Thu. May 23rd, 2019

ਯੂਨੀਵਰਸਲ ਪਬਲਿਕ ਸਕੂਲ ਦੇ ਸੱਤ ਵਿਦਿਆਰਥੀਆਂ ਸਮੇਤ ਸਰਕਾਰੀ ਹਾਈ ਸਕੂਲ ਗਿਆਨਾ ਦੇ ਇੱਕ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ

ਯੂਨੀਵਰਸਲ ਪਬਲਿਕ ਸਕੂਲ ਦੇ ਸੱਤ ਵਿਦਿਆਰਥੀਆਂ ਸਮੇਤ ਸਰਕਾਰੀ ਹਾਈ ਸਕੂਲ ਗਿਆਨਾ ਦੇ ਇੱਕ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ
ਬਠਿੰਡਾ ਜਿਲ੍ਹੇ ਵਿੱਚੋਂ ਪਹਿਲੀਆਂ ਤਿੰਨੇ ਪੁਜੀਸ਼ਨਾਂ ਮੱਲ ਕੇ ਮੋਹਰੀ ਰਿਹਾ ਤਲਵੰਡੀ ਸਾਬੋ ਦਾ ਯੂਨੀਵਰਸਲ ਪਬਲਿਕ ਸਕੂਲ

25-21
ਤਲਵੰਡੀ ਸਾਬੋ, 24 ਮਈ (ਗੁਰਜੰਟ ਸਿੰਘ ਨਥੇਹਾ)-ਉਪ ਮੰਡਲ ਤਲਵੰਡੀ ਸਾਬੋ ਦੇ ਯੂਨੀਵਰਸਲ ਸੀਨੀ: ਸੈਕੰਡਰੀ ਸਕੂਲ ਤੇ ਗਿਆਨਾ ਦੇ ਸਰਕਾਰੀ ਹਾਈ ਸਕੂਲ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਵਿੱਚ ਅੱਠ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਯੂਨੀਵਰਸਲ ਸਕੂਲ ਤਲਵੰਡੀ ਸਾਬੋ ਦੇ ਰੱਤੀ ਪ੍ਰਿਅੰਕਾ ਨੇ ਪੂਰੇ ਪੰਜਾਬ ਵਿੱਚੋਂ 639 (11 ਰੈਂਕ), ਜਸ਼ਨੂਰਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਰੀਡਰ 636 (14 ਰੈਂਕ), ਅਨਮੋਲਪ੍ਰੀਤ ਸਿੰਘ ਪੁੱਤਰ ਮਾਸਟਰ ਵੀਰ ਸਿੰਘ 634 (16 ਰੈਂਕ), ਬਲਕਾਰ ਸਿੰਘ 634 (16 ਰੈਂਕ), ਮਹਿਕਪ੍ਰੀਤ ਕੌਰ 632 (18 ਰੈਂਕ), ਮੋਨੂ 630 (20 ਰੈਂਕ), ਅਮਨਦੀਪ ਕੌਰ 625 (25 ਰੈਂਕ) ਅਤੇ ਸਰਕਾਰੀ ਹਾਈ ਸਕੂਲ ਗਿਆਨਾ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ 627 (23 ਰੈਂਕ) ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਲਈ ਸਕੂਲਾਂ ਵਿੱਚ ਖੁਸੀ ਦਾ ਮਾਹੌਲ ਹੈ। ਯੂਨੀਵਰਸਲ ਸਕੂਲ ਦੀ ਵੱਡੀ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕਰਦਿਆਂ ਸਕੂਲ ਦੇ ਪ੍ਰਬੰਧਕ ਸੁਖਚੈਨ ਸਿੰਘ ਸਿੱਧੂ ਤੇ ਪ੍ਰਿਸੀਪਲ ਮਨਜੀਤ ਕੌਰ ਸਿੱਧੂ ਨੇ ਆਖਿਆ ਕਿ ਮੈਰਿਟ ਸੂਚੀ ਵਿੱਚ ਆਉਣ ਵਾਲਿਆਂ ਵਿਦਿਆਰਥੀਆਂ ਸਕੂਲ ਦੀ ਪਨੀਰੀ ਹੀ ਹਨ ਤੇ ਬੜੀ ਉਡੀਕ ਤੋਂ ਬਾਅਦ ਹੀ ਸਕੂਲ ਦੇ ਨਤੀਜੇ ਆੳਣ ਲੱਗੇ ਹਨ ਅਤੇ ਸਕੂਲ ਸਟਾਫ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਸਾਰੇ ਮੈਰਿਟ ਸੂਚੀ ਵਾਲੇ ਵਿਦਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਬੜੇ ਮਾਣ ਨਾਲ ਦੱਸਿਆ ਕਿ ਜ਼ਿਲ੍ਹੇ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚ ਯੂਨੀਵਰਸਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ ਹਨ।
ਇਸ ਮੌਕੇ ਗਿਆਨਾਂ ਦੇ ਸਰਕਾਰੀ ਹਾਈ ਸਕੂਲ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਮੈਰਿਟ ਸੂਚੀ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਤੇ ਮਾਣ ਹੈ ਜਿਸ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਜਿਸਦਾ ਸਿਹਰਾ ਸਮੂਹ ਸਟਾਫ ਸਿਰ ਜਾਦਾ ਹੈ। ਮੈਰਿਟ ਸੂਚੀ ਵਾਲੇ ਵਿਦਿਆਰਥੀ ਅਨਮੋਲਪ੍ਰੀਤ ਸਿੰਘ ਨੇ ਐਗਰੀਕਲਚਰਲ ਖੇਤਰ ਵਿੱਚ ਵੱਡਾ ਅਫਸਰ ਬਣ ਕੇ ਸਮਾਜ ਦੀ ਸੇਵਾ ਕਰਨ ਦੀ ਇੱਛਾ ਜਾਹਿਰ ਕੀਤੀ ਹੈ।

Leave a Reply

Your email address will not be published. Required fields are marked *

%d bloggers like this: