ਯੂਥ ਅਕਾਲੀ ਦਲ ਵੱਲੋਂ ਨੋਜਵਾਨ ਜੋੜੋ ਮੁਹਿੰਮ ਤਹਿਤ ਜਿਲਾਂ ਪੱਧਰੀ ਮੀਟਿੰਗ ਦਾ ਆਯੋਜਨ

ss1

ਯੂਥ ਅਕਾਲੀ ਦਲ ਵੱਲੋਂ ਨੋਜਵਾਨ ਜੋੜੋ ਮੁਹਿੰਮ ਤਹਿਤ ਜਿਲਾਂ ਪੱਧਰੀ ਮੀਟਿੰਗ ਦਾ ਆਯੋਜਨ

16-13
ਬੋਹਾ 15 ਜੁਲਾਈ ( ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਯੂਥ ਅਕਾਲੀ ਦਲ ਵੱਲੋਂ ਆਰੰਭੀ ਗਈ ਨੌਜਵਾਨ ਜੋੜੋ ਮੁਹਿੰਮ ਤਹਿਤ ਨੇੜਲੇ ਪਿੰਡ ਰਾਮ ਨਗਰ ਭੱਠਲਾਂ ਵਿਖੇ ਇਕ ਜਿਲ੍ਹਾ ਪੱਧਰੀ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਥ ਅਕਲੀ ਦਲ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਾੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੋਜਵਾਨਾਂ ਦੇ ਉਜਵਲ ਭਵਿੱਖ ਲਈ ਅਨੇਕਾਂ ਸਕੀਮਾਂ ਚਾਲੂ ਕੀਤੀਆਂ ਹਨ । ਸਰਕਾਰ ਵੱਲੋਂ ਜਿੱਥੇ ਵੱਡੀ ਗਿਣਤੀ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਉੱਥੇ ਪਿੰਡਾਂ ਦੇ ਖੇਡ ਕਲੱਬਾਂ ਨੂੰ ਵੱਖ ਵੱਖ ਖੇਡ ਕਿੱਟਾਂ ਅਤੇ ਨਕਦ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਨੂੰ ਦੁਨਿਆ ਦੇ ਖੇਡ ਨਕਸ਼ੇ ਤੇ ਲਿਆਉਣ ਅੰਤਰ ਰਾਸ਼ਟਰੀ ਖਿਡਾਰੀਆਂ ਨੂੰ ਵਧੀਆ ਕੋਚਿੰਗ ਦੇ ਰਹੀ ਹੈ ਅਤੇ ਨਵੰਬਰ ਮਹੀਨੇ ਵਿਚ ਛੇਵਾਂ ਵਿਸਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਪਿੰਡਾਂ ਦੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਮਨਪਸੰਦ ਦੀਆਂ ਖੇਡਾਂ ਖੇਡ ਕੇ ਚੰਗੇ ਖਿਡਾਰੀ ਹੋਣ ਦਾ ਸਬੂਤ ਦੇਣ ਤੇ ਪਿੰਡ ਪੱਧਰ ਤੇ ਸਮਾਜਿਕ ਬੁਰਾਈਆਂ ਖਿਲਾਫ ਮੁਹਿੰਮ ਚਲਾਉਣ।ਇਸ ਮੌਕੇ ਹਾਜਰ ਨੋਜਵਾਨਾਂ ਵੱਲੋਂ “ਅਸੀ ਨਸੇੜੀ ਨਹੀ ਹਾਂ ” ਪੰਜਾਬ ਨੂੰ ਬਦਨਾਮ ਨਾ ਕਰੋ ਦੇ ਨਾਅਰੇ ਵੀ ਲਾਏ ਗਏ।ਇਸ ਮੋਕੇ ਮਾਲਵਾ ਜੋਨ-1 ਦੇ ਜਰਨਲ ਸਕੱਤਰ ਰਘਵੀਰ ਸਿੰਘ ਮਾਨਸਾ, ਮਾਲਵੇ ਦੇ ਸਕੱਤਰ ਰੇਸ਼ਮ ਸਿੰਘ ਬਣਾਂਵਾਲੀ, ਆਈ.ਟੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਹਰਮਨਜੀਤ ਸਿੰਘ ਭੰਮਾ, ਹਲਕਾ ਬੁਢਲਾਡਾ ਦੇ ਪ੍ਰਧਾਨ ਚਰਨਜੀਤ ਸਿੰਘ ਅਚਾਨਕ, ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸਿਮਰਨ ਸਿੰਘ ਮੱਲ ਸਿੰਘ ਵਾਲਾ, ਮੀਤ ਪ੍ਰਧਾਨ ਯੂਥ ਅਕਾਲੀ ਦਲ ਜਿਲ੍ਹਾ ਮਾਨਸਾ ਦੀਪ ਸਿੰਘ ਭੱਠਲ, ਗੁਰਪ੍ਰੀਤ ਸਿੰਘ ਭੱਠਲ, ਭੁਪਿੰਦਰ ਸਿੰਘ ਭੱਠਲ, ਕੁਲਵਿੰਦਰ ਸਿੰਘ ਭੱਠਲ, ਸਰਪੰਚ ਬੇਅੰਤ ਸਿੰਘ ਭੱਠਲ, ਪੰਚ ਪ੍ਰਗਟ ਸਿੰਘ, ਮੋਹਣੀ ਸਿੰਘ, ਸਰਪੰਚ ਗੁਰਜਿੰਦਰ ਸਿੰਘ ਮਾਖਾ, ਗੁਰਦੀਪ ਸਿੰਘ ਕੁਲਾਣਾ ਵੀ ਮੋਜੂਦ ਸਨ।

Share Button

Leave a Reply

Your email address will not be published. Required fields are marked *