ਯੂਨਾਇਟਡ ਸਪੋਰਟਸ ਕੱਲਬ 12ਵੀਂ ਸਿੱਖ ਸਪੋਰਟਸ ਕਬੱਡੀ ਲਈ ਦੇਵੇਗਾ ਪਹਿਲਾ 3100 ਡਾਲਰ ਦਾ ਨਗਦ ਇਨਾਮ — ਗਾਖਲ

ਯੂਨਾਇਟਡ ਸਪੋਰਟਸ ਕੱਲਬ 12ਵੀਂ ਸਿੱਖ ਸਪੋਰਟਸ ਕਬੱਡੀ ਲਈ ਦੇਵੇਗਾ ਪਹਿਲਾ 3100 ਡਾਲਰ ਦਾ ਨਗਦ ਇਨਾਮ — ਗਾਖਲ

ਯੂਨੀਅਨ ਸਿਟੀ, (ਕੈਲੀਫੋਰਨੀਆ) 29 ਜੂਨ (ਰਾਜ ਗੋਗਨਾ): ਸਿੱਖ ਸਪੋਰਟਸ ਐਸੋਸੀਏਸ਼ਨ ਵਲੋਂ 21-22 ਜੁਲਾਈ ਨੂੰ ਕਰਵਾਈ ਜਾ ਰਹੀ ਸਿੱਖ ਸਪੋਰਟਸ ਚ ਅੰਡਰ-25 ਕਬੱਡੀ ਟੀਮ ਨੂੰ 3100/- ਡਾਲਰ ਦਾ ਪਹਿਲਾ ਇਨਾਮ ਯੂਨਾਇਟਡ ਸਪੋਰਟਸ ਕਲੱਬ ਵਲੋਂ ਦਿੱਤਾ ਜਾਵੇਗਾ।ਕਲੱਬ ਦੇ ਚੇਅਰਮੈਨ ਸ ਮੱਖਣ ਸਿੰਘ ਬੈਂਸ ਤੇ ਉੱਪ ਚੇਅਰਮੈਨ ਇਕਬਾਲ ਸਿੰਘ ਗਾਖਲ ਨੇ ਦੱਸਿਆ ਕਿ ਪੰਦਰਾਂ ਸੌ ਦੇ ਕਰੀਬ ਬੱਚੇ ਇਨ੍ਹਾਂ ਖੇਡਾਂ ਦਾ ਦਾ ਹਿੱਸਾ ਬਣਦੇ ਹਨ ਅਤੇ ਅਮਰੀਕਾ ਚ ਸਾਰੇ ਹੀ ਭਾਈਚਾਰੇ ਲਈ ਇਹ ਇੱਕ ਸਾਂਝਾਂ ਖੇਡ ਮੰਚ ਹੈ। ਉਹਨਾਂ ਦੱਸਿਆਂ ਕਿ ਦੂਜਾ ਇਨਾਮ ਰਿਐਲਟਰ ਜੱਸੀ ਗਿੱਲ ਵਲੋਂ 2100/- ਡਾਲਰ ਦਾ ਹੋਵੇਗਾ।ਅਤੇ ਸਿੱਖ ਸਪੋਰਟਸ ਚ ਕਬੱਡੀ ਦੇ ਇੰਚਾਰਜ ਸ ਕੁਲਵੰਤ ਸਿੰਘ ਨਿੱਝਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਸਪੋਰਟਸ ਐਸੋਸੀਏਸ਼ਨ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦਾ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।
ਅਤੇ ਯੂਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆਂ ਦੇ ਸ੍ਰਪਰਸਤ ਸ ਅਮੋਲਕ ਸਿੰਘ ਗਾਖਲ ਨੇ ਇਨ੍ਹਾਂ 12ਵੀਆਂ ਸਿੱਖ ਸਪੋਰਟਸ ਚ ਸਮੂੰਹ ਭਾਈਚਾਰੇ ਨੂੰ ਹੁੰਮ-ਹੁਮਾ ਕੇ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: