ਯੂਕੇ ਦੇ ਮੇਅਰ ਦਾ ਪੀਪਲਸ ਫਰਸਟ ਲੁਧਿਆਣਾ ਨੇ ਕੀਤਾ ਸ਼ਾਨਦਾਰ ਸਵਾਗਤ

ਯੂਕੇ ਦੇ ਮੇਅਰ ਦਾ ਪੀਪਲਸ ਫਰਸਟ ਲੁਧਿਆਣਾ ਨੇ ਕੀਤਾ ਸ਼ਾਨਦਾਰ ਸਵਾਗਤ

ਯੁਨਾਈਟਿਡ ਕਿੰਗਡਮ ਦੀ ਰਿਚਮੰਡ ਅਪਾਨ ਥੇਮਸ ਕੌਂਸਲ ਦੇ ਮੇਅਰ ਹਨ ਹਰਬਿੰਦਰ ਸਿੰਘ ਖੋਸਾ

ਨਿੳੂਯਾਰਕ/ਲੁਧਿਆਣਾ, 31ਮਈ ( ਰਾਜ ਗੋਗਨਾ )— ਯੂਨਾਈਟਿਡ ਕਿੰਗਡਮ ਦੀ ਕੌਂਸਲ ਰਿਚਮੰਡ ਅਪਾਨ ਥੇਮਸ ਦੇ ਮੇਅਰ ਬਣੇ ਹਰਬਿੰਦਰ ਸਿੰਘ ਖੋਸਾ ਦਾ ਵੀਰਵਾਰ ਨੂੰ ਸ਼ਹਿਰ ‘ਚ ਸ਼ਾਨਦਾਰ ਸਵਾਗਤ ਹੋਇਆ। ਇਸ ਮੌਕੇ ਐਨਜੀਓ ਪੀਪਲਸ ਫਰਸਟ ਲੁਧਿਆਣਾ ਦੇ ਸੰਸਥਾਪਕ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਸਰਕਟ ਹਾਊਸ ਵਿਖੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਸਨਮਾਨ ਸਮਾਰੋਹ ‘ਚ ਦੀਵਾਨ ਨੇ ਉਨ੍ਹਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਰਹਿਣ ਵਾਲੇ ਹਰਬਿੰਦਰ ਸਿੰਘ ਖੋਸਾ ਦਾ ਪਰਿਵਾਰ ਲੰਬੇ ਵਕਤ ਪਹਿਲਾਂ ਯੂਕੇ ‘ਚ ਜਾ ਵੱਸਿਆ ਸੀ। ਉਥੇ ਰਹਿੰਦਿਆਂ ਵੀ ਉਹ ਪੰਜਾਬ ਤੇ ਪੰਜਾਬਿਅਤ ਨੂੰ ਨਹੀਂ ਭੁੱਲੇ। ਆਪਣੇ ਪੰਜਾਬੀ ਭਾਈਚਾਰੇ ਨਾਲ ਮੇਲ ਮਿਲਾਪ ਤੇ ਸਮਾਜਸੇਵਾ ਦੀ ਬਦੋਲਤ ਖੋਸਾ ਯੂਕੇ ਦੀ ਸਿਆਸਤ ‘ਚ ਸਰਗਰਮ ਹੋਏ। ਤਿੰਨ ਵਾਰ ਕੌਂਸਲਰ ਬਣੇ ਤੇ ਹੁਣ ਮੇਅਰ ਚੁਣੇ ਗਏ ਹਨ। ਇਹ ਸਾਰੇ ਪੰਜਾਬੀਆਂ ਤੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਅੰਗ੍ਰੇਜਾਂ ਨੇ ਸਾਡੇ ਉਪਰ ਸੈਂਕੜਾਂ ਵਰ੍ਹਿਆਂ ਰਾਜ ਕੀਤਾ, ਅੱਜ ਉਨ੍ਹਾਂ ਦੇ ਹੀ ਦੇਸ਼ ‘ਚ ਸਾਡੇ ਪੰਜਾਬੀ ਸੱਤਾ ਸੰਭਾਲ ਰਹੇ ਹਨ।
ਸਾਬਕਾ ਕੌਂਸਲਰ ਪਲਵਿੰਦਰ ਸਿੰਘ ਤੱਗੜ ਦੀ ਅਗਵਾਈ ਹੇਠ ਚੱਲੇ ਇਸ ਪ੍ਰੋਗਰਾਮ ‘ਚ ਐਨਜੀਓ ਦੇ ਸੀਨੀਅਰ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਪਹਿਵਾਨ ਨੇ ਵੀ ਯੂਕੇ ਦੇ ਅਨੁਭਵ ਸਾਂਝਾ ਕਰਦਿਆਂ ਮੇਅਰ ਖੋਸਾ ਤੇ ਹੋਰ ਪੰਜਾਬੀ ਸਮਾਜਸੇਵੀਆਂ ਦੀ ਸ਼ਲਾਘਾ ਕੀਤੀ। ਜਦਕਿ ਮੇਅਰ ਖੋਸਾ ਨੇ ਆਪਣੇ ਸੰਬੋਧਨ ‘ਚ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਮੇਅਰ ਬਣਨ ਤੋਂ ਬਾਅਦ ਆਪਣੇ ਪੰਜਾਬ ‘ਚ ਪਰਤ ਕੇ ਜਿੰਨਾ ਆਦਰ ਤੇ ਸਨਮਾਨ ਮਿੱਲਿਆ, ਉਸਦੀ ਕੀਮਤ ਨਹੀਂ ਚੁਕਾ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ, ਨੌਜਵਾਨ ਵਰਗ ਤੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਜੁਲ ਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ‘ਚ ਸਹਿਯੋਗ ਦੇਣ। ਇਸ ਦੌਰਾਨ ਉਨ੍ਹਾਂ ਨੇ ਸਰਕਟ ਹਾਊਸ ਕੰਪਲੈਕਸ ‘ਚ ਇਕ ਬੂਟਾ ਵੀ ਲਗਾਇਆ।
ਸਮਾਰੋਹ ਦੌਰਾਨ ਵੱਡੀ ਗਿਣਤੀ ‘ਚ ਉਦਯੋਗਪਤੀ, ਸਮਾਜ ਸੇਵੀ, ਐਨਆਰਆਈ ਤੇ ਐਨਜੀਓ ਦੇ ਮੈਂਬਰ ਮੌਜ਼ੂਦ ਰਹੇ। ਇਨ੍ਹਾਂ ‘ਚ ਸਾਬਕਾ ਕੌਂਸਲਰ ਸਤਵਿੰਦਰ ਜਵੱਦੀ, ਇੰਦਰਜੀਤ ਕਪੂਰ ਟੋਨੀ, ਅਸ਼ਵਨੀ ਗਰਗ, ਦਵਿੰਦਰ ਗਰਗ, ਹਰਭਗਤ ਗਰੇਵਾਲ, ਸੁਸ਼ੀਲ ਮਲਹੋਤਰਾ, ਗੁਰਭੇਜ ਛਾਬੜਾ, ਮਨਿੰਦਰਪਾਲ ਸਿੰਘ ਪ੍ਰਮੁੱਖ ਤੌਰ ‘ਤੇ ਮੌਜ਼ੂਦ ਰਹੇ। ਮੇਅਰ ਖੋਸਾ ਦਾ ਸਨਮਾਨ ਕਰਨ ਵਾਲਿਆਂ ‘ਚ ਇਨ੍ਹਾਂ ਤੋਂ ਇਲਾਵਾ, ਲੋਕ ਗਾਇਕ ਰਣਜੀਤ ਮਨੀ, ਦੀਪਕ ਹੰਸ, ਨਵਨੀਸ਼ ਮਲਹੋਤਰਾ, ਬਲਜੀਤ ਆਹੂਜਾ, ਸੁਧੀਰ ਸਿਆਲ, ਗੁਰਦੀਪ ਸਿੰਘ ਆਹਲੂਵਾਲੀਆ, ਡਾ. ਓਂਕਾਰ ਚੰਦ, ਰਜਤ ਸੂਦ, ਮਨੀ ਖੇਵਾ, ਅਜਦਾ ਸ਼ਰਮਾ, ਜਤਿੰਦਰ ਧੀਮਾਨ, ਪੰਕਜ ਸ਼ਰਮਾ, ਨੀਰਜ ਬਿੜਲਾ, ਹਰਜਿੰਦਰ ਸ਼ਰਮਾ, ਕਮਲ ਸ਼ਰਮਾ, ਸਾਧੂ ਰਾਮ ਸਿੰਘ ਵੀ ਸ਼ਾਮਿਲ ਰਹੇ।
Share Button

Leave a Reply

Your email address will not be published. Required fields are marked *

%d bloggers like this: