ਯੂਥ ਅਕਾਲੀ ਦਲ ਜਿਲਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਟਰੇਨ ਠਹਿਰਾਓ ਸੰਘਰਸ਼ ਕਮੇਟੀ ਦਾ ਸਨਮਾਨ

ss1

ਯੂਥ ਅਕਾਲੀ ਦਲ ਜਿਲਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਟਰੇਨ ਠਹਿਰਾਓ ਸੰਘਰਸ਼ ਕਮੇਟੀ ਦਾ ਸਨਮਾਨ
ਟਰੇਨ ਠਹਿਰਾਓ ਸੰਘਰਸ਼ ਕਮੇਟੀ ਦੀ ਪ੍ਰਾਪਤੀ ਨੂੰ ਮਲੋਟ ਇਲਾਕਾ ਨਿਵਾਸੀ ਸਦੀਵ ਯਾਦ ਰੱਖਣਗੇ – ਬਰਾੜ

24-13ਮਲੋਟ, 23 ਮਈ (ਆਰਤੀ ਕਮਲ) : ਪਿਛਲੇ ਲੰਬੇ ਸਮੇ ਤੋਂ ਨੰਦੇੜ ਐਕਸਪ੍ਰੈਸ ਟਰੇਨ ਦਾ ਮਲੋਟ ਵਿਖੇ ਠਹਿਰਾਓ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰ ਰਹੀ ਪੰਜ ਮੈਂਬਰੀ ਸੰਘਰਸ਼ ਕਮੇਟੀ ਦੇ ਡਾ. ਸੁਖਦੇਵ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਮਾ ਦਰਸ਼ਨ ਕਾਂਸਲ, ਹਰਜੀਤ ਸਿੰਘ, ਰੇਸ਼ਮ ਸਿੰਘ ਦਾ ਯੂਥ ਅਕਾਲੀ ਦਲ ਬਾਦਲ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਟੀਮ ਵੱਲੋਂ ਜਿਲਾ ਪ੍ਰਧਾਨ ਜਗਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ।ਬੀਤੀ 20 ਮਈ ਤੋ ਨੰਦੇੜ ਐਕਸਪ੍ਰੈਸ ਦਾ ਪਹਿਲਾ ਠਹਿਰਾਓ ਮਲੋਟ ਵਿਖੇ ਹੋਇਆ ਸੀ ਜਿਸ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਅਤੇ ਹਲਕਾ ਵਿਧਾਇਕ ਹਰਪ੍ਰੀਤ ਸਿੰਂਘ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਸੀ।ਨੰਦੇੜ ਐਕਸਪ੍ਰੈਸ ਟਰੇਨ ਦਾ ਮਲੋਟ ਵਿਖੇ ਠਹਿਰਾਓ ਹੋਣ ਤੇ ਉਸੇ ਦਿਨ ਤੋਂ ਹੀ ਸੰਘਰਸ਼ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਰੇਲਵੇ ਸਟੇਸ਼ਨ ਤੇ ਸ਼੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ ਸੀ ਜਿਸਦੇ ਭੋਗ ਦੌਰਾਨ ਜਿੱਥੇ ਵੱਖ ਵੱਖ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਯੂਥ ਅਕਾਲੀ ਦਲ ਬਾਦਲ ਜਿਲਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੀ ਇਸ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਜਗਤਾਰ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਦ੍ਰਿੜ ਨਿਸ਼ਚੇ ਨਾਲ ਡਟੀ ਹੋਈ ਇਸ ਕਮੇਟੀ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ।ਸੰਘਰਸ਼ ਕਮੇਟੀ ਦੀ ਇਸ ਪ੍ਰਾਪਤੀ ਨੂੰ ਹਜੂਰ ਸਾਹਿਬ ਜਾਣ ਵਾਲੇ ਸ਼ਰਧਾਲੂ ਅਤੇ ਵੱਖ ਵੱਖ ਕਿੱਤਿਆਂ ਨਾਲ ਜੁੜੇ ਵਪਾਰੀ ਅਤੇ ਦੂਰ ਦੁਰਾਡੇ ਪੜਨ ਵਾਲੇ ਵਿਦਿਆਰਥੀ ਹਮੇਸ਼ਾਂ ਯਾਦ ਰੱਖਣਗੇ। ਆਪਣੇ ਸੰਬੋਧਨ ਦੌਰਾਨ ਉੱਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੁਆਰਾ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਵੀ ਸਲਾਹਿਆ।ਇਸ ਸਨਮਾਨ ਦੌਰਾਨ ਪ੍ਰਧਾਨ ਰਾਮ ਸਿੰਘ ਭੁੱਲਰ, ਸੱਤਪਾਲ ਸਿੰਘ ਮੋਹਲਾਂ ਚੇਅਰਮੈਨ ਸੀ.ਜੀ.ਐਮ ਕਾਲਜ ਮੋਹਲਾਂ, ਗਗਨਦੀਪ ਸਿੰਘ ਗਨੀ, ਲੱਪੀ ਈਨਾ ਖੇੜਾ ਜਿਲਾ ਪ੍ਰਧਾਨ ਸੋਈ, ਵੀਰਪਾਲ ਕੌਰ ਤਰਮਾਲਾ ਜਿਲਾ ਪ੍ਰਧਾਨ ਇਸਤਰੀ ਅਕਾਲੀ ਦਲ, ਨਿੱਪੀ ਔਲਖ ਪ੍ਰਧਾਨ, ਪ੍ਰਧਾਨ ਅਸ਼ੋਕ ਖੁੰਗਰ, ਧੀਰ ਸਮਾਘ , ਕੁਲਦੀਪ ਕੀਪਾ ਘੱਗਾ, ਕਰਨਬੀਰ ਸਿੰਘ, ਐਡਵੋਕੇਟ ਅਨਿਲ ਟੁਟੇਜਾ, ਸੁਰਿੰਦਰ ਸਿੰਘ ਮੱਕੜ, ਸ਼ੁਸ਼ੀਲ ਗਰੋਵਰ, ਬਿੱਟੂ ਪੰਜਾਵਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *