ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਕਾਂਗਰਸੀ ਨੇਤਾ ਟਿੱਕਾ ਨੂੰ ਦੇਵੇਗੀ ਵਿਸ਼ੇਸ਼ ਸਨਮਾਨ

ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਕਾਂਗਰਸੀ ਨੇਤਾ ਟਿੱਕਾ ਨੂੰ ਦੇਵੇਗੀ ਵਿਸ਼ੇਸ਼ ਸਨਮਾਨ

ਲੁਧਿਆਣਾ, (ਪ੍ਰੀਤੀ ਸ਼ਰਮਾ) ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਆ ਰਹੀ ਸੰਸਥਾ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਵੱਲੋਂ 23 ਜੂਨ ਨੂੰ ਡਾਇਮੰਡ ਕੈਲੇਫੋਰਨਿਆ ਅਮਰੀਕਾ ਵਿਖੇ ਆਯੋਜਿਤ ਕੀਤੇ ਜਾ ਰਹੇ ਆਪਣੇ ਸਾਲਾਨਾ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਲ ਹੋਣ ਲਈ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੂੰ ਸੱਦਾ ਦਿੱਤਾ ਹੈ । ਇੱਥੇ ਇਹ ਦੱਸ ਦਈਏ ਕਿ ਟਿੱਕਾ ਇਸ ਤਰਾਂ ਦੇ ਪਹਿਲਾਂ ਕਾਂਗਰਸੀ ਸਿੱਖ ਨੇਤਾ ਹਨ ਜਿਹਨਾਂ ਨੂੰ ਅਮਰੀਕਾ ਦੀ ਵਿਸ਼ੇਸ਼ ਧਾਰਮਿਕ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਢੀਂਡਸਾ ਨੇ ਵਿਸ਼ੇਸ਼ ਤੌਰ ਤੇ ਨਿਮਤਰਨ ਦਿੱਤਾ ਹੈ । ਢੀਂਡਸਾ ਨੇ ਦੱਸਿਆ ਕਿ ਸ਼੍ਰੀ ਅਰਮਜੀਤ ਸਿੰਘ ਟਿੱਕਾ ਨੂੰ ਇਸ ਸਮਾਰੋਹ ਵਿੱਚ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ । ਸ਼੍ਰੀ ਟਿੱਕਾ ਨੇ ਦੱਸਿਆ ਕਿ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦੀ ਉਹ ਸੰਸਥਾ ਨੇ ਜੋ ਪਿਛਲੇ 20 ਸਾਲਾਂ ਤੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਤਸ਼ਾਹੀ ਪਹਿਲੀ ਦੇ ਦਰਸ਼ਨਾਂ ਲਈ ਪਾਕਿਸਤਾਨ ਅਤੇ ਭਾਰਤ ਸਰਕਾਰ ਦੇ ਪੀਸ ਕੋਰੀਡੋਰ ਸਥਾਪਿਤ ਕਰਨ ਦੀ ਮੰਗ ਕਰਦੀ ਆ ਰਹੀ ਹੈ । ਟਿੱਕਾ ਨੇ ਦੱਸਿਆ ਕਿ ਇਹ ਸੰਸਥਾ ਹਰ ਸਾਲ ਹੀ 2000 ਅੱਖਾਂ ਦੇ ਫਰੀ ਆਪਰੇਸ਼ਨ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿਚ ਕਰਵਾਉਣ ਦਾ ਮਾਣ ਵੀ ਪ੍ਰਾਪਤ ਕਰ ਰਹੀ ਹੈ ।

Share Button

Leave a Reply

Your email address will not be published. Required fields are marked *

%d bloggers like this: