ਯੂਥ ਐਂਡ ਵੈਲਫੇਅਰ ਸੈਲ ਕਾਂਗਰਸ ਵਲੋਂ ਮਾਹਿਲਪੁਰ ਵਿਖੇ ਰੈਲੀ ਕੱਢੀ ਗਈ

ss1

ਯੂਥ ਐਂਡ ਵੈਲਫੇਅਰ ਸੈਲ ਕਾਂਗਰਸ ਵਲੋਂ ਮਾਹਿਲਪੁਰ ਵਿਖੇ ਰੈਲੀ ਕੱਢੀ ਗਈ

05-mhl-1ਗੜ੍ਹਸ਼ੰਕਰ 5 ਦਸੰਬਰ (ਅਸ਼ਵਨੀ ਸ਼ਰਮਾ)-ਜਿਲਾ ਪ੍ਰਧਾਨ ਯੂਥ ਐਂਡ ਵੈਲਫੇਅਰ ਸੈਲ ਕਾਂਗਰਸ ਬਲਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਾਹਿਲਪੁਰ ਵਿਖੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਰੈਲੀ ਕੱਢੀ ਗਈ। ਜਿਸ ਵਿਚ ਸਾਬਕਾ ਐਮ ਐਲ ਏ ਲਵ ਕੁਮਾਰ ਗੋਲਡੀ, ਕਮਲਜੀਤ ਸਿੰਘ ਸੰਘਾ ਚੇਅਰਮੈਨ ਕਿਸਾਨ ਸੈਲ ਹੁਸ਼ਿਆਰਪੁਰ ਕਾਂਗਰਸ, ਕੁਲਵਿੰਦਰ ਬਿੱਟੂ ਸੀਨੀਅਰ ਕਾਂਗਰਸੀ ਆਗੂ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਬਲਵੀਰ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਥ ਐਂਡ ਵੈਲਫੇਅਰ ਦੇ ਮਾਧਿਆਮ ਨਾਲ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ ਤੇ ਆਮ ਜਨਤਾ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਇਹ ਰੈਲੀ ਸਬਜੀ ਮੰਡੀ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿਚ ਹੁੰਦੀ ਹੋਈ ਵਾਪਸ ਸਬਜੀ ਮੰਡੀ ਵਿਖੇ ਸਮਾਪਤ ਹੋਈ। ਇਸ ਮੌਕੇ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬਲਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਭ ਨੌਜਵਾਨ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕੰਮ ਕਰ ਰਹੇ ਹਨ ਤੇ ਕਰਦੇ ਰਹਿਣਗੇ। ਰੈਲੀ ਵਿਚ ਅਜਮੇਰ ਸਿੰਘ ਢਿੱਲੋਂ, ਹਰਵਿੰਦਰ ਸਿੰਘ ਸੰਘਾ, ਪਰਮਜੀਤ ਸਿੰਘ ਹੱਲੂਵਾਲ, ਸਲਵਿੰਦਰ ਬੈਂਸ, ਕਰਨਜੀਤ ਪਥਰਾਲਾ, ਹਿਮਾਂਸ਼ੂ ਮਨੋਚਾ, ਕਰਨ ਬੈਂਸ, ਪੰਮਾ ਲੰਬੜ, ਜਸਪ੍ਰੀਤ ਸਿੰਘ, ਸ਼ੰਕੂ ਜਸਵਾਲ, ਪਰਮਿੰਦਰ ਸਿੰਘ, ਅਰਮਿੰਦਰ ਸਿੰਘ, ਪਰਦੀਪ, ਪ੍ਰੀਤਦਮਨ, ਮਨਵੀਰ ਸਿੰਘ ਸਮੇਤ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ।

Share Button

Leave a Reply

Your email address will not be published. Required fields are marked *