ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਯੁਨਾਇਡ ਸਟੇਟਸ ਦੇ ਵਿਦੇਸ਼ੀ ਖੇਤੀ ਵਿਗਿਆਨੀਆਂ ਵੱਲੋਂ ਪਿੰਡ ਰਾਜੀਆ ਦਾ ਦੌਰਾ

ਯੁਨਾਇਡ ਸਟੇਟਸ ਦੇ ਵਿਦੇਸ਼ੀ ਖੇਤੀ ਵਿਗਿਆਨੀਆਂ ਵੱਲੋਂ ਪਿੰਡ ਰਾਜੀਆ ਦਾ ਦੌਰਾ

ਅੰਮ੍ਰਿਤਸਰ: ਯੂਨਾਇਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਜੈਕਟ ਅਧੀਂਨ ਚੁਣੇ ਗਏ ਬਲਾਕ ਅਜਨਾਲਾ ਦੇ ਤਿੰਨ ਪਿੰਡਾਂ ਰਾਜੀਆਂ, ਭੋਏਵਾਲੀ ਅਤੇ ਕਿਆਮਪੁਰ ਦਾ ਦੌਰਾ ਕੀਤਾ। ਫਸਲਾਂ ਦੀ ਰਹਿੰਦ ਖੂੰਦ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਵਾਹ ਕੇ ਜੈਵਿਕ ਖਾਦ ਬਣਾਉਣ ਸੰਬੰਧੀ ਜ਼ਾਇਜ਼ਾ ਲੈਣ ਲਈ ਪਿੰਡ ਰਾਜੀਆਂ ਪੁੱਜੇ। ਸੰਯੁਕਤ ਰਾਸ਼ਟਰ ਦੇ ਤਿੰਨ ਵਿਦੇਸ਼ੀ ਖੇਤੀ ਵਿਗਿਆਨੀ ਇੰਨੀ ਦਿਨੀਂ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਇੱਥੇ ਪੁੱਜੇ।ਵੀਡੀਓਉਨ੍ਹਾਂ ਸੁਪਰ ਐਸ.ਐਮ.ਐਸ. ਲੱਗੀ ਕੰਬਾਈਨ ਨਾਲ ਝੋਨੇ ਦੀ ਹੋ ਰਹੀ ਕਟਾਈ ਅਤੇ ਹੈਪੀਸੀਡਰ ਨਾਲ ਕਣਕ ਦੀ ਬੀਜਾਈ ਕਰਨ ਦੇ ਤਰੀਕਿਆਂ ਨੂੰ ਨੇੜੇ ਤੋਂ ਦੇਖਦਿਆਂ ਇਸ ਪ੍ਰੋਜੈਕਟ ‘ਤੇ ਆਪਣੀ ਤਸੱਲੀ ਪ੍ਰਗਟਾਈ। ਇੰਨ੍ਹਾਂ ਪਿੰਡਾਂ ‘ਚ ਚਲਾਏ ਜਾ ਰਹੇ ਇਸ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾਇਰੈਕਟਰ ਪਮੀਟੀ ਡਾ.ਹਰਜੀਤ ਸਿੰਘ ਧਾਲੀਵਾਲ ਨਾਲ ਰਾਜੀਆਂ ਪੁੱਜੇ ਵਿਦੇਸ਼ੀ ਖੇਤੀ ਵਿਗਿਆਨੀ ਮੈਡਮ ਜੈਸਿਕਾ ਮੈਕ ਕੈਰਟੀ, ਡਾ: ਆਮਿਰ ਕਾਸ਼ਿਮ ਅਤੇ ਯੂ.ਜੀ. ਮਿਨੂ ਦਾ ਇੱਥੇ ਪੁੱਜਣ ‘ਤੇ ਖੇਤੀਬਾੜੀ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਤੇ ਪਿੰਡ ਦੇ ਕਿਸਾਨਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਡਾਇਰੈਕਟਰ ਡਾ. ਹਰਜੀਤ ਸਿੰਘ ਧਾਲੀਵਾਲ ਅਤੇ ਖੇਤੀਬਾੜੀ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਨੇ ਤਿੰਨਾਂ ਵਿਦੇਸ਼ੀ ਵਿਗਿਆਨੀਆਂ ਨੂੰ ਸੁਪਰ ਐਸ.ਐਮ.ਐਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਨ ਉਪਰੰਤ ਤੁਰੰਤ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ। ਉਨ੍ਹਾਂ ਦੱਸਿਆ ਕਿ ਇੰਨਾਂ ਤਿੰਨਾਂ ਪਿੰਡਾਂ ਤੋਂ ਇਲਾਵਾ ਆਸ ਪਾਸ ਦੇ ਹੋਰਨਾਂ ਪਿੰਡਾਂ ਦੇ ਕਿਸਾਨ ਵੀ ਫਸਲਾਂ ਦੀ ਰਹਿੰਦ ਖੂੰਦ ਨੂੰ ਬਿਨਾਂ ਅੱਗ ਲਗਾਏ ਕਣਕ ਜਾਂ ਹੋਰਨਾਂ ਫਸਲਾਂ ਦੀ ਬਿਜਾਈ ਕਰਦੇ ਹਨ।ਉਨ੍ਹਾਂ ਵਿਦੇਸ਼ੀ ਖੇਤੀ ਵਿਗਿਆਨੀਆਂ ਨੂੰ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਕਨੀਕ ਕਿਸਾਨਾਂ ਲਈ ਕਾਫੀ ਸਸਤੀ ਤੇ ਲਾਹੇਵੰਦ ਸਾਬਿਤ ਹੋ ਰਹੀ ਹੈ ਅਤੇ ਇਸ ਨਾਲ ਜਿੱਥੇ ਵਾਤਾਵਰਣ ਸਾਫ਼ ਸੁਥਰਾ ਰਹਿੰਦਾ ਹੈ, ਉਥੇ ਪਰਾਲੀ ਨੂੰ ਜ਼ਮੀਨ ਵਿੱਚ ਗਾਲ ਕੇ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਇਸ ਮੌਕੇ ਵਿਦੇਸ਼ੀ ਖੇਤੀ ਵਿਗਿਆਨੀ ਮੈਡਮ ਜੈਸਿਕਾ ਮੈਕ ਕੈਰਟੀ ਅਤੇ ਡਾ. ਆਮਿਰ ਕਾਸ਼ਿਮ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਪਰਾਲੀ ਜਾਂ ਹੋਰਨਾਂ ਫਸਲਾਂ ਦੇ ਰਹਿੰਦ ਖੂੰਦ ਨੂੰ ਅੱਗ ਨਾ ਲਗਾਈ ਜਾਵੇ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਨਵੀਆਂ ਤਕਨੀਕਾਂ ਨਾਲ ਖੇਤੀ ਕਰਕੇ ਪੰਜਾਬ ਦੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾਵੇ।

Leave a Reply

Your email address will not be published. Required fields are marked *

%d bloggers like this: