ਯੂਥ ਅਕਾਲੀ ਦਲ ਅੰਮ੍ਰਿਤਸਰ ਦੀ ਰਿਚਮੰਡ ਹਿਲ ਨਿਊਯਾਰਕ ਵਿਖੇ ਮੀਟਿੰਗ ਹੋਈ

ss1

ਯੂਥ ਅਕਾਲੀ ਦਲ ਅੰਮ੍ਰਿਤਸਰ ਦੀ ਰਿਚਮੰਡ ਹਿਲ ਨਿਊਯਾਰਕ ਵਿਖੇ ਮੀਟਿੰਗ ਹੋਈ

ਨਿਉਯਾਰਕ 22 ਮਾਰਚ-ਅੱਜ ਯੂਥ ਅਕਾਲੀ ਦਲ ਅੰਮ੍ਰਿਤਸਰ ਦੀ ਇੱਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪ੍ਰਧਾਨ ਸ.ਸੁਰਜੀਤ ਸਿੰਘ ਕਲਾਰ ਅਤੇ ਨਿਊਯਾਰਕ ਦੇ ਯੂਥ ਪ੍ਰਧਾਨ ਬਲਜੀਤ ਸਿੰਘ ਖਾਲਸਾ ਦੀ ਅਗਵਾਹੀ ਵਿੱਚ ਹੋਈ ਜਿਸ ਵਿਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਾਜਰੀ ਭਰੀ ਅਤੇ ਪੰਥਕ ਮਸਲਿਆਂ ਤੇ ਵਿਚਾਰ ਕੀਤੀ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਨੌਜਵਾਨਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਅਤੇ ਸ.ਸਿਮਰਨਜੀਤ ਸਿੰਘ ਮਾਨ ਦੀ ਅਗਵਾਹੀ ਵਿੱਚ ਕੌਮੀਂ ਅਜਾਦੀ ਵਾਸਤੇ ਸ਼ਾਂਤਮਈ ਅਤੇ ਲੋਕਤੰਤਰਿਕ ਸੰਘਰਸ਼ ਕਰਨ ਦਾ ਪ੍ਰਣ ਕੀਤਾ ਮੀਟਿੰਗ ਨੂੰ ਸੰਬੋਧਨ ਕਰਦੇ ਸ.ਕਲਾਰ ਨੇ ਕਿਹਾ ਕੇ ਨੌਜਵਾਨ ਕਿਸੇ ਵੀ ਕੌਮ ਦੀ ਰੀੜ ਦੀ ਹੱਡੀ ਹੁੰਦੇ ਹਨ ਜਿਨਾਂ ਨੂੰ ਕੌਮਾਂ ਦੇ ਸੰਘਰਸ਼ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ ਪਰ ਵੇਖਣ ਵਿੱਚ ਆਇਆ ਹੈ ਕੇ ਪੰਜਾਬ ਦੀ ਨੌਜਵਾਨੀਂ ਨੂੰ ਵੱਡੇ ਪੱਧਰ ਤੇ ਸਾਜਿਸ਼ ਕਰਕੇ ਕੌਮੀਂ ਮਸਲਿਆਂ ਨਾਲੋਂ ਵੱਖ ਕਰਕੇ ਨਸ਼ਿਆਂ ਅਤੇ ਨਿਰਾਸ਼ ਹੋ ਕੇ ਆਤਮ ਹੱਤਿਆ ਵਾਲੇ ਪਾਸੇ ਧਕੇਲ ਦਿੱਤਾ ਹੈ ਜੋ ਬੇਹੱਦ ਚਿੰਤਾਜਨਕ ਹੈ ।ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ.ਸਿਮਰਨਜੀਤ ਸਿੰਘ ਮਾਨ ਕੌਮੀਂ ਪ੍ਰਧਾਨ ਦੀ ਅਗਵਾਈ ਵਿੱਚ ਇਨਾਂ ਨਿਰਾਸ਼ ਤੇ ਹੈਤਾਸ਼ ਹੋ ਚੁੱਕੇ ਨੌਜਵਾਨਾਂ ਨੂੰ ਇਸ ਦਲਦਲ ਵਿਚੋਂ ਕੱਢਣ ਲਈ ਹਮੇਸ਼ਾ ਤਤਪਰ ਰਿਹਾ ਹੈ ਤੇ ਰਹੇਗਾ। ਇਸ ਮੀਟਿੰਗ ਵਿਚ ਮੈਨਹਾਟਨ ਸਿੱਖ ਡੇ ਪਰੇਡ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ।ਅਤੇ ਸੰਗਤਾਂ ਨੂੰ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਾਮਿਲ ਹੋਣ ਦੀ ਪੁਰਜੋਰ ਅਪੀਲ ਕੀਤੀ ਗਈ ਮੀਟਿੰਗ ਦੀ ਸਮਾਪਤੀ ਤੇ ਆਏ ਸਾਰੇ ਨੌਜਵਾਨਾਂ ਦਾ ਧੰਨਵਾਦ ਸ.ਬਲਜੀਤ ਸਿੰਘ ਯੂਥ ਪ੍ਰਧਾਨ ਨਿਉਯਾਰਕ ਸਟੇਟ ਵਲੋਂ ਕੀਤਾ ਗਿਆ ਇਸ ਮੀਟਿੰਗ ਵਿਚ ਸ. ਦਲਵਿੰਦਰ ਸਿੰਘ ਜਨਰਲ ਸੈਕਟਰੀ ਨਿਉਯਾਰਕ ਸਟੇਟ, ਸ. ਸੁਖਵਿੰਦਰ ਸਿੰਘ ਜਨਰਲ ਸੈਕਟਰੀ ਨਿਊਯਾਰਕ ਸਟੇਟ, ਸ. ਲਖਵਿੰਦਰ ਸਿੰਘ ਐਗਜੇਕਟੀਵ ਮੈਂਬਰ ਨਿਊਯਾਰਕ ਸੂਬਾ , ਸ ਸੁਖਵਿੰਦਰ ਸਿੰਘ ਅਤੇ ਹੋਰ ਪਾਰਟੀ ਦੇ ਮੈਂਬਰਾਂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ।

Share Button

Leave a Reply

Your email address will not be published. Required fields are marked *