ਯੁਵਰਾਜ ਹੰਸ ਨੇ ਮਾਨਸੀ ਸ਼ਰਮਾ ਨਾਲ ਲਈਆਂ ਲਾਵਾਂ

ਯੁਵਰਾਜ ਹੰਸ ਨੇ ਮਾਨਸੀ ਸ਼ਰਮਾ ਨਾਲ ਲਈਆਂ ਲਾਵਾਂ

ਪਾਲੀਵੁੱਡ ਤੇ ਬਾਲੀਵੁੱਡ ਫਿਲਮ ਇੰਡਸਟਰੀ ‘ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਅਲਫਾਜ ਤੇ ਨਿੰਜਾ ਤੋਂ ਬਾਅਦ ਯੁਵਰਾਜ ਹੰਸ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ। ਜੀ ਹਾਂ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸ਼ਗਨਾਂ ਦਾ ਵਟਣਾ ਲੱਗਾ ਸੀ ਅਤੇ ਹੁਣ ਮਾਨਸੀ ਸ਼ਰਮਾ ਨੇ ਆਪਣੇ ਹੱਠਾਂ ‘ਤੇ ਯੁਵਰਾਜ ਹੰਸ ਦੇ ਨਾਂ ਦੀ ਮਹਿੰਦੀ ਲਾ ਲੈ ਲਈ ਹੈ।
ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਬੱਝੇ ਵਿਆਹ ਦੇ ਬੰਧਨ ‘ਚ, ਦੇਖੋ ਤਸਵੀਰਾਂ : ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਜਿੰਨ੍ਹਾਂ ਦੇ ਵਿਆਹ ਦੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਛਿੜੀ ਹੋਈ ਹੈ। ਕੁਝ ਦਿਨ ਪਹਿਲਾਂ ਤੋਂ ਯੁਵਰਾਜ ਹੰਸ ਤੇ ਮਾਨਸੀ ਦੀਆਂ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।
ਯੁਵਰਾਜ ਹੰਸ ਮਾਨਸੀ ਸ਼ਰਮਾ ਨੂੰ ਵਿਆਉਣ ਰਿਸ਼ਤੇਦਾਰਾਂ ਅਤੇ ਪਰਿਵਾਰ ਸਮੇਤ ਹੀ ਗਏ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਦੋਨਾਂ ਨੇ ਲਾਵਾਂ ਲਈਆਂ ਅਤੇ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ। ਹਾਲ ਹੀ ‘ਚ ਯੁਵਰਾਜ ਹੰਸ ਦੇ ਵਟਨਾ ਵਾਲੀ ਰਸਮ ਦੀ ਵੀਡੀਓ ਕਾਫੀ ਵਾਇਰਲ ਹੋਈ ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਿਆਹ ਦੀਆਂ ਰੌਣਕਾਂ ਵਾਲੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

Share Button

Leave a Reply

Your email address will not be published. Required fields are marked *

%d bloggers like this: