ਯੂਥ ਅਕਾਲੀ ਦਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਹੁਦੇਦਾਰਾਂ ਦੀ ਸੂਚੀ ਜਾਰੀ

ss1

ਯੂਥ ਅਕਾਲੀ ਦਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਹੁਦੇਦਾਰਾਂ ਦੀ ਸੂਚੀ ਜਾਰੀ
ਧੀਰ ਸਮਾਘ ਨੂੰ ਜਿਲ੍ਹਾ ਸਕੱਤਰ ਜਨਰਲ ਲਾਇਆ

5-40 (4)
ਮਲੋਟ, 5 ਅਗਸਤ (ਆਰਤੀ ਕਮਲ) : ਯੂਥ ਅਕਾਲੀ ਦਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਇਕ ਭਰਵੀਂ ਮੀਟਿੰਗ ਪਿੰਡ ਬਾਦਲ ਵਿਖੇ ਹੋਈ । ਇਸ ਮੀਟਿੰਗ ਵਿਚ ਜਿਥੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਗਤਾਰ ਸਿੰਘ ਬਰਾੜ ਤੇ ਪ੍ਰਧਾਨ ਦਿਹਾਤੀ ਮਨਦੀਪ ਸਿੰਘ ਪੱਪੀ ਤਰਮਾਲਾ ਹਾਜਰ ਸਨ ਉਥੇ ਹੀ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਵੀ ਹਾਜਰ ਸਨ । ਜਿਲ੍ਹਾ ਪ੍ਰਧਾਨਾਂ ਵੱਲੋਂ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਵਿਚ ਵਾਧਾ ਕਰਦਿਆਂ ਜਾਰੀ ਨਵੀਂ ਸੂਚੀ ਵਿਚ ਮਲੋਟ ਟਰੱਕ ਯੂਨੀਅਨ ਦੇ ਮੀਤ ਪ੍ਰਧਾਨ ਧੀਰ ਸਮਾਘ ਨੂੰ ਜਿਲ੍ਹਾ ਜਨਰਲ ਸਕੱਤਰ ਲਾਇਆ ਹੈ । ਉਹਨਾਂ ਤੋਂ ਇਲਾਵਾ ਐਡਵੋਕੇਟ ਸਤਿੰਦਰਪਾਲ ਸਿੰਘ ਗੋਲਡੀ ਨੂੰ ਆਈ.ਟੀ ਸੈਲ ਦਾ ਜਿਲ੍ਹਾ ਇੰਚਾਰਜ, ਮਨਕੀਰਤ ਸਿੰਘ ਸਾਉਂਕੇ ਨੂੰ ਆਈ.ਟੀ.ਸੈਲ ਦਾ ਹਲਕਾ ਇੰਚਾਰਜ, ਗੁਰਪ੍ਰੀਤ ਸਿੰਘ ਪਿੰਡ ਮਲੋਟ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਥੇੜੀ, ਦਵਿੰਦਰ ਸਿੰਘ ਮਹਿਰਾਜਵਾਲਾ, ਅੰਮ੍ਰਿਤਪਾਲ ਸਿੰਘ ਜੰਡਵਾਲਾ ਤੇ ਰੁਪਿੰਦਰ ਸਿੰਘ ਤਰਖਾਣ ਵਾਲਾ ਨੂੰ ਮੀਤ ਪ੍ਰਧਾਨ, ਸ਼ਮਿੰਦਰ ਸਿੰਘ ਭੰਗਚੜੀ ਨੂੰ ਜਨਰਲ ਸਕੱਤਰ, ਮਹਿਮਾ ਸਿੰਘ ਜੰਡਵਾਲਾ ਪ੍ਰਚਾਰ ਸਕੱਤਰ, ਸੁਰਿੰਦਰ ਸਿੰਘ ਫੱਕਰਸਰ ਜਥੇਬੰਦਕ ਸਕੱਤਰ, ਅਰਸ਼ਵਿੰਦਰ ਸਿੰਘ ਫੱਕਰਸਰ, ਸੁਖਬੀਰ ਸਿੰਘ ਫੱਕਰਸਰ ਤੇ ਖੁਸ਼ਵਿੰਦਰ ਸਿੰਘ ਨੂੰ ਵਰਕਿੰਗ ਕਮੇਟੀ ਮੈਂਬਰ ਲਿਆ ਗਿਆ ਹੈ । ਇਹਨਾਂ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਮਿਲਨ ਵਿਧਾਇਕ ਹਰਪ੍ਰੀਤ ਸਿੰਘ ਤੋਂ ਇਲਾਵਾ ਅਵਤਾਰ ਸਿੰਘ ਵਣਵਾਲਾ ਹਲਕਾ ਇੰਚਾਰਜ ਅਕਾਲੀ ਦਲ ਤੇ ਸੋਈ ਜਿਲ੍ਹਾ ਪ੍ਰਧਾਨ ਲੱਪੀ ਈਨਾਖੇੜਾ, ਯੂਥ ਅਕਾਲੀ ਦਲ ਦੇ ਮਲੋਟ ਪ੍ਰਧਾਨ ਨਿੱਪੀ ਔਲਖ ਨੇ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ ਹਨ । ਇਸ ਮੌਕੇ ਹਾਜਰ ਨਵ ਨਿਯੁਕਤ ਜਿਲ੍ਹਾ ਜਨਰਲ ਸਕੱਤਰ ਧੀਰ ਸਮਾਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੇ ਬਾਦਲ ਪਰਿਵਾਰ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਵਿਧਾਇਕ ਹਰਪ੍ਰੀਤ ਸਿੰਘ ਤੇ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਾਦਲ ਸਾਹਿਬ ਦੀ ਸੋਚ ਤੇ ਪਹਿਰਾ ਦਿੰਦਿਆਂ ਅਕਾਲੀ ਦਲ ਨੂੰ ਬੁਲੰਦੀਆਂ ਤੇ ਲਿਜਾਣ ਲਈ ਦਿਨ ਰਾਤ ਮਿਹਨਤ ਕਰਨਗੇ ।

Share Button

Leave a Reply

Your email address will not be published. Required fields are marked *