾਸਲ ਕੀਤਾ
ਤਲਵੰਡੀ ਸਾਬੋ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ ਲਿਸਟ ਸੂਚੀ ਵਿੱਚ
ਦੋ ਖਾਲਸਾ ਸਕੂਲ ਦੀਆਂ ਵਿਦਿਆਰਥਣਾਂ ਰਮਨਪ੍ਰੀਤ ਕੌਰ ਨਾਨ-ਮੈਡੀਕਲ ਸਟਰੀਮ (97%), ਹਰਪ੍ਰੀਤ ਕੌਰ ਨਾਨ-ਮੈਡੀਕਲ ਸਟਰੀਮ (97%)

14-29

ਤਲਵੰਡੀ ਸਾਬੋ, 13 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਵਿੱਚ ਯੂਨੀਵਰਸਲ ਸਕੂਲ ਤਲਵੰਡੀ ਸਾਬੋ ਦੀ ਵਿਦਿਆਰਥਣ ਜਸਦੀਪ ਕੌਰ (ਸਪੋਰਟਸ ਕੋਟੇ ਵਿੱਚੋਂ) ਪੁੱਤਰੀ ਲਖਵਿੰਦਰ ਸਿੰਘ ਨੇ ਪੂਰੇ ਪੰਜਾਬ ਵਿੱਚੋਂ ਤੀਸਰਾ ਸਥਾਨ ਤੇ ਖਾਲਸਾ ਸਕੂਲ ਤਲਵੰਡੀ ਸਾਬੋ ਦੀ ਵਿਦਿਆਰਥਣ ਰਮਨਪ੍ਰੀਤ ਕੌਰ (ਨਾਨ-ਮੈਡੀਕਲ) ਪੁੱਤਰੀ ਕੁਲਵਿੰਦਰ ਕੁਮਾਰ ਵਾਸੀ ਤਲਵੰਡੀ ਸਾਬੋ ਨੇ ਪੰਜਾਬ ਵਿੱਚੋਂ 15ਵਾਂ ਤੇ ਜ਼ਿਲ੍ਹੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਲਈ ਸਕੂਲਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਸ ਮੌਕੇ ਯੂਨੀਵਰਸਲ ਸਕੂਲ ਦੇ ਪ੍ਰਬੰਧਕ ਸੁਖਚੈਨ ਸਿੰਘ ਸਿੱਧੂ, ਪ੍ਰਿਸੀਪਲ ਸ੍ਰੀਮਤੀ ਮਨਜੀਤ ਕੌਰ ਸਿੱਧੂ ਤੇ ਕੋਚ ਹਰਦੀਪ ਸਿੰਘ ਗੋਂਦਾਰਾ ਨੇ ਲੜਕੀ ਦਾ ਮਾਨ-ਸਨਮਾਨ ਕੀਤਾ ਹੈ। ਇਸ ਮੌਕੇ ਅੱਵਲ ਆਈਆਂ ਲੜਕੀਆਂ ਜਸਦੀਪ ਕੌਰ ਤੇ ਰਮਨਪ੍ਰੀਤ ਕੌਰ ਨੇ ਉਕਤ ਪ੍ਰਾਪਤੀ ਦਾ ਸਿਹਰਾ ਆਪਣੇ ਅਧਿਆਪਕਾਂ ਤੇ ਮਾਪਿਆਂ ਨੂੰ ਦਿੰਦੇ ਹੋਏ ਆਈ.ਏ.ਐਸ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਆਖੀ ਹੈ।ਖਾਲਸਾ ਸਕੂਲ ਦੀ ਪ੍ਰਿੰਸੀਪਲ ਮੈਡਮ ਬੀਰ ਕੌਰ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਕਤ ਬੱਚਿਆਂ ਨੂੰ ਸੋਮਵਾਰ ਨੂੰ ਸਕੂਲ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਦੂਜੇ ਪਾਸੇ ਸ਼ਹਿਰ ਦੀ ਸਾਂਝੀ ਸੰਘਰਸ਼ ਕਮੇਟੀ ਦੇ ਆਗੁ ਮਾਸਟਰ ਜਸਪਾਲ ਸਿੰਘ ਗਿੱਲ ਨੇ ਵੀ ਕਿਹਾ ਕਿ ਉਹ ਵੀ ਸ਼ਹਿਰ ਦਾ ਮਾਣ ਵਧਾਉਣ ਵਾਲੀਆਂ ਉਕਤ ਵਿਦਿਆਰਥਣਾਂ ਦਾ ਕਮੇਟੀ ਵੱਲੋਂ ਵਿਸ਼ੇਸ਼ ਸਨਾਮਨ ਕਰਨਗੇ।

Share Button

Leave a Reply

Your email address will not be published. Required fields are marked *