ਯੁਵਰਾਜ ਭੁਪਿੰਦਰ ਸਿੰਘ ਨੂੰ ਜਿਲ੍ਹਾ ਕਪੂਰਥਲਾ ਕਬੱਡੀ ਐਸੋਸੀਏਸ਼ਨ ਦਾ ਸਰਵ ਸੰਮਤੀ ਨਾਲ ਪ੍ਰਧਾਨ ਨਿਯੁੱਕਤ ਕੀਤਾ

ਯੁਵਰਾਜ ਭੁਪਿੰਦਰ ਸਿੰਘ ਨੂੰ ਜਿਲ੍ਹਾ ਕਪੂਰਥਲਾ ਕਬੱਡੀ ਐਸੋਸੀਏਸ਼ਨ ਦਾ ਸਰਵ ਸੰਮਤੀ ਨਾਲ ਪ੍ਰਧਾਨ ਨਿਯੁੱਕਤ ਕੀਤਾ
ਭੁਲੱਥ, 12 ਜੁਲਾਈ ( ਅਜੈ ਗੋਗਨਾ )- ਬੀਤੇਂ ਦਿਨ ਨੂੰ ਰੋਇਲ ਪੈਲਿਸ ਭੁਲੱਥ ਜਿਲ੍ਹਾ ਕਪੂਰਥਲਾ ਵਿਖੇ ਜਿਲ੍ਹਾ ਕਪੂਰਥਲਾ ਕਬੱਡੀ ਐਸਿਸੀਏਸ਼ਨ ਦੀ ਇਕ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਸਾਬਕਾ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਪੰਜਾਬ ਬਤੋਰ ਅਬਜਰਵਰ ਦੇ ਤੋਰ ਤੇ ਸ਼ਮੂਲੀਅਤ ਕੀਤੀ ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਕਪੂਰਥਲਾ ਪ੍ਰੀਸਦ ਦੇ ਸਾਬਕਾ ਚੇਅਰਮੈਨ ਅਤੇ ਬੀਬੀ ਜਗੀਰ ਕੋਰ ਦੇ ਦਾਮਾਦ ਸ੍ਰ: ਯੁਵਰਾਜ ਭੁਪਿੰਦਰ ਸਿੰਘ ਜੀ ਨੂੰ ਸਰਬਸੰਮਤੀ ਨਾਲ ਜਿਲ੍ਹਾ ਕਬੱਡੀ ਐਸੌਸੀਏਸ਼ਨ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਰਿਸ ਮੀਟਿੰਗ ਵਿੱਚ ਭਾਗ ਲੈਦੇ ਹੋਏ ਸ੍ਰ: ਰਜਿੰਦਰ ਸਿੰਘ ਲਾਡੀ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਸ਼੍ਰੀ ਵਿਕਾਸ ਜੁਲਕਾ ਜੀ ਸੀਨੀਅਰ ਅਕਾਲੀ ਆਗੂ ਹਲਕਾ ਭੁਲੱਥ ,ਨੰਬਰਦਾਰ ਰਣਜੀਤ ਸੁੰਘ ਰਿੰਪੀ ,ਸ੍ਰ: ਪਲਵਿੰਦਰ ਸਿੰਘ ਬੰਟੀ ਸੀਨੀਅਰ ਅਕਾਲੀ ਆਗੂ ਹਲਕਾ ਭੁਲੱਥ, ਸ੍ਰ: ਪਰਮਜੀਤ ਸਿੰਘ ਮਠਾਰੂ ਜੀ ਪ੍ਰਧਾਨ ਆਈ.ਟੀ.ਵਿੰਗ ਹਲਕਾ ਭੁਲੱਥ, ਸ੍ਰ: ਸਰਬਜੀਤ ਸਿੰਘ ਪੱਪਲ ਸੀਨੀਅਰ ਅਕਾਲੀ ਆਗੂ ਹਲਕਾ ਭੁਲੱਥ, ਸ.ਮਨਪ੍ਰੀਤ ਸਿੰਘ ਰਿੱਕੀ ਸੀਨੀਅਰ ਅਕਾਲੀ ਆਗੂ ਹਲਕਾ ਭੁਲੱਥ ਅਤੇ ਸ੍ਰ: ਰਾਜਵਿੰਦਰ ਸਿੰਘ ਜੈਦ ਸੀਨੀਅਰ ਅਕਾਲੀ ਹਾਜਰ ਸਨ ।