ਯੂਨੀਵਰਸਲ ਕੌਚਿੰਗ ਸੈਂਟਰ ਵੱਲੋਂ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆ ਦਾ ਸਨਮਾਨ

ss1

ਯੂਨੀਵਰਸਲ ਕੌਚਿੰਗ ਸੈਂਟਰ ਵੱਲੋਂ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆ ਦਾ ਸਨਮਾਨ

1625 (2)
ਬਨੂੜ, 15 ਮਈ (ਰਣਜੀਤ ਸਿੰਘ ਰਾਣਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆ ਵਿਚ ਬਨੂੜ ਦੇ ਯੂਨੀਵਰਸਲ ਕੋਚਿੰਗ ਸੈਟਰ ਦੇ ਵਿਦਿਆਰਥੀਆ ਦੀ ਵਧੀਆ ਕਾਰਗੁਜਾਰੀ ਕਾਰਨ ਪ੍ਰਬੰਧਕਾਂ ਨੇ ਵਿਸ਼ੇਸ ਤੋਰ ਤੇ ਵਿਦਿਆਰਥੀਆ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੋਚਿੰਗ ਸੈਂਟਰ ਦੇ ਇੰਚਾਰਜ ਸੰਜੀਵ ਵਰਮਾ ਨੇ ਦੱਸਿਆ ਕਿ ਉਨਾਂ ਕੋਲ ਪੜਦੇ ਕੁਲਦੀਪ ਸਿੰਘ ਪੁੱਤਰ ਮਾਨ ਸਿੰਘ ਵਾਸੀ ਖਾਸਪੁਰ ਨੇ 450 ਵਿਚੋਂ 404 ਅੰਕ, ਗੁਰਜੰਟ ਸਿੰਘ ਪੁੱਤਰ ਰਾਮ ਸਿੰਘ ਵਾਸੀ ਰਾਮਪੁਰ ਖੁਰਦ ਨੇ 450 ਵਿਚੋਂ 374 ਤੇ ਅਮਨਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਬੂਟਾ ਸਿੰਘ ਵਾਲਾ ਨੇ 450 ਵਿਚੋਂ 363 ਅੰਕ ਪ੍ਰਾਪਤ ਕੀਤੇ ਹਨ।
ਕੋਚਿੰਗ ਸੈਟਰ ਵਿਚ ਕਰਵਾਏ ਗਏ ਸਾਦੇ ਜਿਹੇ ਪ੍ਰੋਗਰਾਮ ਦੋਰਾਨ ਵਿਦਿਆਰਥੀਆ ਨੂੰ ਕੌਸਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਿਰਮਜੀਤ ਸਿੰਘ ਨਿੰਮਾ ਨੇ ਵਧੀਆ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਵਧਾਈਆ ਦਿੱਤੀਆ ਅਤੇ ਕੋਚਿੰਗ ਸੈਂਟਰ ਨੂੰ ਚਲਾਉਣ ਵਾਲੇ ਸੰਜੀਵ ਵਰਮਾ ਦੀ ਸਲਾਘਾ ਕੀਤੀ। ਜਿਨਾਂ ਦੀ ਮਿਹਨਤ ਸਦਕਾ ਵਿਦਿਆਰਥੀਆ ਨੇ ਵਧੀਆ ਮੁਕਾਮ ਹਾਸਲ ਕੀਤਾ।

Share Button

Leave a Reply

Your email address will not be published. Required fields are marked *