ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jul 9th, 2020

ਯੂਥ ਸਰਵਸਿਜ਼ ਪੰਜਾਬ ਵੱਲੋ ਲਗਾਏ ਜਾਂਦੇ ਯੂਥ ਲੀਡਰਸ਼ਿਪ ਟਰੇਨਿੰਗ ਕੈਂਪਾਂ ਦੀ ਮਹੱਤਤਾ

ਯੂਥ ਸਰਵਸਿਜ਼ ਪੰਜਾਬ ਵੱਲੋ ਲਗਾਏ ਜਾਂਦੇ ਯੂਥ ਲੀਡਰਸ਼ਿਪ ਟਰੇਨਿੰਗ ਕੈਂਪਾਂ ਦੀ ਮਹੱਤਤਾ

ਕਿਸੇ ਵੀ ਦੇਸ਼ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਵਿੱਚ ਉਸ ਦੇਸ਼ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਹਰ ਦੇਸ਼ ਜਾਂ ਸੂਬੇ ਦੀ ਸਰਕਾਰ ਆਪਣੇ ਨੌਜਵਾਨਾਂ ਦੀ ਭਲਾਈ ਅਤੇ ਉਹਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਵੱਖ ਵੱਖ ਤਰ੍ਹਾਂ ਦੀਆ ਸਕੀਮਾਂ ਚਲਾਉਂਦੀ ਹੈ ਤਾਂ ਜੋ ਉਹਨਾਂ ਨੂੰ ਇੱਕ ਸੂਝਵਾਨ ਅਤੇ ਜਿੰਮੇਵਾਰ ਨਾਗਰਿਕ ਦੇ ਤੌਰ ਤੇ ਤਿਆਰ ਕੀਤਾ ਜਾ ਸਕੇ। ਸਮਾਜ ਦੇ ਵਿੱਚ ਬਹੁਤ ਸਾਰੀਆਂ ਦੇਸ਼ ਵਿਰੋਧੀ ਤਾਕਤਾਂ ਕੰਮ ਕਰਦੀਆਂ ਹਨ ਜੋ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਦੇਸ਼ ਦੇ ਖਿਲਾਫ ਵਰਤਣ ਦੀਆਂ ਸਾਜਿਸ਼ਾਂ ਕਰਦੀਆਂ ਰਹਿੰਦੀਆ ਹਨ। ਜੇਕਰ ਕੋਈ ਵੀ ਸਰਕਾਰ ਆਪਣੇ ਦੇਸ਼ ਦੀ ਨੌਜਵਾਨੀ ਸਾਂਭ ਲਵੇ ਤਾਂ ਉਸ ਨੂੰ ਤਰੱਕੀ ਕਰਨ ਤੋਂ ਕੋਈ ਨਹੀ ਰੋਕ ਸਕਦਾ । ਭਾਵਂੇ ਸਾਨੂੰ ਇਸ ਦਿਸ਼ਾ ਵਿੱਚ ਹੋਰ ਠੋਸ ਕਦਮ ਉਠਾਉਣ ਦੀ ਜਰੂਰਤ ਹੈ ਪਰ ਪੰਜਾਬ ਸਰਕਾਰ ਆਪਣੇ ਸੂਬੇ ਦੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਆਪਣੇ ਵਿਭਾਗ ਯੂਥ ਸਰਵਿਸਜ਼, ਪੰਜਾਬ ਰਾਹੀਂ ਅਜਿਹੀਆਂ ਬਹੁਤ ਸਾਰੀ ਸਕੀਮਾਂ ਚਲਾ ਰਹੀ ਹੈ ਜਿਹਨਾਂ ਰਾਂਹੀ ਕਿ ਨੌਜਵਾਨਾ ਨੂੰ ਇੱਕ ਸਹੀ ਦਿਸ਼ਾ ਅਤੇ ਸੇਧ ਦਿੱਤੀ ਜਾ ਸਕੇ।ਇਸ ਮਹਿਕਮੇ ਦੇ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਜੀ ,ਐਡੀਸ਼ਨਲ ਚੀਫ ਸੈਕਰੇਟਰੀ ਸ਼੍ਰੀ ਸੰਜੇ ਕੁਮਾਰ ਜੀ (ਆਈ.ਏ.ਐੱਸ.) ਅਤੇ ਡਾਇਰੈਕਟਰ ਸ਼੍ਰੀ ਸੰਜੇ ਪੋਪਲੀ ਜੀ (ਆਈ. ਏ. ਐੱਸ.) ਦੀ ਰਹਿਨਮਾਈ ਹੇਠ ਡਿਪਟੀ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ ਅਤੇ ਸਹਾਇਕ ਡਾਇਰੈਕਟਰ ਮੁੱਖ ਦਫਤਰ ਚੰਡੀਗੜ ਸ੍ਰ. ਚਰਨਜੀਤ ਸਿੰਘ ਪੰਜਾਬ ਸਾਰਿਆਂ ਜਿਲਿਆਂ ਦੇ ਅਸਿਸਟੈਟ ਡਾਇਰੈਕਟਰਾਂ ਨਾਲ ਰਾਬਤਾ ਕਾਇਮ ਰੱਖਕੇ ਵਿਭਾਗ ਦੇ ਸਾਰੇ ਪ੍ਰੋਗਰਾਮਾਂ ਨੂੰ ਸਕਾਰਾਤਮਕ ਤਰੀਕੇ ਨਾਲ ਲਾਗੂ ਕਰਵਾਉਂਦੇ ਹਨ।

ਇਸ ਵਿਭਾਗ ਦਾ ਮੁੱਖ ੳਦੇਸ਼ ਵਿਦਿਆਰਥੀ ਵਿੱਚਲੀ ਸ਼ਕਤੀ ਨੂੰ ਰਚਨਾਤਮਕ ਕੰਮਾਂ ਪ੍ਰਤੀ ਦਿਸ਼ਾ ਦੇਣਾ ਹੈੇ ।ਇਸ ਸਮੇਂ ਪੰਜਾਬ ਦੀ ਨੌਜਵਾਨੀ ਨਸ਼ੇ ਦੇ ਚੰਗਲ ਵਿੱਚ ਫਸੀ ਪਈ ਹੈ ਅਤੇ ਅਸੀ ਨਿੱਤ ਨਵੇਂ ਦਿਨ ਨਸ਼ੇ ਦੇ ਕਾਰਨ ਮਰਨ ਵਾਲੇ ਨੌਜਵਾਨਾਂ ਦੀਆਂ ਖਬਰਾਂ ਸੁਣਦੇ ਹਾਂ।ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦੀ ਜਗ੍ਹਾ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਹੋਣਾ ਇਸ ਸਮੇਂ ਚਿੰਤਾ ਦਾ ਵਿਸ਼ਾ ਹੈ ਸ਼ੋਸ਼ਲ ਮੀਡੀਆ ਦੀ ਵਧ ਰਹੀ ਦੁਰਵਰਤੋ ਕਾਰਨ ਨੌਜਵਾਨ ਆਪਣੀ ਹਕੀਕਤ ਤੋਂ ਅਣਜਾਣ ਹੋਕੇ ਸੁਪਨਿਆਂ ਦੇ ਸੰਸਾਰ ਵਿੱਚ ਜਿਊਣ ਲੱਗੇ ਹਨ । ਲੱਚਰ ਗਾਇਕੀ ਦੇ ਪ੍ਰਭਾਵ ਹੇਠ ਆਕੇ ਉਹਨਾ ਦੇ ਚਰਿੱਤਰ ਅਤੇ ਆਚਰਣ ਦਾ ਪੱਧਰ ਗਿਰਦਾ ਜਾ ਰਿਹਾ ਹੈ ਇਸ ਸਮੇਂ ਸੱਚਮੁੱਚ ਹੀ ਇਸ ਅਦਾਰੇ ਦੁਆਰਾ ਚਲਾਏ ਜਾ ਰਹੇ ਪ੍ਰੋਗਰਾਮ ਨੌਜਵਾਨਾਂ ਨੂੰ ਇੱਕ ਸਹੀ ਦਿਸ਼ਾ ਵੱਲ ਲੈਕੇ ਜਾ ਰਹੇ ਹਨ।
ਯੁਵਕ ਸੇਵਾਵਾਂ, ਪੰਜਾਬ ਵੱਲੋ ਨੌਜਵਾਨਾ ਦੇ ਬਿਹਤਰ ਭਵਿੱਖ ਲਈ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਪਾਂ ਵਿੱਚ ਕਿ ਨੌਂਵੀ ਅਤੇ ਦਸਵੀ ਜਮਾਤ ਦੇ ਵਿਦਿਆਰਥੀ, ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ, ਕਾਲਜਾਂ ਦੇ ਵਿਦਿਆਰਥੀ ਅਤੇ ਪਿੰਡਾ ਦੇ ਕਲੱਬਾਂ ਦੇ ਮੈਂਬਰ ਆਪਣੇ ਜਿਲ਼ਾ ਪੱਧਰ ਦੇ ਅਸਿਸਟੈਂਟ ਡਾਇਰੈਕਟਰ ਦੇ ਰਾਂਹੀ ਭਾਗ ਲੈ ਸਕਦੇ ਹਨ।ਇਹ ਕੈਂਪ ਦਸ ਦਿਨਾਂ ਲਈ ਲਗਦਾ ਹੈ।ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਮਾਹਿਰ ਅਧਿਆਪਕਾਂ ਨੂੰ ਬਤੌਰ ਟ੍ਰੇਨਿੰਗ ਅਫਸਰ ਨਿਯੁਕਤ ਕਰਨ ਉਪਰੰਤ ਜਿੰਮੇਵਾਰੀਆ ਦਿੱਤੀਆ ਜਾਂਦੀਆ ਹਨ। ਇਹਨਾਂ ਲੀਡਰਸ਼ਿੱਪ ਟਰੇਨਿੰਗ ਕੈਂਪਾ ਦੇ ਵਿੱਚ ਵਿਦਿਆਰਥੀਆਂ ਵਿੱਚ ਇੱਕ ਆਦਰਸ਼ ਨਾਗਰਿਕ ਦੇ ਗੁਣ ਪੈਦਾ ਕਰਨ ਦੇ ਲਈ ਉਹਨਾਂ ਨੂੰ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆ ਤੋ ਦੂਰ ਰਹਿਣ ਲਈ ਲੈਕਚਰ ਦਿੱਤੇ ਜਾਦੇ ਹਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਹਨ।ਉਹ ਵਿਦਿਆਰਥੀ ਜੋ ਕਦੇ ਆਪਣੇ ਘਰਾਂ ਤੋ ਦੂਰ ਨਹੀ ਗਏ ਹੁੰਦੇ ਅਤੇ ਹਰ ਕੰਮ ਲਈ ਆਪਣੇ ਮਾਂ- ਬਾਪ ਤੇ ਨਿਰਭਰ ਰਹਿੰਦੇ ਹਨ, ਉਹ ਆਪਣੇ ਘਰਾਂ ਤੋ ਦੂਰ ਮਨਾਲੀ ਜਿਲ੍ਹੇ ਦੇ ਨਗਰ ਪਿੰਡ ਵਿੱਚ ਟੈਂਟਾਂ ਵਿਚ ਰਹਿੰਦੇ ਹਨ ਜਿਸ ਵਿੱਚ ਉਹਨਾਂ ਨੂੰ ਹੋਰ ਵਿਦਿਆਰਥੀਆਂ ਨਾਲ ਰਹਿਣਾ ਪੈਦਾ ਹੈ । ਇੱਕ ਤਿਆਰ ਕੀਤੇ ਹੋਏ ਟਾਈਮ ਟੇਬਲ ਦੇ ਅਨੁਸਾਰ ਵਿਦਿਆਰਥੀ ਸਵੇਰੇ ਉੱਠਦੇ ਹਨ ਅਤੇ ਸਵੇਰ ਦੀ ਸਭਾ ਅਤੇ ਪੀ.ਟੀ ਦੇ ਨਾਲ ਉਹਨਾਂ ਦੇ ਦਿਨ ਦੀ ਸ਼ੁਰੂਆਤ ਹੁੁੰਦੀ ਹੈ। ਸਵੇਰ ਦੇ ਬਰੇਕਫਾਸਟ ਜਿਸ ਵਿੱਚ ਦਿਨਾਂ ਦੇ ਮੁਤਾਬਕ ਪੋਸ਼ਟਿਕ ਭੋਜਨ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਤੋਂ ਬਾਅਦ ਦਿਨ ਵਿੱਚ ਉਹਨਾਂ ਲਈ ਅਕਾਦਮਿਕ ਸੈਸ਼ਨ ਲਗਾਏ ਜਾਂਦੇ ਹਨ ਜਿਸ ਵਿੱਚ ਬਹੁਤ ਸਾਰੇ ਸਮਾਜਿਕ ਵਿਸ਼ਿਆਂ ਨੂੰ ਛੁਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇ ਕਿ ਨਸ਼ੇ, ਅਨੁਸ਼ਾਸ਼ਨਹੀਣਤਾ, ਲੱਚਰ ਗਾਇਕੀ ਦਾ ਨੌਜਵਾਨਾ ਤੇ ਪ੍ਰਭਾਵ, ਔਰਤ ਦੀ ਸਮਾਜ ਵਿੱਚ ਬਰਾਬਰਤਾ, ਅਤੇ ਦੇਸ਼ ਦੇ ਚਲੰਤ ਮਾਮਲੇ, ਸਹਿਣਸ਼ੀਲਤਾ ਆਦਿ ਜਿਹੇ ਵਿਸ਼ੇ।ਸ਼ਾਮ ਨੂੰ ਖੇਡਾਂ ਦਾ ਸ਼ੈਸ਼ਨ ਹੁੰਦਾ ਹੈ ਜਿਸ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਅਨੁਸਾਰ ਖੇਡਾ ਕਰਵਾਈਆਂ ਜਾਂਦੀਆ ਹਨ। ਜਿਲਾ ਵਾਈਜ਼ ਮੁਕਾਬਲੇ ਹੋਣ ਕਾਰਨ ਵਿਦਿਆਰਥੀਆ ਦਾ ਜੋਸ਼ ਦੇਖਣ ਵਾਲਾ ਹੂੰਦਾ ਹੈ।

ਸ਼ਾਮ ਨੂੰ ਹਰ ਰੋਜ਼ ਸ਼ਾਮ ਦੇ ਖਾਣੇ ਤੋਂ ਬਾਅਦ ਕਲਚਰ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੀ ਆਪਣੀ ਪ੍ਰਤਿਭਾ ਦਾ ਪ੍ਰਗਾਟਾਵਾ ਕਰਦੇ ਹਨ।ਇਹਨਾਂ ਕੈਪਾ ਦੇ ਵਿੱਚ ਵਿਦਿਆਰਥੀਆਂ ਵਿੱਚ ਸਟੇਜ ਤੇ ਬੌਲਣ ਦਾ ਹੁਨਰ ਪੈਦਾ ਕੀਤਾ ਜਾਂਦਾ ਹੈ ਜੋ ਵਿਦਿਆਰਥੀ ਕਦੇ ਪਹਲਿਾਂ ਸਟੁਜ ਤੇ ਨਹੀਂ ਬੋਲੇ ਹੁੰਦੇ ਇਹਨਾਂ ਕੈਪਾਂ ਵਿਚਲੇ 10 ਦਿਨਾਂ ਵਿੱਚ ਉਹਨਾਂ ਦੇ ਬੋਲਣ ਦੇ ਹੁਨਰ ਵਿੱਚ ਬਹੁਤ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲਦੀ ਹੈ ਪਹਿਲੇ ਦਿਨ ਤੋਂ ਲੈਕੇ ਦਸਵੇ ਦਿਨ ਦੇ ਵਿੱਚ ਵਿਦਿਆਰਥੀਆ ਦੇ ਸਟੇਜ ਨੂੰ ਸਾਂਭਣ, ਸਟੇਜ਼ ਤੇ ਆਕੇ ਗੱਲ ਕਰਨ ਦੇ ਬਾਰੇ ਵਿੱਚ ਅਧਿਆਪਕਾਂ ਦੁਆਰਾ ਦੱਸਿਆ ਜਾਂਦਾ ਹੈ ਜਿਸਦੀ ਕਿ ਤਿਆਰੀ ਉਹ ਸਾਰਾ ਦਿਨ ਕੈਂਪ ਵਿੱਚ ਰਹਿਕੇ ਕਰਦੇ ਹਨ।ਪਹਿਲੇ ਦਿਨ ਉਹਨਾਂ ਦੁਆਰਾ ਸਟੇਜ ਦੇ ਉੱਪਰ ਕਿਸੇ ਪ੍ਰਕਾਰ ਦੇ ਵੀ ਗੀਤ ਗਾਏ ਜਾਂਦੇ ਹਨ ਪਰ ਕੈਂਪ ਦੇ ਦਿਨ ਬੀਤਦੇ ਬੀਤਦੇ ਉਹ ਸਮਝਣ ਲਗਦੇ ਹਨ ਕਿ ਇਹ ਗੀਤ ਸਟੇਜ ਤੇ ਗਾਉਣ ਵਾਲੇ ਹਨ ਜਾਂ ਨਹੀਂ, ਇਸ ਤੋ ਇਲਾਵਾ ਸਟੇਜ ਤੇ ਬੋਲਣ ਵਾਲੀ ਹੋਰ ਸਮੱਗਰੀ ਦੇ ਪ੍ਰਤੀ ਵੀ ਜਾਗਰੂਕ ਹੁੰਦੇ ਹਨ। ਲੀਡਰਸ਼ਿਪ ਟ੍ਰੇਨਿੰਗ ਕੈਂਪਾ ਦੀਆਂ ਇਹਨਾਂ ਸਟੇਜਾਂ ਉੱਪਰ ਅੱਜ ਪੰਜਾਬ ਭਰ ਦੇ ਬਹਤ ਸਾਰੇ ਮਸ਼ਹੂਰ ਕਲਾਕਾਰ ਸਿੱਖਕੇ ਗਏ ਹਨ ਜੇਕਰ ਦੂਸਰੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਦੀਆਂ ਇਹਨਾਂ ਸਟੇਜਾ ਨੇ ਅਜੋਕੇ ਸਮੇਂ ਦੇ ਬਹੁਤ ਸਾਰੇ ਕਲਾਲਾਰ ਪੈਦਾ ਕੀਤੇ ਹਨ।ਹਿਮਾਚਲ ਦੇ ਕਲਚਰ ਨਾਲ ਜੋੜਨ ਲਈ ਇੱਕ ਦਿਨ ਹੈਰੀਟੇਜ ਵਾਕ ਕੀਤੀ ਜਾਂਦੀ ਹੈ ਜਿਸ ਵਿੱਚ ਰਸ਼ੀਆ ਦੇ ਮਹਾਨ ਪੇਂਟਰ ਨਿਕੋਲਸ ਰੋਰਿਕ ਜੋ ਕਿ ਨਗਰ ਵਿਖੇ ਆਕੇ ਵਸ ਗਏ ਸਨ, ਦੁਆਰਾ ਕੁਦਰਤੀ ਰੰਗਾਂ ਦੁਆਰਾ ਕੀਤੀਆ ਗਈਆਂ ਪੇਟਿੰਗਾਂ ਦੀ ਆਰਟ ਗੈਲਰੀ, ਨਗਰ ਦੇ ਰਾਜੇ ਦਾ ਪੈਲੇਸ ਅਤੇ ਉੱਥੋ ਦੇ ਪੁਰਾਤਨ ਮੰਦਿਰ ਅਦਿ ਦਿਖਾਏ ਜਾਂਦੇ ਹਨ । ਵਿਦਿਆਰਥੀਆਂ ਲਈ ਹਾਈ ਰੋਪ ਐਕਟਿੀਵਟਿੀਜ਼ ਕਰਵਾਈਆਂ ਜਾਂਦੀਆਂ ਹਨ ਜਿਸ ਵਿੱਚ ਟ੍ਰੇਨਿੰਗ ਪ੍ਰਾਪਤ ਟ੍ਰੇਨਰ ਸਾਰੇ ਵਿਦਿਆਰਥੀਆਂ ਨੂੰ ਰੱਸਿਆਂ ਰਾਹੀ ਚੜ੍ਹਨਾ ਅਤੇ ਰੱਸਿਆਂ ਤੇ ਤੁਰਨਾ ਆਦਿ ਗਤੀਵਿਧੀਆਂ ਕਰਵਾਉਦੇ ਹਨ ਇਸ ਸਮੇਂ ਵਿਦਿਆਰਥੀਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਇਹ ਐਕਟੀਵਿਟੀਜ਼ ਪੂਰੀ ਤਰਾਂ ਟ੍ਰੇਨਿੰਗ ਪ੍ਰਾਪਤ ਟ੍ਰੇਨਰਾਂ ਦੁਆਰਾ ਕਰਵਾਈ ਜਾਦੀ ਹੈ। ਵਿਦਿਆਰਥੀਆਂ ਦੀ ਇੱਕ ਰੋਜ਼ਾ ਟ੍ਰੇਕਿੰਗ ਕਰਵਾਈ ਜਾਂਦੀ ਹੈ ਜਿਸ ਵਿੱਚ ਪਹਾੜ ਦੀ ਚੋਟੀ ਸਟੇਲਿੰਗ ਤੇ ਲੈਕੇ ਜਾਇਆ ਜਾਂਦਾ ਹੈ ਅਤੇ ਸ਼ਾਮ ਨੂੰ ਵਾਪਸ ਆਉਣਾ ਹੁੰਦਾ ਹੈ। ਇਸ ਦੌਰਾਨ ਵਿਦਿਆਰਥੀ ਆਪਣਾ ਦੁਪਹਿਰ ਦਾ ਭੋਜਨ ਨਾਲ ਲੈਕੇ ਚਲਦੇ ਹਨ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਪਹਾੜਾਂ ਤੇ ਚੱਲਣਾ ਸਿਖਾਉਣ ਅਤੇ ਪਹਾੜੀ ਲੋਕਾਂ ਦੇ ਜੀਵਨ ਦੀਆਂ ਰੋਜ਼ਾਨਾ ਦੀਆਂ ਦੀਆਂ ਕਠਿਨਾਈਆ ਤੋ ਜਾਣੂ ਕਰਵਾਉਣਾ ਹੈ ਤੰਗ ਅਤੇ ਕਠਿਨ ਰਸਤਿਆਂ ਤੋ ਚਲਦੇ ਹੋਏ ਵਿਦਿਆਰਥੀ ਚੋਟੀ ਤੇ ਪਹੁੰਚਦੇ ਹਨ ਅਤੇ ਕੁਝ ਸਮਾਂ ਬੈਠਣ ਤੋਂ ਬਾਅਦ ਵਾਪਸ ਚਲਦੇ ਹਨ।ਇੱਕ ਦਿਨ ਵਿਦਿਆਰਥੀਆਂ ਨੂੰ ਮਨਾਲੀ ਦੀ ਵਿਜ਼ਟ ਕਰਵਾਈ ਜਾਂਦੀ ਹੈ ਜਿਸ ਵਿੱਚ ਹੜਿੰਬਾ ਮੰਦਿਰ, ਵਸ਼ਿਸ਼ਟ ਬਾਥ, ਨੇਚਰ ਪਾਰਕ ਅਤੇ ਮਨਾਲੀ ਦੀ ਮਾਰੀਕਟ ਦਿਖਾਈ ਜਾਂਦੀ ਹੈ।ਕੈਂਪ ਦੇ ਪਹਿਲੇ ਦਿਨ ਅਤੇ ਅੰਤਿਮ ਦਿਨ ਵਿੱਚ ਵਿਦਿਆਰਥੀਆਂ ਦੇ ਸੁਭਾਉੇ ਵਿੱਚ ਬਹੁਤ ਅੰਤਰ ਦੇਖਣ ਨੂੰ ਮਿਲਦਾ ਹੈ।ਜੋ ਵਿਦਿਆਰਥੀ ਪਹਿਲੀ ਵਾਰ ਘਰ ਤੋਂ ਦੂਰ ਆਏ ਹੁੰਦੇ ਹਨ ਅਤੇ ਪਹਿਲੇ ਦਿਨਾਂ ਵਿੱਚ ਦਿਲ ਨਹੀਂ ਲਗਾਉਦੇ ਅੰਤਿਮ ਦਿਨ ਕੈਂਪ ਤੋ ਜਾਣ ਲੱਗੇ ਲਗਭਗ ਸਾਰੇ ਵਿਦਿਆਰਥੀ ਆਪਣੇ ਨਾਲ ਦੇ ਸਾਥੀਆਂ ਤੋ ਅੱਖਾਂ ਵਿੱਚ ਨਮੀ ਨਾਲ ਵਿਛੜਦੇ ਹਨ । ਕਂੈਪਾਂ ਦੌਰਾਨ ਬਣੀਆਂ ਇਹ ਦੋਸਤੀਆਂ ਲੰਮਾ ਸਮਾਂ ਚਲਦੀਆਂ ਹਨ ਅਤੇ ਇੱਥੇ ਆ ਕੇ ਉਹ ਮਿਲਵਰਤਣ, ਇੱਕਠੇ ਰਹਿਣ,ਆਪਸੀ ਸਾਂਝ , ਸਹਿਯੋਗ ਅਤੇ ਅਨੁਸ਼ਾਸ਼ਨ ਵਿੱਚ ਰਹਿਣ ਜਿਹੇ ਗੁਣ ਲੈਕੇ ਜਾਂਦੇ ਹਨ।ਕਂੈਪ ਦੇ ਅੰਤਿਮ ਦਿਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਜਿਸ ਵਿਦਿਆਰਥੀ ਦੀ ਕਾਰਗੁਜ਼ਾਰੀ ਸਭ ਤੋ ਵਧੀਆ ਹੁੰਦੀ ਹੈ, ਉਸਨੂੰ ਉੱਤਮ ਵਲੰਟੀਅਰ ਐਲਾਨਿਆ ਜਾਂਦਾ ਹੈ।ਮਿਤੀ 12 ਨਵੰਬਰ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਨੂੰ ਕਂੈਪ ਦੇ ਨੌਜਵਾਨਾਂ ਵੱਲੋ ਨਗਰ ਪਿੰਡ (ਮਨਾਲੀ) ਨੂਮ ਪਲਾਸਟਿਕ ਮੁਕਤ ਕਰਕੇ ਮਨਾਇਆ ਗਿਆ ਜਿਸ ਵਿੱਚ 184 ਵਲੰਟੀਅਰਾ ਦੁਆਰਾ ਤਕਰੀਬਨ ਇੱਕ ਕੈਂਟਰ ਪਲਾਸਟਿਕ ਅਤੇ ਕੱਚ ਦੀਆਂ ਬੋਤਲਾ ਇੱਕਠੀਆਂ ਕੀਤੀਆਂ ਗਈਆਂ। ਹਿਮਾਚਲ ਦੀਆ ਅਖਬਾਰਾਂ ਵਿੱਚ ਵੀ ਪੰਜਾਬ ਦੇ ਨੌਜਵਾਨਾ ਦੇ ਇਸ ਕਾਰਜ ਦੀ ਪ੍ਰਸੰਸਾ ਕੀਤੀ ਗਈ।

ਯੁਵਕ ਸੇਵਾਵਾ, ਪੰਜਾਬ ਵੱਲੋ ਟੈਂਡਰ ਕੱਢਣ ਤੋਂ ਬਾਅਦ ਕਿਸੇ ਫਰਮ ਨਾਲ ਕੰਟਰੈਕਟ ਕਰਕੇ ਇਹ ਕੈਂਪ ਲਗਵਾਏ ਜਾਂਦੇ ਹਨ। ਉਸ ਫਰਮ ਦੀੇ ਵਿਦਿਆਰਥੀਆਂ ਦੇ ਖਾਣ-ਪੀਣ, ਰਹਿਣ ਸਹਿਣ ਅਤੇ ਇਲਾਜ਼ ਦੀ ਜਿੰਮੇਵਾਰੀ ਹੁੰਦੀ ਹੈ, ਜਿਸਦਾ ਸਾਰਾ ਖਰਚਾ ਯੁਵਕ ਸੇਵਾਵਾ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਦੀ ਵਿੱਤੀ ਹਾਲਤ ਖਰਾਬ ਹੋਣ ਦੇ ਬਾਵਜੂਦ ਇਹ ਕੈਂਪ ਲਗਾਤਾਰ ਲੱਗ ਰਹੇ ਹਨ ਅਤੇ ਵਿਦਿਅਿਾਰਥੀਆਂ ਨੂੰ ਸਹੀ ਸੇਧ ਪ੍ਰਦਾਨ ਕਰ ਰਹੇ ਹਨ।ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪਾ ਤੋ ਇਲਾਵਾ ਇਸ ਵਿਭਾਗ ਵੱਲੋ ਹੋਰ ਪ੍ਰੋਗਰਾਮ ਜਿਵੇ ਕਿ ਹਾਈਕਿੰਗ ਟ੍ਰੇਕਿੰਗ ਕੈਂਪ, ਅੰਤਰਰਾਜ਼ੀ ਦੌਰੇ, ਅਧਿਆਪਕ ਸਿਖਲਾਈ ਕੈਂਪ, ਕਲਚਰਲ ਐਕਸਚੇਂਜ ਪ੍ਰੋਗਰਾਮ ਅਤੇ ਮਾਊਨਟ੍ਰੇਨਿੰਗ ਪ੍ਰੋਗਰਾਮ ਆਦਿ ਕਰਵਾਏ ਜਾਦੇ ਹਨ,ਜਿਨ੍ਹਾਂ ਦੀ ਕਿ ਆਪਣੀ ਵਿਸ਼ੇਸ਼ ਮਹੱਤਤਾ ਹੈ।ਇਹਨਾਂ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣ ਵਾਲੇ ਵਿਵਿਆਰਥੀਆਂ ਨੂੰ ਸਟੇਟ ਯੂਥ ਅਵਾਰਡ ਅਤੇ ਨੈਸ਼ਨਲ ਯੂਥ ਅਵਾਰਡ ਜਿੱਤਣ ਵਿੱਚ ਮਦਦ ਮਿਲਦੀ ਹੈ ਕਿਉਕਿ ਹਰ ਪ੍ਰੋਗਰਾਮ ਦੇ ਭਾਗ ਲੈਣ ਵਿੱਚ ਵਿਸ਼ੇਸ਼ ਨੰਬਰ ਹੁੰਦੇ ਹਨ ਜਿਹਨਾਂ ਨੂੰ ਕਿ ਅਵਾਰਡ ਸਮੇਂ ਗਿਣਿਆ ਜਾਂਦਾ ਹੈ।ਕੈਪਾਂ ਵਿੱਚ ਬਤੌਰ ਕੈਂਪ ਕੋਆਰਡੀਨੇਟਰ ਜਿਲੇ ਦੇ ਅਸਿਸਟੈਟ ਡਾਇਰੈਕਟਰ ਜਾਂਦੇ ਹਨ ਅਤੇ ਇਹ ਮਾਣ ਵਾਲੀ ਗੱਲ ਹੈ ਕਿ ਜਿਆਦਾਾਰ ਅਸਿਸਟੈਟ ਡਾਇਰੈਕਟਰ ਖੁਦ ਨੈਸ਼ਨਲ ਯੂਥ ਅਵਾਰਡੀ ਜਾਂ ਸਟੇਟ ਯੂਥ ਅਵਾਰਡੀ ਹਨ ਜਿਵੇ ਕਿ ਸ਼੍ਰੀ ਵਿਜੈ ਭਾਸਕਰ ਜੀ ( ਅਸਿਸਟੈਟ ਡਾਇਰੈਕਟਰ ਬਰਨਾਲਾ) ਸ਼੍ਰੀ ਅਰੁਣ ਕੁਮਾਰ ਜੀ ( ਅਸਿਸਟੈਟ ਡਾਇਰੈਕਟਰ ਅੰਮ੍ਰਿਤਸਰ) ਸ੍ਰ. ਕੁਲਵਿੰਦਰ ਸਿੰਘ ਜੀ (ਅਸਿਸਟੈਂਟ ਡਾਇਰੈਕਟਰ ਬਠਿੰਡਾ) ਸ੍ਰ. ਦਵਿੰਦਰ ਸਿੰਘ ਲੋਟੇ ( ਅਸਿਸਟੈਂਟ ਡਾਇਰੈਕਟਰ ਲੁਧਿਆਣਾ) ਅਦਿ।ਕੈਂਪਾ ਦੇ ਵਿੱਚ ਖੁਦ ਇੱਕ ਰੋਲ ਮਾਡਲ ਬਣਕੇ ਨੌਜਵਾਨਾ ਨੂੰ ਇਹਨਾਂ ਅਵਾਰਡਾਂ ਨੂੰ ਜਿੱਤਣ ਲਈ ਪ੍ਰੇਰਿਤ ਕਰਦੇ ਅਤੇ ਗਾਈਡ ਹੈ। ਇਸ ਸਮੇਂ ਜਰੂਰਤ ਹੈ ਕਿ ਵਿਭਾਗ ਦੇ ਇਹਨਾਂ ਪ੍ਰੋਗਰਾਮਾਂ ਬਾਰੇ ਵਿਦਿਆਰਥੀਆਂ ਤੱਕ ਵੱਧ ਤੋ ਵੱਧ ਜਾਣਕਾਰੀ ਪਹੁੰਚਾਈ ਜਾਵੇ ਤਾਂ ਜੋ ਨੌਜਵਾਨਾ ਨੂੰ ਇੱਕ ਸਹੀ ਦਿਸ਼ਾ ਅਤੇ ਸੇਧ ਦਿੱਤੀ ਜਾ ਸਕੇ।

ਕੁਲਵੀਰ ਨਦਾਮਪੁਰ
62833-90090

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: